13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਸਿੱਖ ਨੌਜਵਾਨ 'ਤੇ ਹੋਏ ਹਮਲੇ ਦੀ ਨਿੰਦਾ- ਸਰਕਾਰ ਨੂੰ ਗੰਭੀਰ ਹੋਣ ਦੀ ਅਪੀਲ ਕੀਤੀ

ਅਜੀਤ ਡੈਸਕ 18-06-2025
ਧਾਰੀਵਾਲ, 17 ਜੂਨ (ਸਵਰਨ ਸਿੰਘ)-ਮੁਕਤਸਰ ਵਿਚ ਸਿੱਖ ਨੌਜਵਾਨ ਦੀ ਹੋਈ ਕੁੱਟਮਾਰ ਨੂੰ ਲੈ ਕੇ ਸਿੱਖਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਜਿਸ 'ਤੇ ਸਿੱਖ ਆਗੂਆਂ ਨੇ ਕਿਹਾ ਕਿ ਸਿੱਖ ਨੌਜਵਾਨ ਹੁਣ ਆਪਣੇ ਹੀ ਘਰ ਵਿਚ ਸਰੁੱਖਿਅਤ ਨਹੀਂ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਮਾਝਾ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਰਜਿੰਦਰ ਸਿੰਘ ਜਫਰਵਾਲ ਨੇ ਕੀਤਾ | ਉਨ੍ਹਾਂ ਕਿਹਾ ਕਿ ਹੁਣ ਪੰਜਾਬ ਵਿਚ ਪੰਜਾਬ ਦੇ ਸਿੱਖ ਨੌਜਵਾਨ ਸੁਰੱਖਿਅਤ ਨਹੀਂ ਹਨ, ਕਦੇ ਪੰਜਾਬ ਪੁਲਿਸ ਨੌਜਵਾਨ ਨੂੰ ਨਾਜਾਇਜ਼ ਤਸੱਦਦ ਕਰ ਕੇ ਜੇਲ੍ਹਾਂ ਵਿਚ ਮਾਰ ਰਹੀ ਹੈ, ਕਿਤੇ ਅਖੌਤੀ ਸ਼ਿਵ ਸੈਨਾ ਆਗੂ ਸਿੱਖ ਨੌਜਵਾਨਾਂ 'ਤੇ ਹੱਥ ਚੁੱਕ ਰਹੇ ਹਨ | ਇਹ ਸਭ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਉਨ੍ਹਾਂ ਪੰਜਾਬ ਸਰਕਾਰ ਨੂੰ ਸਖ਼ਤ ਸਬਦਾਂ ਵਿਚ ਤਾੜਨਾ ਕਰਦੇ ਕਿਹਾ ਕਿ ਸਾਨੂੰ ਮਜਬੂਰ ਨਾ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਅਮਨ ਸਾਂਤੀ ਅਤੇ ਭਾਈਚਾਰਕ ਮਾਹੌਲ ਵਿਚ ਦੇਖਣਾ ਚਾਹੁੰਦੇ ਹਾਂ, ਪਰ ਜੇਕਰ ਸਾਡੇ ਨੌਜਵਾਨਾਂ ਨੂੰ ਇਸੇ ਤਰ੍ਹਾਂ ਨਿਸ਼ਾਨਾ ਬਣਾਇਆ ਗਿਆ ਤਾਂ ਫਿਰ ਅਸੀਂ ਕੋਈ ਸਖ਼ਤ ਕਦਮ ਚੁੱਕਣ ਲਈ ਮਜਬੂਰ ਹੋਵਾਂਗੇ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਨਸ਼ਾ ਤਸਕਰਾਂ ਦਾ ਬੋਲਬਾਲਾ ਹੈ, ਗੁੰਡਾਗਰਦੀ ਕਰਨ ਵਾਲੇ ਲੋਕਾਂ ਨੂੰ ਕਿਸੇ ਦਾ ਡਰ ਨਹੀਂ, ਚੋਰਾਂ ਦੇ ਹੌਸਲੇ ਬੁਲੰਦ ਹਨ | ਇਸ ਮੌਕੇ ਉਨ੍ਹਾਂ ਦੇ ਨਾਲ ਭਾਈ ਦਲਜੀਤ ਸਿੰਘ ਸਿੱਧਵਾਂ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਮਾਝਾ, ਭਾਈ ਬਲਵਿੰਦਰ ਸਿੰਘ ਸਿੱਧਵਾਂ ਸੂਬਾ ਸਕੱਤਰ, ਭਾਈ ਹਰਵਿੰਦਰ ਸਿੰਘ ਘੁੰਮਣ ਸੀਨੀਅਰ ਮੀਤ ਪ੍ਰਧਾਨ, ਕਾਬਲ ਸਿੰਘ ਐਮ.ਡੀ. ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਬੀਬੀ ਰੁਪਿੰਦਰ ਕੌਰ ਨੰੂ ਸੈਂਕੜੇ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ <br/> ਅਗਲੀ ਖ਼ਬਰ ਡਾ: ਅਸ਼ੋਕ ਹਸਤੀਰ ਬਣੇ ਸ਼ਤਰੰਜ ਚੈਂਪੀਅਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।