17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਏਜੀਲਸ ਡਾਇਗਨੋਸਟਿਕ ਲੈਬਾਰਟਰੀ ਵਲੋਂ ਮੁਫ਼ਤ ਮੈਡੀਕਲ ਕੈਂਪ <br/>

ਮੁਫ਼ਤ ਮੈਡੀਕਲ ਕੈਂਪ ਦੌਰਾਨ ਡਾਕਟਰ ਨਿਰਮਲ ਸਿੰਘ ਅਤੇ ਸਮੂਹ ਏਜੀਲਸ ਡਾਇਗਨੋਸਟਿਕ ਲੈਬਾਰਟਰੀ ਮੈਂਬਰ | ਅਜੀਤ ਤਸਵੀਰ <br/> 17-06-2025
ਧਾਰੀਵਾਲ, 16 ਜੂਨ (ਜੇਮਸ ਨਾਹਰ)-ਮਿਸ਼ਨ ਹਸਪਤਾਲ ਰੋਡ 'ਤੇ ਬੇਬੇ ਨਾਨਕੀ ਕਾਲਜ ਨੇੜੇ ਡਾਕਟਰ ਕਲੋਨੀ ਵਿਖੇ ਸਥਿਤ ਏਜੀਲਸ ਡਾਇਗਨੋਸਟਿਕ ਲੈਬਾਰਟਰੀ ਵਲੋਂ ਸੰਤਨੀ ਤਰੇਜਾ ਕੈਥੋਲਿਕ ਚਰਚ ਪੈਰਿਸ ਧਾਰੀਵਾਲ ਅਧੀਨ ਪੈਂਦੇ ਪਿੰਡ ਮੁਸਤਫਾਬਾਦ ਜੱਟਾਂ ਵਿਖੇ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਵਿਚ 60 ਫ਼ੀਸਦੀ ਘੱਟ ਰੇਟਾਂ 'ਤੇ ਏਜੀਲਸ ਡਾਇਗਨੋਸਟਿਕ ਲੈਬਾਰਟਰੀ ਦੀ ਸਮੂਹ ਟੀਮ ਵਲੋਂ ਡਾਕਟਰ ਨਿਰਮਲ ਸਿੰਘ ਦੀ ਅਗਵਾਈ ਹੇਠ ਖੂਨ ਦੇ ਨਮੂਨੇ ਲੈ ਕੇ ਲੋਕਾਂ ਦੀ ਜਾਂਚ ਕੀਤੀ ਗਈ | ਇਹ ਜਾਣਕਾਰੀ ਪੈਰਿਸ ਸਕੱਤਰ ਸੁਲੇਮਾਨ ਮਲਕ ਨੇ ਸਾਂਝੀ ਕਰਦੇ ਦੱਸਿਆ ਕਿ ਇਸ ਤੋਂ ਇਲਾਵਾ ਕੈਂਪ ਵਿਚ ਬਲਾਕ ਧਾਰੀਵਾਲ ਅਧੀਨ ਪੈਂਦੇ ਹੋਰ ਵੀ ਕਈ ਪਿੰਡਾਂ ਦੇ ਮਰੀਜ਼ਾਂ ਦੇ ਸ਼ੂਗਰ ਅਤੇ ਕਲੈਸਟਰੋਲ ਦੇ ਟੈਸਟ ਮੁਫ਼ਤ ਕੀਤੇ ਗਏ | ਇਸ ਕੈਂਪ ਦਾ ਉਦਘਾਟਨ ਸੁਲੇਮਾਨ ਮਲਿਕ ਨੇ ਪ੍ਰਾਰਥਨਾ ਨਾਲ ਕੀਤਾ | ਇਸ ਕੈਂਪ ਵਿਚ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ | ਇਸ ਮੌਕੇ ਡਾ. ਨਿਰਮਲ ਸਿੰਘ, ਜੇਮਸ ਨਾਹਰ, ਅਸਿਸ਼, ਪੂਨਾ, ਸਾਨੀਆ, ਜਸਕਰਨ ਨਾਹਰ, ਜੋਬਨ ਭੱਟੀ, ਕਰਨ, ਰਿਤਿਕਾ, ਅਰਾਧਨਾ, ਪਿ੍ਆ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ 'ਔਜੀ ਹੱਬ' ਹਰੇਕ ਵਿਦਿਆਰਥੀ ਦਾ ਵਿਦੇਸ਼ ਪੜ੍ਹਨ ਜਾਣ ਦਾ ਸੁਪਨਾ ਸਾਕਾਰ ਕਰਨ ਲਈ ਪਾਬੰਦ : ਐਮ. ਡੀ. ਕੰਗ <br/> ਅਗਲੀ ਖ਼ਬਰ ਇੰਗਲਿਸ਼ ਪਲੈਨਟ ਬਟਾਲਾ ਵਲੋਂ ਨੌਜਵਾਨਾਂ ਦੇ ਲਗਵਾਏ ਜਾ ਰਹੇ ਹਨ ਵਿਦੇਸ਼ਾਂ ਦੇ ਵਰਕ ਪਰਮਿਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।