ਐੱਸ. ਐੱਸ. ਪੀ. ਗੁਰਦਾਸਪੁਰ ਦੀ ਸਖ਼ਤੀ ਤੋਂ ਬਾਅਦ ਹਰਕਤ 'ਚ ਆਇਆ ਨਗਰ ਕੌਂਸਲ ਸ਼ਹਿਰ 'ਚੋਂ ਹਟਾਏ ਨਾਜਾਇਜ਼ ਕਬਜ਼ੇ
ਦੁਕਾਨਦਾਰਾਂ ਵਲੋਂ ਸੜਕਾਂ 'ਤੇ ਕੀਤੇ ਨਾਜਾਇਜ਼ ਕਬਜ਼ੇ ਹਟਾਉਣ ਤੋਂ ਬਾਅਦ ਗੱਡੀ 'ਚ ਸਾਮਾਨ ਰੱਖਦੇ ਹੋਏ ਨਗਰ ਕੌਂਸਲ ਦੇ ਕਰਮਚਾਰੀ | ਤਸਵੀਰਾਂ: ਵਿਸ਼ਾਲ ਮੁੰਨਾ
<br/>
17-06-2025
ਲੋਕਾਂ ਦਾ ਕਹਿਣਾ ਹੈ ਕਿ ਅੱਜ ਦੀ ਕਾਰਵਾਈ ਦੌਰਾਨ ਕੁਝ ਦੁਕਾਨਦਾਰਾਂ ਵਲੋਂ ਪਹਿਲਾਂ ਹੀ ਦੁਕਾਨਾਂ ਦੇ ਬਾਹਰ ਤੋਂ ਨਾਜਾਇਜ਼ ਕਬਜ਼ੇ ਹਟਾ ਲਏ ਗਏ ਸਨ ਜਦਕਿ ਨਗਰ ਕੌਂਸਲ ਨੇ ਟਰੈਫ਼ਿਕ ਪੁਲਿਸ ਨਾਲ ਮਿਲ ਕੇ ਨਜਾਇਜ਼ ਕਬਜ਼ਿਆਂ ਨੰੂ ਹਟਾਉਣ ਲਈ 11.30 ਵਜੇ ਪ੍ਰੋਗਰਾਮ ਉਲੀਕਿਆ ਸੀ | ਜਿਸ ਤੋਂ ਬਾਅਦ ਟਰੈਫ਼ਿਕ ਪੁਲਿਸ ਤਾਂ ਸਮੇਂ 'ਤੇ ਬਾਜ਼ਾਰ ਪਹੁੰਚ ਗਈ ਪਰ ਕੌਂਸਲ ਦੇ ਅਧਿਕਾਰੀ 1 ਵਜੇ ਦੇ ਕਰੀਬ ਬਾਜ਼ਾਰਾਂ ਅੰਦਰ ਪਹੁੰਚੇ, ਜਿਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਦੁਕਾਨਦਾਰ ਸੜਕਾਂ ਉੱਪਰ ਕੀਤੇ ਨਾਜਾਇਜ਼ ਕਬਜ਼ੇ ਹਟਾਉਂਦੇ ਹੋਏ ਦਿਖਾਈ ਦਿੱਤੇ | ਲੋਕਾਂ ਦਾ ਕਹਿਣਾ ਹੈ ਕਿ ਦੁਕਾਨਦਾਰਾਂ ਨੰੂ ਪਹਿਲਾਂ ਤੋਂ ਹੀ ਕੌਂਸਲ ਦੀ ਇਸ ਕਾਰਵਾਈ ਦਾ ਪਤਾ ਲੱਗ ਚੁੱਕਾ ਸੀ |