13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਹੈਰੋਇਨ ਰੱਖਣ ਅਤੇ ਨਸ਼ਾ ਕਰਨ ਵਾਲੇ 11 ਵਿਅਕਤੀ ਗਿ੍ਫ਼ਤਾਰ

ਅਜੀਤ ਡੈਸਕ 18-06-2025
ਬਟਾਲਾ, 17 ਜੂਨ (ਰਾਕੇਸ਼ ਰੇਖੀ)-ਪੁਲਿਸ ਜ਼ਿਲ੍ਹਾ ਬਟਾਲਾ ਦੇ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਕਾਰਵਾਈ ਕਰਦਿਆਂ 11 ਲੋਕਾਂ ਨੂੰ ਗਿ੍ਫ਼ਤਾਰ ਕਰ ਕੇ ਹੈਰੋਇਨ ਬਰਾਮਦ ਕੀਤੀ ਇਨ੍ਹਾਂ ਵਿਚ ਨਸ਼ੇ ਦਾ ਸੇਵਨ ਕਰਨ ਵਾਲੇ ਨੌਜਵਾਨ ਵੀ ਸ਼ਾਮਿਲ ਹਨ | ਥਾਣਾ ਸੇਖਵਾਂ ਦੇ ਏ. ਐੱਸ. ਆਈ. ਅਮਰਜੀਤ ਸਿੰਘ ਨੇ ਗਸ਼ਤ ਦੌਰਾਨ ਪਿੰਡ ਠੱਕਰ ਸੰਧੂ ਨੇੜੇ ਨਹਿਰ ਦੇ ਕੰਢੇ ਦੀਆਂ ਝਾੜੀਆਂ ਵਿਚ ਹੈਰੋਇਨ ਦਾ ਸੇਵਨ ਕਰ ਰਹੇ ਨੌਜਵਾਨ ਜਗਜੀਤ ਸਿੰਘ ਉਰਫ਼ ਘੁੱਦੂ ਵਾਸੀ ਪਿੰਡ ਲੋਹਚੱਪ ਨੂੰ ਗਿ੍ਫ਼ਤਾਰ ਕਰ ਲਿਆ | ਥਾਣਾ ਫ਼ਤਹਿਗੜ੍ਹ ਚੂੜੀਆਂ ਦੇ ਏ. ਐੱਸ. ਆਈ. ਬਲਵਿੰਦਰ ਸਿੰਘ ਨੇ ਬੱਦੋਵਾਲ ਨੇੜੇ ਗਸ਼ਤ ਦੌਰਾਨ ਇਕ ਸ਼ੱਕੀ ਨੌਜਵਾਨ ਰਤਨ ਸਿੰਘ ਵਾਸੀ ਅਜਨਾਲਾ ਰੋਡ ਫ਼ਤਹਿਗੜ੍ਹ ਚੂੜੀਆਂ ਨੂੰ ਗਿ੍ਫ਼ਤਾਰ ਕਰ ਕੇ ਉਸ ਤੋਂ 6 ਗ੍ਰਾਮ ਹੈਰੋਇਨ ਅਤੇ 1 ਹਜ਼ਾਰ ਰੁਪਏ ਡਰੱਗ ਮਨੀ ਬਰਾਮਦ ਕੀਤੀ | ਥਾਣਾ ਕਿਲ੍ਹਾ ਲਾਲ ਸਿੰਘ ਦੇ ਏ. ਐੱਸ. ਆਈ. ਧਰਮਿੰਦਰ ਸਿੰਘ ਨੇ ਗਸ਼ਤ ਦੌਰਾਨ ਅਕਰਪੁਰਾ ਕਲਾਂ ਨੇੜੇ ਇਕ ਸ਼ੱਕੀ ਨੌਜਵਾਨ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਤੋਂ 6 ਗ੍ਰਾਮ ਹੈਰੋਇਨ ਤੇ 1500 ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ, ਦੀ ਪਹਿਚਾਣ ਬਲਵਿੰਦਰ ਸਿੰਘ ਉਰਫ਼ ਘੋਨਾ ਦੇ ਤੌਰ 'ਤੇ ਕੀਤੀ ਗਈ | ਉਸ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਇਹ ਹੈਰੋਇਨ ਸੋਨੂੰ ਉਰਫ਼ ਬੱਬੋ ਵਾਸੀ ਅਕਰਪੁਰਾ ਤੋਂ ਖ਼ਰੀਦੀ ਸੀ | ਪੁਲਿਸ ਨੇ ਉਕਤ ਦੇ ਖ਼ਿਲਾਫ਼ ਵੀ ਮਾਮਲਾ ਦਰਜ ਕਰ ਲਿਆ ਹੈ | ਥਾਣਾ ਕਾਦੀਆਂ ਦੇ ਏ. ਐੱਸ. ਆਈ. ਰਛਪਾਲ ਸਿੰਘ ਨੇ ਗਸ਼ਤ ਦੌਰਾਨ ਕਾਹਲਵਾਂ ਨੇੜੇ ਹਰਪ੍ਰੀਤ ਸਿੰਘ ਉਰਫ਼ ਹੈਪੀ ਵਾਸੀ ਬਸਰਾਵਾਂ ਨੂੰ ਗਿ੍ਫ਼ਤਾਰ ਕਰ ਕੇ ਉਸ ਤੋਂ 2 ਗ੍ਰਾਮ ਹੈਰੋਇਨ ਬਰਾਮਦ ਕੀਤੀ ਤੇ ਹੈਪੀ ਦੇ ਪੁਲਿਸ ਨੂੰ ਦੱਸਣ ਤੋਂ ਬਾਅਦ ਵਿਕਰਾਂਤ ਸਿੰਘ ਉਰਫ਼ ਬੰਟੀ ਵਾਸੀ ਭੈਣੀ ਬਾਂਗਰ ਦੇ ਖ਼ਿਲਾਫ਼ ਵੀ ਮਾਮਲਾ ਦਰਜ ਕੀਤਾ ਗਿਆ ਹੈ | ਥਾਣਾ ਸ੍ਰੀ ਹਰਗੋਬਿੰਦਪੁਰ ਦੇ ਏ. ਐੱਸ. ਆਈ. ਸਰਵਨ ਸਿੰਘ ਨੇ ਗਸ਼ਤ ਦੌਰਾਨ ਇਕ ਨੌਜਵਾਨ ਜਗਤਾਰ ਸਿੰਘ ਵਾਸੀ ਰਜੋਆ ਨੂੰ ਗਿ੍ਫ਼ਤਾਰ ਕਰ ਕੇ ਉਸ ਕੋਲੋਂ 7 ਗ੍ਰਾਮ ਹੈਰੋਇਨ ਬਰਾਮਦ ਕੀਤੀ | ਜਗਤਾਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਇਹ ਹੈਰੋਇਨ ਬਲਵਿੰਦਰ ਸਿੰਘ ਉਰਫ਼ ਗੋਰਾ ਵਾਸੀ ਭੇਟ ਪੱਤਣ ਤੇ ਅਕਾਸ਼ਦੀਪ ਸਿੰਘ ਵਾਸੀ ਵਰਸਾਲ ਚੱਕ ਤੋਂ ਖ਼ਰੀਦੀ ਸੀ | ਪੁਲਿਸ ਨੇ ਅਕਾਸ਼ਦੀਪ ਸਿੰਘ ਨੂੰ ਵੀ ਗਿ੍ਫ਼ਤਾਰ ਕਰ ਲਿਆ | ਥਾਣਾ ਘੁਮਾਣ ਦੇ ਏ. ਐੱਸ. ਆਈ. ਸਤਨਾਮ ਸਿੰਘ ਨੇ ਗਸ਼ਤ ਦੌਰਾਨ ਪਿੰਡ ਮਨੇਸ਼ ਦੇ ਨੇੜੇ ਸੰਦੀਪ ਸਿੰਘ ਵਾਸੀ ਪੰਡੋਰੀ ਮਈਆ ਸਿੰਘ ਨੂੰ ਗਿ੍ਫ਼ਤਾਰ ਕਰ ਕੇ ਉਸ ਤੋਂ 6 ਗ੍ਰਾਮ ਹੈਰੋਇਨ ਬਰਾਮਦ ਕੀਤੀ | ਥਾਣਾ ਕੋਟਲੀ ਸੂਰਤ ਮੱਲ੍ਹੀ ਦੇ ਸਬ-ਇੰਸਪੈਕਟਰ ਨਿਸ਼ਾਨ ਸਿੰਘ ਨੇ ਗਸ਼ਤ ਦੌਰਾਨ ਪਿੰਡ ਮੰਮਣ ਨੇੜੇ ਸੁਖਚੈਨ ਸਿੰਘ ਵਾਸੀ ਬਸਤੀ ਬਾਜੀਗਰ ਨੂੰ ਗਿ੍ਫ਼ਤਾਰ ਕਰ ਕੇ ਉਸ ਤੋਂ 6 ਗ੍ਰਾਮ ਹੈਰੋਇਨ ਬਰਾਮਦ ਕੀਤੀ | ਥਾਣਾ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਐੱਸ. ਐੱਚ. ਓ. ਗੁਰਮਿੰਦਰ ਸਿੰਘ ਨੇ ਪਿੰਡ ਪੱਖੋ ਕੇ ਟਾਹਲੀ ਸਾਹਿਬ ਨੇੜੇ ਧੱੁਸੀ ਕੰਢੇ ਹੈਰੋਇਨ ਦਾ ਸੇਵਨ ਕਰ ਰਹੇ ਜਗਦੀਪ ਸਿੰਘ ਵਾਸੀ ਫੱਤੂਪੁਰ ਨੂੰ ਗਿ੍ਫ਼ਤਾਰ ਕਰ ਲਿਆ |

ਪਿਛਲੀ ਖ਼ਬਰ ਸ਼ਰਾਬੀ ਹਾਲਤ 'ਚ ਵਿਅਕਤੀ ਨੇ ਬਿਜਲੀ ਘਰ ਅੰਦਰ ਵੜ ਕੇ ਬਿਜਲੀ ਯੰਤਰਾਂ ਤੇ ਸਮਾਨ ਦੀ ਕੀਤੀ ਭੰਨਤੋੜ ਅਗਲੀ ਖ਼ਬਰ ਨੌਜਵਾਨ ਕਿਸਾਨ ਆਗੂ ਅਮਨਦੀਪ ਸਿੰਘ ਕੈਲੇ ਕਲਾਂ ਦਾ ਅਚਨਚੇਤ ਦਿਹਾਂਤ - ਜਥੇਬੰਦੀ 'ਚ ਸ਼ੋਕ ਦੀ ਲਹਿਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।