ਕੋਟਲੀ ਸੂਰਤ ਮੱਲ੍ਹੀ, 16 ਜੂਨ (ਕੁਲਦੀਪ ਸਿੰਘ ਨਾਗਰਾ)-ਪਿੰਡਾਂ ਦੀਆਂ ਿਲੰਕ ਸੜਕਾਂ ਦਿਨੋ-ਦਿਨ ਸੁੰਗੜ ਰਹੀਆਂ ਹਨ ਤੇ ਬਹੁਤੇ ਕਿਸਾਨਾਂ ਦਾ ਜਿਆਦਾ ਧਿਆਨ ਿਲੰਕ ਸੜਕਾਂ ਦੇ ਕਿਨਾਰਿਆਂ ਨੂੰ ਆਪਣੇ ਖੇਤਾਂ ਵਿਚ ਮਿਲਾਉਣ 'ਤੇ ਲੱਗਾ ਹੋਇਆ ਹੈ, ਜਿਸ ਵੱਲ ਪ੍ਰਸ਼ਾਸਨ ਵੀ ਕੋਈ ਤਵੱਜੋਂ ਨਹੀਂ ਦੇ ਰਿਹਾ ਹੈ ਤੇ ਲੋਕਾਂ ਦੀਆਂ ਮੁਸ਼ਕਿਲਾਂ ਵਧ ਰਹੀਆ ਹਨ | ਪਿੰਡਾਂ 'ਚ ਆਵਾਜਾਈ ਦੇ ਸਾਧਨ ਵਧੇ ਹਨ, ਪਰ ਿਲੰਕ ਸੜਕਾਂ ਦੇ ਕਿਨਾਰਿਆਂ 'ਤੇ ਵੱਡੀ ਤਾਦਾਦ 'ਚ ਹੋਏ ਨਾਜਾਇਜ਼ ਕਬਜ਼ੇ ਆਮ ਲੋਕਾਂ ਸਮੇਤ ਰਾਹਗੀਰਾਂ ਲਈ ਸਿਰਦਰਦੀ ਬਣੇ ਹੋਏ ਹਨ ਤੇ ਨਿੱਤ ਦਿਨ ਹਾਦਸਿਆਂ ਦਾ ਕਾਰਨ ਵੀ ਬਣ ਰਹੇ ਹਨ | ਪਿਛਲੇ ਕੁਝ ਸਮੇਂ ਦੌਰਾਨ ਪਿੰਡਾਂ 'ਚ ਵਹੀਕਲਾਂ ਦੀ ਗਿਣਤੀ 'ਚ ਚੋਖਾ ਵਾਧਾ ਹੋਣ ਕਰ ਕੇ ਿਲੰਕ ਸੜਕਾਂ ਉਪਰ ਵੀ ਆਵਾਜਾਈ ਬਹੁਤ ਵਧ ਗਈ ਹੈ | ਜ਼ਿਲ੍ਹਾ ਗੁਰਦਾਸਪੁਰ ਦੀਆਂ ਜਿਆਦਾਤਰ ਿਲੰਕ ਸੜਕਾਂ ਦੇ ਕਿਨਾਰਿਆਂ 'ਤੇ ਕਿਸਾਨਾਂ ਤੇ ਆਮ ਲੋਕਾਂ ਨੇ ਵੱਡੀ ਤਾਦਾਦ 'ਚ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ, ਜਿਸ ਕਰ ਕੇ ਿਲੰਕ ਸੜਕਾਂ ਸੁੰਗੜ ਗਈਆਂ ਹਨ ਤੇ ਵਹੀਕਲਾਂ ਦੀ ਕਰਾਸਿੰਗ ਕਰਨ ਸਮੇਂ ਅਕਸਰ ਰਾਹਗੀਰ ਆਪਸ 'ਚ ਉਲਝਦੇ ਦਿਖਾਈ ਦਿੰਦੇ ਹਨ | ਜ਼ਿਲ੍ਹਾ ਪ੍ਰਸ਼ਾਸਨ ਹਮੇਸ਼ਾ ਿਲੰਕ ਸੜਕਾਂ 'ਤੇ ਬਰਮ ਬਣਾਉਣ ਤੇ ਨਾਜਾਇਜ਼ ਕਬਜ਼ੇ ਹਟਾਉਣ ਲਈ ਲੋਕਾਂ ਨੁੰ ਅਪੀਲ ਕਰਦਾ ਹੈ ਪਰ ਇਸ ਦਾ ਬਹੁਤਾ ਅਸਰ ਦਿਖਾਈ ਨਹੀਂ ਦਿੰਦਾ | ਇਸ ਸਬੰਧੀ ਵੱਖ-ਵੱਖ ਪਿੰਡਾਂ ਦੇ ਲੋਕਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਹਰ ਪਿੰਡ 'ਚ 4-4, 5-5 ਨਿੱਜੀ ਸਕੂਲਾਂ ਦੀਆਂ ਬੱਸਾਂ ਬੱਚੇ ਲੈਣ ਤੇ ਛੁੱਟੀ ਉਪਰੰਤ ਬੱਚੇ ਛੱਡਣ ਲਈ ਆਉਂਦੀਆਂ ਹਨ ਪਰ ਿਲੰਕ ਸੜਕਾਂ 'ਤੇ ਨਾਜਾਇਜ਼ ਕਬਜ਼ੇ ਹੋਣ ਕਰ ਕੇ ਸਵੇਰ ਸਮੇਂ ਤੇ ਸਕੂਲ ਛੁੱਟੀ ਸਮੇਂ ਬੱਸ ਡਰਾਇਵਰਾਂ ਨੂੰ ਕਰਾਸਿੰਗ ਕਰਨ 'ਚ ਭਾਰੀ ਦਿੱਕਤ ਆਉਂਦੀ ਹੈ ਤੇ ਅਕਸਰ ਜਾਮ ਲੱਗੇ ਰਹਿੰਦੇ ਹਨ, ਜਿਸ ਕਰ ਕੇ ਜਿਥੇ ਆਮ ਰਾਹਗੀਰਾਂ ਨੂੰ ਮੁਸ਼ਕਿਲਾਂ ਪੇਸ਼ ਆਉਂਦੀਆਂ ਹਨ, ਉਥੇ ਕਈ ਹਾਦਸੇ ਵੀ ਵਾਪਰ ਚੁੱਕੇ ਹਨ | ਲੋਕਾਂ ਨੇ ਦੱਸਿਆ ਕਿ ਇਲਾਕੇ ਦੀਆਂ ਿਲੰਕ ਸੜਕਾਂ ਦੇ ਕਿਨਾਰਿਆਂ 'ਤੇ ਨਾਜਾਇਜ਼ ਕਬਜ਼ੇ ਹੋਣ ਕਰ ਕੇ ਰਾਹਗੀਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਲੋਕਾਂ ਦਾ ਕਹਿਣਾ ਹੈ ਕਿ ਇਕ ਵੱਡਾ ਮੁੱਦਾ ਬਣਿਆ ਹੋਇਆ ਹੈ, ਪ੍ਰਸ਼ਾਸਨ ਨੂੰ ਤੁਰੰਤ ਧਿਆਨ ਦੇਣਾ ਚਾਹੀਦਾ ਹੈ ਤੇ ਿਲੰਕ ਸੜਕਾਂ ਤੋਂ ਨਾਜਾਇਜ਼ ਕਬਜ਼ੇ ਹਟਾ ਕੇ ਮਨਰੇਗਾ ਸਕੀਮ ਤਹਿਤ ਿਲੰਕ ਸੜਕਾਂ ਦੇ ਬਰਮ ਬਣਾਉਣੇ ਚਾਹੀਦੇ ਹਨ |