13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਡਾ: ਅਸ਼ੋਕ ਹਸਤੀਰ ਬਣੇ ਸ਼ਤਰੰਜ ਚੈਂਪੀਅਨ

ਅਜੀਤ ਡੈਸਕ 18-06-2025
ਗੁਰਦਾਸਪੁਰ, 17 ਜੂਨ (ਪੰਕਜ ਸ਼ਰਮਾ)-ਸ਼ਤਰੰਜ ਦਾ 2 ਰੋਜ਼ਾ ਓਪਨ ਚੈਂਪੀਅਨ ਟੂਰਨਾਮੈਂਟ ਚੈੱਸ ਐਸੋਸੀਏਸ਼ਨ ਗੁਰਦਾਸਪੁਰ ਵਲੋਂ ਕਰਵਾਇਆ ਗਿਆ ਜਿਸ ਵਿਚ 16 ਖਿਡਾਰੀਆਂ ਨੇ ਹਿੱਸਾ ਲਿਆ | ਇਹ ਟੂਰਨਾਮੈਂਟ 10 ਸਾਲ ਤੋਂ 90 ਸਾਲ ਤੱਕ ਦੀ ਉਮਰ ਵਾਲਿਆਂ ਲਈ ਕਰਵਾਇਆ ਗਿਆ | ਦੋ ਦਿਨ ਚੱਲੇ ਇਸ ਟੂਰਨਾਮੈਂਟ ਦਾ ਉਦਘਾਟਨ ਚੇਅਰਮੈਨ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਰਮਨ ਬਹਿਲ ਦੇ ਪੁੱਤਰ ਧਰੁਵ ਬਹਿਲ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਭਾਰਤ ਭੂਸ਼ਨ ਸ਼ਰਮਾ ਵਲੋਂ ਕੀਤਾ ਗਿਆ | ਇਸ ਮੌਕੇ ਡਾ: ਅਸ਼ੋਕ ਹਸਤੀਰ ਜੇਤੂ ਰਹੇ ਅਤੇ ਚੈੱਸ ਟਰਾਫ਼ੀ ਉਨ੍ਹਾਂ ਦੇ ਨਾਂਅ ਰਹੀ | ਦੂਜੇ ਸਥਾਨ 'ਤੇ ਰਾਕੇਸ਼ ਕੋਹਲੀ, ਤੀਜੇ ਸਥਾਨ 'ਤੇ ਸੰਜੀਵ ਕੁਮਾਰ, ਚੌਥੇ ਸਥਾਨ 'ਤੇ ਦਿਵਿਆ ਮਹਾਜਨ ਅਤੇ ਪੰਜਵੇਂ ਸਥਾਨ 'ਤੇ ਸ਼ਿਵਾਂਸ਼ ਰਹੇ |

ਪਿਛਲੀ ਖ਼ਬਰ ਸਿੱਖ ਨੌਜਵਾਨ 'ਤੇ ਹੋਏ ਹਮਲੇ ਦੀ ਨਿੰਦਾ- ਸਰਕਾਰ ਨੂੰ ਗੰਭੀਰ ਹੋਣ ਦੀ ਅਪੀਲ ਕੀਤੀ ਅਗਲੀ ਖ਼ਬਰ ਦਿੱਲੀ-ਜੰਮੂ-ਕੱਟੜਾ ਹਾਈਵੇਅ ਅਧੀਨ ਆਈ ਜ਼ਮੀਨ 'ਤੇ ਕਬਜ਼ਾ ਲੈਣ ਆਏ ਪ੍ਰਸ਼ਾਸਨ ਦਾ ਕਿਸਾਨਾਂ ਵਲੋਂ ਵਿਰੋਧ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।