17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਕਿਸਾਨ ਪਰਿਵਾਰ ਦਾ ਹੋਣਹਾਰ ਨੌਜਵਾਨ ਸਹਿਜਪ੍ਰੀਤ ਸਿੰਘ ਭਾਰਤੀ ਫੌਜ ਦਾ ਬਣਿਆ ਲੈਫ਼ਟੀਨੈਂਟ <br/>

ਅਜੀਤ ਡੈਸਕ 17-06-2025
ਕੋਟਲੀ ਸੂਰਤ ਮੱਲ੍ਹੀ, 16 ਜੂਨ (ਕੁਲਦੀਪ ਸਿੰਘ ਨਾਗਰਾ)-ਨੇੜਲੇ ਪਿੰਡ ਪੱਤੀ ਮਾਹਲ ਦੇ ਕਿਸਾਨ ਪਰਿਵਾਰ ਦਾ ਹੋਣਹਾਰ ਨੌਜਵਾਨ ਸਹਿਜਪ੍ਰੀਤ ਸਿੰਘ ਸਖ਼ਤ ਮਿਹਨਤ ਕਰ ਕੇ ਭਾਰਤੀ ਫੌਜ ਵਿਚ ਲੈਫ਼ਟੀਨੈਟ ਬਣਿਆ ਹੈ ਤੇ ਦੇਹਰਾਦੂਨ ਤੋਂ ਆਈ. ਐਮ. ਏ. ਪਾਸਿੰਗ ਆਊਟ ਪਰੇਡ ਉਪਰੰਤ ਅੱਜ ਲੈਫ਼ਟੀਨੈਟ ਬਣ ਕੇ ਪਹਿਲੀ ਵਾਰ ਘਰ ਪਹੁੰਚਣ 'ਤੇ ਪਰਿਵਾਰਕ ਮੈਂਬਰਾਂ ਵਲੋਂ ਉਸ ਦਾ ਭਰਵਾਂ ਸਵਾਗਤ ਕੀਤਾ ਗਿਆ | ਸਹਿਜਪ੍ਰੀਤ ਸਿੰਘ ਨੇ ਸੰਤ ਬਾਬਾ ਸੇਵਾ ਸਿੰਘ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਹੇਠ ਚਲਾਏ ਜਾ ਰਹੇ ਨਿਸ਼ਾਨ-ਏ-ਸਿੱਖੀ ਇੰਸਟੀਚਿਊਟ ਆਫ਼ ਸਾਇੰਸ ਐਂਡ ਟੇ੍ਰਨਿੰਗ ਖਡੂਰ ਸਾਹਿਬ ਤੋਂ ਐਨ. ਡੀ. ਏ. ਟੈਸਟ ਦੀ ਤਿਆਰੀ ਕਰ ਕੇ ਟੈਸਟ ਪਾਸ ਕੀਤਾ ਉਪਰੰਤ ਪੁਣੇ ਤੋਂ ਟੇ੍ਰਨਿੰਗ ਲੈ ਕੇ ਦੇਹਰਾਦੂਨ ਤੋਂ ਪਾਸ ਆਊਟ ਉਪਰੰਤ ਸਟਾਰ ਲਗਾ ਕੇ ਘਰ ਪਹੁੰਚਿਆ | ਸਹਿਜਪ੍ਰੀਤ ਸਿੰਘ ਦੇ ਤਾਇਆ ਸਰਪੰਚ ਸੁਰਜੀਤ ਸਿੰਘ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਦੇ ਕਿਸੇ ਵੀ ਪਰਿਵਾਰਕ ਮੈਂਬਰ ਨੇ ਭਾਰਤੀ ਫੌਜ ਵਿਚ ਸੇਵਾ ਨਹੀਂ ਨਿਭਾਈ ਪਰ ਵਾਹਿਗੁਰੂ ਦੀ ਅਪਾਰ ਰਹਿਮਤ ਸਦਕਾ ਅੱਜ ਉਨ੍ਹਾਂ ਦਾ ਹੋਣਹਾਰ ਨੌਜਵਾਨ ਭਾਰਤੀ ਫੌਜ ਦਾ ਅਫ਼ਸਰ ਬਣ ਕੇ ਘਰ ਪਹੁੰਚਿਆ ਹੈ | ਉਨ੍ਹਾਂ ਦੱਸਿਆ ਕਿ ਸੰਤ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੀ ਬਾਬਾ ਗੁਰਪ੍ਰੀਤ ਸਿੰਘ ਖਡੂਰ ਸਾਹਿਬ ਵਾਲੇ ਆਪਣੇ ਸਾਥੀਆਂ ਸਮੇਤ ਦੇਹਰਾਦੂਨ ਤੋਂ ਲੈਫ਼ਟੀਨੈਟ ਸਹਿਜਪ੍ਰੀਤ ਸਿੰਘ ਨੂੰ ਸਟਾਰ ਲਗਾ ਕੇ ਘਰ ਲੈ ਕੇ ਆਏ ਹਨ ਤੇ ਸਮੁੱਚੇ ਪਰਿਵਾਰਕ ਮੈਂਬਰਾਂ ਵਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ ਹੈ ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਗਿਆ ਹੈ | ਇਸ ਮੌਕੇ 'ਤੇ ਲੈਫ਼ਟੀਨੈਂਟ ਸਹਿਜਪ੍ਰੀਤ ਸਿੰਘ ਦੇ ਦਾਦੀ ਅਮਰ ਕੌਰ, ਨਾਨੀ ਹਰਭਜਨ ਕੌਰ, ਪਿਤਾ ਗੁਰਭੇਜ ਸਿੰਘ, ਮਾਤਾ ਸੁਖਜਿੰਦਰ ਕੌਰ, ਸਾਬਕਾ ਸਰਪੰਚ ਸਰਬਜੀਤ ਕੌਰ, ਡਾਕਟਰ ਨਵਜੋਤ ਸਿੰਘ ਮਾਹਲ, ਬਾਬਾ ਗੁਰਪ੍ਰੀਤ ਸਿੰਘ, ਲੈਫਟੀਨੈਂਟ ਜੋਬਨਜੀਤ ਸਿੰਘ ਮਾਹਲ ਸਮੇਤ ਪਰਿਵਾਰਕ ਮੈਂਬਰ ਹਾਜ਼ਰ ਸਨ |

ਪਿਛਲੀ ਖ਼ਬਰ ਵਧੀਕ ਡਿਪਟੀ ਕਮਿਸ਼ਨਰ ਵਲੋਂ ਅਧਿਕਾਰੀਆਂ ਨੂੰ ਹੜ੍ਹ ਰੋਕੂ ਪ੍ਰਬੰਧਾਂ ਨੂੰ ਫ਼ੌਰੀ ਮੁਕੰਮਲ ਕਰਨ ਦੇ ਨਿਰਦੇਸ਼ <br/> ਅਗਲੀ ਖ਼ਬਰ ਸਰਕਾਰੀ ਕਾਲਜ ਗੁਰਦਾਸਪੁਰ ਨੰੂ ਸਕਿੱਲ ਡਿਵੈਲਪਮੈਂਟ ਸੈਂਟਰ ਸਥਾਪਿਤ ਕਰਨ ਲਈ 17 ਲੱਖ 41 ਹਜ਼ਾਰ ਰੁਪਏ ਗਰਾਂਟ ਮਿਲੀ-ਚੇਅਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।