13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਦਿੱਲੀ-ਜੰਮੂ-ਕੱਟੜਾ ਹਾਈਵੇਅ ਅਧੀਨ ਆਈ ਜ਼ਮੀਨ 'ਤੇ ਕਬਜ਼ਾ ਲੈਣ ਆਏ ਪ੍ਰਸ਼ਾਸਨ ਦਾ ਕਿਸਾਨਾਂ ਵਲੋਂ ਵਿਰੋਧ

ਅਜੀਤ ਡੈਸਕ 18-06-2025
ਸ੍ਰੀ ਹਰਿਗੋਬਿੰਦਪੁਰ, 17 ਜੂਨ (ਕੰਵਲਜੀਤ ਸਿੰਘ ਚੀਮਾ)-ਕੇਂਦਰ ਸਰਕਾਰ ਵਲੋਂ 'ਭਾਰਤ ਮਾਲਾ ਯੋਜਨਾ' ਤਹਿਤ ਜੰਮੂ-ਦਿੱਲੀ-ਕੱਟੜਾ ਹਾਈਵੇਅ ਐਕਅਪ੍ਰੈਸ ਕੱਢਿਆ ਜਾ ਰਿਹਾ ਹੈ | ਇਸ ਹਾਈਵੇ ਲਈ ਐਕਵਾਇਰ ਕੀਤੀ ਗਈ ਜ਼ਮੀਨ 'ਤੇ ਇਕ ਵਾਰ ਫਿਰ ਕਬਜ਼ਾ ਲੈਣ ਆਏ ਸਿਵਲ ਤੇ ਪੁਲਿਸ ਪ੍ਰਸ਼ਾਸਨ ਦਾ ਪਿੰਡ ਚੀਮਾ ਖੁੱਡੀ ਵਿਖੇ ਕਿਸਾਨਾ ਨਾਲ ਸਾਹਮਣਾ ਹੋ ਗਿਆ | ਕਿਸਾਨਾਂ ਵਲੋਂ ਨੈਸ਼ਨਲ ਹਾਈਵੇਅ ਅਥਾਰਟੀ ਦੇ ਅਧਿਕਾਰੀਆਂ ਨੂੰ ਐਕਵਾਇਰ ਕੀਤੀ ਜ਼ਮੀਨ 'ਤੇ ਵੱਟਾਂ ਪਾਉਣ ਲਈ ਲਿਆਂਦੀ ਗਈ ਮਸ਼ੀਨਰੀ ਨੂੰ ਰੋਕ ਦਿੱਤਾ ਗਿਆ | ਇਸ ਸਮੇਂ ਵਿਰੋਧ ਕਰ ਰਹੇ ਕਿਸਾਨਾਂ ਦੀ ਅਗਵਾਈ ਕਰ ਰਹੇ ਕਿਸਾਨ ਮਜ਼ਦੂਰ ਸ਼ੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਹਰਵਿੰਦਰ ਸਿੰਘ ਮਸਾਣੀਆਂ ਤੋਂ ਇਲਾਵਾ ਉਨ੍ਹਾਂ ਦਾ ਸਾਥ ਦੇਣ ਲਈ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸ੍ਰੀ ਹਰਿਗੋਬਿੰਦਪੁਰ ਬਲਾਕ ਦੇ ਆਗੂ ਵੀ ਪੁੱਜੇ ਸਨ | ਕਿਸਾਨ ਆਗੂ ਮਸਾਣੀਆਂ ਨੇ ਕਿਹਾ ਕਿ ਪ੍ਰਸ਼ਾਸਨ ਨੇ ਕਿਸਾਨਾਂ ਦਾ ਮਸਲਾ ਹੱਲ ਕਰ ਲਈ 6 ਜੂਨ ਨੂੰ ਪਟੀਸ਼ਨਾਂ ਦਾਖ਼ਲ ਕਰ ਦੀ ਗੱਲ ਕੀਤੀ ਸੀ ਤੇ ਲਗਪਗ ਇਸ ਮਸਲੇ ਨੂੰ ਨਬੇੜਨ ਲਈ ਡੇਢ ਕੁ ਮਹੀਨੇ ਦਾ ਸਮਾਂ ਲਿਆ ਸੀ ਪਰ ਅਜੇ 10 ਦਿਨ ਵੀ ਨਹੀਂ ਬੀਤੇ ਕਿ ਪ੍ਰਸ਼ਾਸਨ ਵਲੋਂ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਨੇ ਅਜੇ ਤੱਕ ਮੁਆਵਜ਼ਾ ਨਹੀਂ ਲਿਆ, ਅੱਜ ਫਿਰ ਉੱਥੇ ਪ੍ਰਸ਼ਾਸਨ ਨੇ ਕਬਜ਼ਾ ਕਰਨ ਲਈ ਕੁਝ ਕਿਸਾਨਾਂ ਦਾ ਝੋਨਾ ਲਗਾਉਣ ਲਈ ਕੀਤੇ ਗਏ ਕੱਦੂ ਅਤੇ ਲਗਾਏ ਗਏ ਝੋਨੇ ਵਾਲੀ ਜ਼ਮੀਨ 'ਤੇ ਵੀ ਕਬਜ਼ਾ ਕੀਤਾ ਜਾ ਰਿਹਾ ਸੀ, ਜਿਸ ਨੂੰ ਕਿਸਾਨਾਂ ਵੱਲੋਂ ਰੋਕਿਆ ਗਿਆ | ਕਿਸਾਨ ਅਜੈਬ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਚੀਮਾ ਖੁੱਡੀ, ਜਿਸ ਨੇ ਅਜੇ ਤੱਕ ਆਪਣੀ ਜ਼ਮੀਨ ਦੇ ਪੈਸੇ ਨਹੀਂ ਲਏ, ਜਦੋਂ ਪ੍ਰਸ਼ਾਸਨ ਵਲੋਂ ਉਸ ਦੀ ਜ਼ਮੀਨ 'ਤੇ ਵੱਟਾਂ ਪਾਈਆਂ ਜਾ ਰਹੀਆਂ ਤਾਂ ਕਿਸਾਨ ਅਜੈਬ ਸਿੰਘ, ਉਸ ਦੀ ਮਾਤਾ ਗੁਰਨਾਮ ਕੌਰ ਅਤੇ ਪਰਿਵਾਰਕ ਮੈਂਬਰਾਂ ਵਲੋਂ ਉਨ੍ਹਾਂ ਦਾ ਵਿਰੋਧ ਕੀਤਾ ਗਿਆ, ਜਿਸ ਦੌਰਾਨ ਪੁਲਿਸ ਨੇ ਕਿਸਾਨ ਅਜੈਬ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ, ਜਦ ਕਿ ਮਾਤਾ ਗੁਰਨਾਮ ਕੌਰ ਨੂੰ ਮਹਿਲਾ ਪੁਲਿਸ ਵਲੋਂ ਪਿੱਛੇ ਹਟਾਉਂਦੇ ਸਮੇਂ ਮਾਮੂਲੀ ਸੱਟ ਵੀ ਲੱਗੀ | ਇਸ ਮੌਕੇ ਐੱਸ. ਡੀ. ਐੱਮ. ਬਟਾਲਾ, ਨਾਇਬ ਤਹਿਸੀਲਦਾਰ ਸ੍ਰੀ ਹਰਿਗੋਬਿੰਦਪੁਰ ਤੋਂ ਇਲਾਵਾ ਮਰਦ ਤੇ ਮਹਿਲਾ ਪੁਲਿਸ ਮੁਲਾਜ਼ਮ ਵੀ ਹਾਜ਼ਰ ਸਨ | ਉਪਰੰਤ ਉੱਚ ਅਧਿਕਾਰੀਆਂ ਵਲੋਂ ਕਿਸਾਨਾਂ ਨਾਲ ਕੀਤੀ ਗਈ ਗੱਲਬਾਤ ਦੌਰਾਨ ਕਿਸਾਨ ਦੀਆਂ ਜ਼ਮੀਨ ਦੀਆਂ ਤਕਸੀਮਾਂ ਆਦਿ ਕਰਵਾਉਣ ਤੇ ਕਬਜ਼ਾ ਕਰਨ ਦਾ ਫ਼ੈਸਲਾ ਹੋਣ ਉਪਰੰਤ ਫ਼ਿਲਹਾਲ ਵਿਵਾਦ ਦੇ ਸੁਲਝਣ ਉਪਰੰਤ ਮਾਹੌਲ ਸ਼ਾਂਤ ਹੋਇਆ | ਇਸ ਸਮੇਂ ਕਿਸਾਨ ਆਗੂ ਗੁਰਪ੍ਰੀਤ ਸਿੰਘ ਖਾਨਪੁਰ, ਬਲਾਕ ਪ੍ਰਧਾਨ ਪਰਮਿੰਦਰ ਸਿੰਘ ਚੀਮਾ ਖੁੱਡੀ, ਕੁਲਬੀਰ ਸਿੰਘ ਕਾਹਲੋਂ ਮਾੜੀ ਬੁੱਚਿਆਂ, ਸੂਬੇਦਾਰ ਰਛਪਾਲ ਸਿੰਘ ਭਰਥ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਬਲਾਕ ਪ੍ਰਧਾਨ ਕੈਪਟਨ ਅਜੀਤ ਸਿੰਘ ਸੈਲੋਵਾਲ ਅਤੇ ਜ਼ਿਲ੍ਹਾ ਖ਼ਚਾਨਚੀ ਸਿੰਕਦਰ ਸਿੰਘ ਚੀਮਾ ਖੁੱਡੀ ਤੋਂ ਇਲਾਵਾ ਕਿਸਾਨ ਤੇ ਬੀਬੀਆਂ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਡਾ: ਅਸ਼ੋਕ ਹਸਤੀਰ ਬਣੇ ਸ਼ਤਰੰਜ ਚੈਂਪੀਅਨ ਅਗਲੀ ਖ਼ਬਰ ਨਗਰ ਨਿਗਮ ਬਟਾਲਾ ਨੇ ਸਾਫ਼-ਸਫਾਈ ਨਾ ਰੱਖਣ ਕਾਰਨ 7 ਦੁਕਾਨਦਾਰਾਂ ਦੇ ਚਲਾਨ ਕੱਟੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।