ਗੁਰਦਾਸਪੁਰ, 17 ਜੂਨ (ਅਸ਼ੋਕ ਸ਼ਰਮਾ)-ਉੱਘੇ ਉਦਯੋਗਪਤੀ ਕੁਲਦੀਪ ਸਿੰਘ ਦੀ ਪਤਨੀ ਤੇ ਸਾਬਕਾ ਸਰਪੰਚ ਰੁਪਿੰਦਰ ਕੌਰ ਗੋਹਤ ਪੋਖਰ ਜਿਨ੍ਹਾਂ ਦਾ ਬੀਤੇ ਕੱਲ੍ਹ ਦਿਹਾਂਤ ਹੋ ਗਿਆ ਸੀ, ਨੂੰ ਅੱਜ ਸੈਂਕੜੇ ਲੋਕਾਂ ਨੇ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ | ਸੱਭ ਤੋਂ ਪਹਿਲਾਂ ਬਾਬਾ ਦਮਨਜੀਤ ਸਿੰਘ ਵਲੋਂ ਅਰਦਾਸ ਕੀਤੀ ਗਈ ਉਪਰੰਤ ਬੀਬੀ ਰੁਪਿੰਦਰ ਕੌਰ ਦੀ ਚਿਖਾ ਨੰੂ ਅਗਨੀ ਉਨ੍ਹਾਂ ਦੇ ਪੁੱਤਰ ਉੱਘੇ ਕਾਰੋਬਾਰੀ ਬਲਜਿੰਦਰ ਸਿੰਘ ਬਿੱਲੂ, ਸੁਖਜਿੰਦਰ ਸਿੰਘ ਤੇ ਹਰਜਿੰਦਰ ਸਿੰਘ ਰਾਣਾ, ਉਨ੍ਹਾਂ ਦੇ ਪੋਤਰਿਆਂ ਵਲੋਂ ਦਿਖਾਈ ਗਈ | ਇਸ ਮੌਕੇ ਉਨ੍ਹਾਂ ਦੀ ਅੰਤਿਮ ਯਾਤਰਾ ਛਵ ਗੱਡੀ ਰਾਹੀਂ ਕੁਲਦੀਪ ਰਾਈਸ ਮਿਲ ਗੋਹਤ ਪੋਖਰ ਤੋਂ ਸ਼ੁਰੂ ਹੋ ਕੇ ਸ਼ਮਸ਼ਾਨਘਾਟ ਗੋਹਤ ਪੋਖਰ ਤੱਕ ਪਹੁੰਚੀ, ਜਿੱਥੇ ਸਾੈਕੜਿਆਂ ਦੀ ਤਾਦਾਦ 'ਚ ਲੋਕ ਉਨ੍ਹਾਂ ਦੇ ਅੰਤਿਮ ਦਰਸ਼ਨ ਕਰਨ ਲਈ ਪਹੁੰਚੇ ਸਨ | ਇਸ ਮੌਕੇ ਸ਼ੈਲਰ ਐਸੋਸੀਏਸ਼ਨ ਗੁਰਦਾਸਪੁਰ ਦੇ ਪ੍ਰਧਾਨ ਬਲਵਿੰਦਰ ਸਿੰਘ ਹਰੂਵਾਲ, ਬਲਵਿੰਦਰ ਸਿੰਘ ਨਾਭਾ, ਮਨਜੀਤ ਸਿੰਘ ਮਾਹਲ, ਅਮਨ ਮਿੱਤਲ, ਟੋਲੀ ਸ਼ੈਲਰ ਮਾਲਕ, ਬਲਵਿੰਦਰ ਸਿੰਘ ਸਾਬੀ, ਹੀਰਾ ਲਾਲ, ਜੰਗ ਬਹਾਦਰ ਸਿੰਘ, ਇਕਬਾਲ ਸਿੰਘ, ਕਾਲਾ ਸ਼ੈਲਰ ਮਾਲਕ, ਗੁਰਦੀਪ ਸਿੰਘ ਚੀਮਾ ਆਦਿ ਵਲੋਂ ਬੀਬੀ ਰੁਪਿੰਦਰ ਕੌਰ ਨੰੂ ਦੁਸ਼ਾਲਾ ਭੇਟ ਕਰਕੇ ਸ਼ਰਧਾ ਦੇ ਫੁੱਲ ਭੇਟ ਕੀਤੇ | ਜਦੋਂ ਕਿ ਉਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਪਹੁੰਚੀਆਂ ਉੱਘੀਆਂ ਸ਼ਖ਼ਸੀਅਤਾਂ ਵਿਚ ਚੇਅਰਮੈਨ ਗੁਰਮੀਤ ਸਿੰਘ ਪਾਹੜਾ, ਬਾਵਾ ਬਹਿਲ, ਹਨੀ ਬਹਿਲ, ਡਾ: ਗੁਰਦੀਪ ਸਿੰਘ ਗੋਹਤ ਪੋਖਰ ਸੇਵਾ ਮੁਕਤ ਡਿਪਟੀ ਡਾਇਰੈਕਟਰ, ਪੀ. ਪੀ. ਸਿੰਘ ਸੇਵਾ ਮੁਕਤ ਐਸ. ਡੀ. ਐਮ, ਸੇਵਾ ਮੁਕਤ ਕਰਨਲ ਹਰਵਿੰਦਰਪਾਲ ਸਿੰਘ, ਸੂਬੇਦਾਰ ਭੁਪਿੰਦਰ ਸਿੰਘ, ਸਰਪੰਚ ਸਤਿਬੀਰ ਸਿੰਘ, ਨਿੱਕੀ, ਪਿਆਰਾ ਸਿੰਘ, ਤਾਰਾ ਸਿੰਘ, ਝੰਡਾ ਸਿੰਘ, ਵਕੀਲ ਰਜਿੰਦਰ ਮਹਾਜਨ, ਐਕਸੀਅਨ ਜਤਿੰਦਰ ਕੁਮਾਰ, ਚੇਅਰਮੈਨ ਸੁੱਚਾ ਸਿੰਘ ਰਾਮਨਗਰ, ਸੇਵਾ ਮੁਕਤ ਮੈਨੇਜਰ ਰਾਜੇਸ਼ ਕੁਮਾਰ ਲਾਲੀ, ਪ੍ਰਧਾਨ ਬਚਿੱਤਰ ਸਿੰਘ ਗੋਹਤ ਪੋਖਰ, ਨੰਬਰਦਾਰ ਸੁਰਿੰਦਰ ਭੱਟੀ, ਭਾਜਪਾ ਆਗੂ ਅਸ਼ੋਕ ਵੈਦ, ਸਮਾਜ ਸੇਵੀ ਦਿਲਬਾਗ ਸਿੰਘ ਚੀਮਾ, ਸੀਨੀਅਰ ਭਾਜਪਾ ਆਗੂ ਜੋਗਿੰਦਰ ਸਿੰਘ ਛੀਨਾ ਤੋਂ ਇਲਾਵਾ ਗੁਰਦਾਸਪੁਰ ਸ਼ਹਿਰ ਦੀਆਂ ਮੰਨੀਆਂ ਪ੍ਰਮੰਨੀਆਂ ਹਸਤੀਆਂ, ਸਮਾਜ ਸੇਵੀ ਆਗੂ, ਸਿਆਸੀ ਤੇ ਗੈਰ ਸਿਆਸੀ ਆਗੂਆਂ ਨੇ ਵੱਡੀ ਗਿਣਤੀ 'ਚ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ |