ਗੁਰਦਾਸਪੁਰ, 16 ਜੂਨ (ਅਸ਼ੋਕ ਸ਼ਰਮਾ)-ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਕਾਲਜ ਗੁਰਦਾਸਪੁਰ ਨੰੂ ਸਕਿੱਲ ਡਿਵੈਲਪਮੈਂਟ ਸੈਂਟਰ ਸਥਾਪਿਤ ਕਰਨ ਵਾਸਤੇ 17 ਲੱਖ 41 ਹਜ਼ਾਰ ਰੁਪਏ ਦੀ ਗਰਾਂਟ ਜਾਰੀ ਹੋ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਦੱਸਿਆ ਕਿ ਇਹ ਸੈਂਟਰ ਆਧੁਨਿਕ ਸੁਵਿਧਾਵਾਂ ਨਾਲ ਭਰਪੂਰ ਹੋਵੇਗਾ ਅਤੇ ਇਕ ਸਕਿੱਲ ਲੈਬ ਤਿਆਰ ਕੀਤੀ ਜਾਵੇਗੀ ਅਤੇ ਵਿਦਿਆਰਥੀਆਂ ਨੰੂ ਵੱਖ-ਵੱਖ ਤਰ੍ਹਾਂ ਦੀਆਂ ਇੰਡਸਟਰੀਅਲ ਸਕਿੱਲ ਜਿਵੇਂ ਬਿਜਨਸ ਕਮਿਊਨੀਕੇਸ਼ਨ, ਸੌਫਟ ਸਕਿੱਲਜ਼, ਬੋਰਡ ਰੂਮ ਅਤੀਕਟੇਸ, ਇੰਟਰਵਿਊ ਸਕਿੱਲਜ਼, ਡਰੈਸ ਅਤੀਕਟੇਸ, ਡਾਈਨਿੰਗ ਅਤੀਕਟੇਜ ਆਦਿ ਸਿੱਖਾਏ ਜਾਣਗੇ ਅਤੇ ਮਾਹਿਰਾਂ ਵਲੋਂ ਜਾਬ ਐਨਵਾਇਰਮੈਂਟ ਦੇ ਹਿਸਾਬ ਨਾਲ ਨੌਕਰੀਆਂ ਲਈ ਤਿਆਰ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਇਹ ਸੁਵਿਧਾ ਸਥਾਪਿਤ ਕਰਨ ਲਈ ਸਰਕਾਰੀ ਕਾਲਜ ਗੁਰਦਾਸਪੁਰ ਦਾ ਨਿਵੇਕਲਾ ਕਾਲਜ ਬਣ ਜਾਵੇਗਾ ਅਤੇ ਜਿੱਥੇ ਵਿਦਿਆਰਥੀਆਂ ਦੀ ਸਕਿੱਲ ਨੰੂ ਨਿਖਾਰਨ ਲਈ ਇਹ ਮੁਫ਼ਤ ਸੁਵਿਧਾ ਪ੍ਰਦਾਨ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਇਸ ਸਾਲ ਕਾਲਜ ਵਿਚ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਲਗਪਗ 3 ਗੁਣਾ ਵਧ ਗਈ ਹੈ ਅਤੇ ਨਵੇਂ ਕੋਰਸਾਂ ਦੇ ਆਉਣ ਨਾਲ ਤਿੰਨ ਤਜਰਬੇਕਾਰ ਅਧਿਆਪਕਾਂ ਦੀ ਨਿਯੁਕਤੀ ਹੋਣ ਨਾਲ ਸਰਕਾਰੀ ਕਾਲਜ ਗੁਰਦਾਸਪੁਰ ਜ਼ਿਲ੍ਹੇ ਦਾ ਮੋਹਰੀ ਕਾਲਜ ਬਣ ਗਿਆ ਹੈ | ਕਾਲਜ ਵਲੋਂ ਨਵੇਂ ਕੋਰਸਾਂ ਨੰੂ ਸ਼ੁਰੂ ਕਰਨ ਲਈ ਆਧੁਨਿਕ ਇੰਨਫਰਸਟਰਕਚਰ ਤਿਆਰ ਕਰ ਲਿਆ ਗਿਆ ਹੈ | ਕਾਲਜ ਵਲੋਂ ਇਸ ਸਾਲ ਖੇਡਾਂ ਦੇ ਖੇਤਰ ਵਿਚ ਵੀ ਸਾਰੀਆਂ ਟੀਮਾਂ ਤਿਆਰ ਕੀਤੀਆਂ ਜਾਣਗੀਆਂ ਤੇ ਖਾਸ ਸਹੂਲਤਾਂ ਦਾ ਪ੍ਰਬੰਧ ਹੋਵੇਗਾ |