ਨਿੱਕੇ ਘੁੰਮਣ, 17 ਜੂਨ (ਸਤਬੀਰ ਸਿੰਘ ਘੁੰਮਣ)-ਪਿੰਡ ਕੈਲੇ ਕਲਾਂ ਦੀ ਨਾਮਵਰ ਸ਼ਖ਼ਸੀਅਤ ਸਵਰਗੀ ਮਾਸਟਰ ਸੁਖਦੇਵ ਸਿੰਘ ਬਾਠ ਦੇ ਹੋਣਹਾਰ ਨੌਜਵਾਨ ਸਪੁੱਤਰ ਅਤੇ ਮਾਝਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਛੀਨਾ (ਰਜਿ.) ਦੇ ਸਰਗਰਮ ਮੈਂਬਰ ਅਮਨਦੀਪ ਸਿੰਘ ਬਾਠ (45) ਦੀ ਪਿਛਲੇ ਦਿਨੀਂ ਅਚਾਨਕ ਮੌਤ ਹੋ ਜਾਣ ਨਾਲ ਜਿੱਥੇ ਪਰਿਵਾਰ ਨੂੰ ਵੱਡਾ ਸਦਮਾ ਲੱਗਾ, ਉਥੇ ਕਿਸਾਨ ਜਥੇਬੰਦੀ ਅੰਦਰ ਸ਼ੌਕ ਦੀ ਲਹਿਰ ਫ਼ੈਲ ਗਈ ਹੈ | ਮਿ੍ਤਕ ਅਮਨਦੀਪ ਸਿੰਘ ਆਪਣੇ ਪਿੱਛੇ ਪਤਨੀ, ਲੜਕਾ ਤੇ ਲੜਕੀ ਛੱਡ ਗਏ ਹਨ | ਮਾਝਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਛੀਨਾ ਦੇ ਸਮੂਹ ਮੈਂਬਰਾਂ ਵਲੋਂ ਪ੍ਰਧਾਨ ਗੁਰਪ੍ਰੀਤ ਸਿੰਘ ਛੀਨਾ ਅਤੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਬਾਠ, ਗੁਰਮੇਜ ਸਿੰਘ ਕੈਲੇ, ਗੁਰਵਿੰਦਰ ਸਿੰਘ ਰੰਧਾਵਾ ਕੈਲੇ ਦੀ ਅਗਵਾਈ ਹੇਠ ਮਿ੍ਤਕ ਅਮਨਦੀਪ ਸਿੰਘ ਦੇ ਛੋਟੇ ਭਰਾ ਰਣਦੀਪ ਸਿੰਘ ਬਾਠ ਕੈਨੇਡਾ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਉਨ੍ਹਾਂ ਕਿਹਾ ਕਿ ਅਮਨਦੀਪ ਦੀ ਭਰ ਜਵਾਨੀ ਵਿਚ ਬੇਵਕਤੀ ਮੌਤ ਹੋ ਜਾਣ ਨਾਲ ਜਿੱਥੇ ਪਰਿਵਾਰ ਨੂੰ ਕਦੇ ਪੂਰਾ ਨਾ ਹੋਣ ਵਾਲਾ ਘਾਟਾ ਪਿਆ ਹੈ, ਉਥੇ ਸਾਡੀ ਜਥੇਬੰਦੀ ਨੇ ਆਪਣਾ ਨਿਧੜਕ ਨਿਡਰ ਕਿਸਾਨ ਵਰਕਰ ਸਦਾ ਲਈ ਖੋਹ ਲਿਆ ਹੈ | ਇਸ ਮੌਕੇ ਸੂਬਾ ਜਨਰਲ ਸਕੱਤਰ ਰਣਧੀਰ ਸਿੰਘ ਘੁੰਮਣ, ਸੂਬਾ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਰੰਧਾਵਾ, ਮਲਕੀਤ ਸਿੰਘ ਕੰਗ, ਸਰਪੰਚ ਸਾਬ ਸਿੰਘ, ਰਾਜ ਸਿੰਘ ਕੈਲੇ, ਦਿਲਬਾਗ ਸਿੰਘ, ਮਲਕੀਤ ਸਿੰਘ, ਜੁਝਾਰ ਸਿੰਘ, ਸਤਨਾਮ ਸਿੰਘ ਘੁੰਮਣ, ਗੁਰਵਿੰਦਰ ਸਿੰਘ ਬਾਠ, ਜੋਗਾ ਸਿੰਘ, ਰਜਿੰਦਰ ਸਿੰਘ, ਹਰਭਜਨ ਸਿੰਘ ਕੋਟਲਾ, ਮਾ. ਰਣਜੀਤ ਸਿੰਘ ਛੀਨਾ ਸਮੇਤ ਵੱਡੀ ਗਿਣਤੀ ਵਿਚ ਹੋਰ ਨਾਮਵਰ ਸ਼ਖ਼ਸੀਅਤਾਂ ਵਲੋਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ |