17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਡਾ. ਐੱਮ. ਆਰ. ਐੱਸ. ਭੱਲਾ ਸਕੂਲ 'ਚ 10 ਦਿਨਾਂ 'ਸ਼ਖ਼ਸੀਅਤ ਅਤੇ ਚਰਿੱਤਰ ਵਿਕਾਸ ਕੈਂਪ' ਲਗਾਇਆ <br/>

ਡਾ. ਐਮ. ਆਰ. ਐਸ. ਭੱਲਾ ਸਕੂਲ 'ਚ ਲਗਾਏ ਕੈਂਪ 'ਚ ਸ਼ਾਮਲ ਵਿਦਿਆਰਥੀ | ਤਸਵੀਰ : ਵਨੀਤ ਗੋਇਲ <br/> 17-06-2025
ਬਟਾਲਾ, 16 ਜੂਨ (ਸਤਿੰਦਰ ਸਿੰਘ)-ਰਾਸ਼ਟਰ ਸੇਵਿਕਾ ਸਮਿਤੀ ਬਟਾਲਾ ਵੱਲੋਂ ਡਾ. ਐੱਮ. ਆਰ. ਐੱਸ. ਭੱਲਾ ਡੀ. ਏ. ਵੀ. ਸਕੂਲ ਕਿਲ੍ਹਾ ਮੰਡੀ ਬਟਾਲਾ ਵਿਖੇ 10 ਦਿਨਾਂ 'ਸ਼ਖ਼ਸੀਅਤ ਅਤੇ ਚਰਿੱਤਰ ਵਿਕਾਸ ਕੈਂਪ' ਸਫ਼ਲਤਾ ਪੂਰਵਕ ਲਗਾਇਆ ਗਿਆ, ਜਿਸ ਵਿਚ 82 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਵਿਦਿਆਰਥੀਆਂ ਤੋਂ ਸਿਰਫ਼ 200 ਰੁਪਏ ਦੀ ਮਾਮੂਲੀ ਫ਼ੀਸ ਲਈ ਗਈ ਅਤੇ 15 ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ ਵੀ ਦਿੱਤੀ ਗਈ | ਸਮਿਤੀ ਦੇ ਮੈਂਬਰ ਸ੍ਰੀਮਤੀ ਅੰਜੂ ਆਨੰਦ, ਰਜਨੀ ਸਲਗੋਤਰਾ, ਆਰਤੀ ਮਹਾਜਨ, ਰਿਚਾ ਮਹਾਜਨ, ਨਿਧਿਕਾ ਅਤੇ ਅੰਕਿਤਾ ਭਾਟੀਆ ਨੇ ਬੱਚਿਆਂ ਨੂੰ ਰੋਜ਼ਾਨਾ ਯੋਗਾ, ਸ਼ਲੋਕ, ਹਨੂੰਮਾਨ ਚਾਲੀਸਾ ਦਾ ਪਾਠ, ਚਰਿੱਤਰ ਨਿਰਮਾਣ ਗਤੀਵਿਧੀਆਂ, ਨੈਤਿਕ ਕਦਰਾਂ-ਕੀਮਤਾਂ ਦਾ ਪ੍ਰਚਾਰ ਅਤੇ ਮਾਨਸਿਕ ਤੇ ਸਰੀਰਕ ਸਿਹਤ ਲਈ ਖੇਡਾਂ ਕਰਵਾਈਆਂ ਅਤੇ ਜੇਤੂ ਬੱਚਿਆਂ ਨੂੰ ਰੋਜ਼ਾਨਾ ਇਨਾਮ ਦਿੱਤੇ | ਆਖਰੀ ਦਿਨ ਵਿਦਿਆਰਥੀਆਂ ਨੂੰ ਸਰਟੀਫ਼ਿਕੇਟ ਤੇ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ | ਵਿਭਾਗ ਦੀ ਮੁਖੀ ਡਾ. ਊਸ਼ਾ ਗੁਪਤਾ ਅਤੇ ਸਹਿਯੋਗੀ ਅੰਜੂ ਅਗਰਵਾਲ ਨੇ ਕਮੇਟੀ ਦੇ ਸਾਰੇ ਮੈਂਬਰਾਂ ਨੂੰ ਸਮਾਜ ਪ੍ਰਤੀ ਉਨ੍ਹਾਂ ਦੇ ਸ਼ਾਨਦਾਰ ਯਤਨਾਂ ਲਈ ਵਧਾਈ ਦਿੱਤੀ | ਸ਼੍ਰੀਮਤੀ ਆਰਤੀ ਮਹਾਜਨ ਨੇ ਕਿਹਾ ਕਿ ਮਾਪਿਆਂ ਨੇ ਸਾਡਾ ਪੂਰਾ ਸਾਥ ਦਿੱਤਾ |

ਪਿਛਲੀ ਖ਼ਬਰ ਿਲੰਕ ਸੜਕਾਂ ਦੇ ਕਿਨਾਰਿਆਂ 'ਤੇ ਨਾਜਾਇਜ਼ ਕਬਜ਼ੇ ਰਾਹਗੀਰਾਂ ਲਈ ਬਣੇ ਵੱਡੀ ਸਿਰਦਰਦੀ <br/> ਅਗਲੀ ਖ਼ਬਰ ਖੱਬੀਆਂ ਪਾਰਟੀਆਂ ਵਲੋਂ 17 ਜੂਨ ਨੂੰ ਸਾੜੇ ਜਾਣਗੇ ਇਜ਼ਰਾਈਲ ਅਤੇ ਅਮਰੀਕਾ ਮੁਖੀਆਂ ਦੇ ਪੁਤਲੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।