12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਜੁਆਇੰਟ ਬੀ. ਐੱਡ. ਦਾਖ਼ਲਾ 2025-26 ਲਈ ਆਵੇਦਨ ਪ੍ਰਕਿਰਿਆ ਸ਼ੁਰੂ <br/>

ਅਜੀਤ ਡੈਸਕ 18-06-2025
ਗੁਰਦਾਸਪੁਰ, 17 ਜੂਨ (ਪੰਕਜ ਸ਼ਰਮਾ)-ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਸੈਸ਼ਨ 2025-26 ਲਈ ਜੁਆਇੰਟ ਬੀ. ਐੱਡ ਦਾਖ਼ਲੇ ਦੀ ਪ੍ਰਕਿਰਿਆ ਦਾ ਐਲਾਨ ਕਰ ਦਿੱਤਾ ਗਿਆ ਹੈ | ਇਹ ਦਾਖ਼ਲੇ ਪੰਜਾਬੀ ਯੂਨੀਵਰਸਿਟੀ ਪਟਿਆਲਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਾਲ ਸਬੰਧਿਤ ਰਾਜ ਵਿਚ ਸਥਿੱਤ ਸਾਰੇ ਕਾਲਜਾਂ ਵਿਚ ਲਾਗੂ ਹੋਣਗੇ | ਇਹ ਦਾਖ਼ਲੇ ਸਿਰਫ਼ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਕਰਵਾਏ ਜਾਣ ਵਾਲੇ ਕਾਮਨ ਐਂਟਰੈਂਸ ਟੈਸਟ (ਸੀ.ਈ.ਟੀ.) ਰਾਹੀਂ ਹੀ ਹੋਣਗੇ | ਸੀ. ਈ. ਟੀ ਲਈ ਆਨਲਾਈਨ ਆਵੇਦਨ ਫਾਰਮ ਭਰਨ ਦੀ ਮਿਤੀ 18 ਜੂਨ 2025 ਤੋਂ ਯੂਨੀਵਰਸਿਟੀ ਦੀ ਵੈਬਸਾਈਟ https://punjabbed.puchd.ac.in ਤੋਂ ਉਪਲੱਬਧ ਹੋਣਗੇ | ਸੀ. ਈ. ਟੀ 3 ਅਗਸਤ ਨੰੂ ਹੋਵੇਗਾ, ਬੀ.ਅੱੈਡ ਵਿਚ ਦਾਖ਼ਲਾ ਲੈਣ ਲਈ ਸੀ.ਈ.ਟੀ. ਦੇਣਾ ਜ਼ਰੂਰੀ ਹੈ | ਸ਼ਿਵਾਲਿਕ ਕਾਲਜ ਆਫ਼ ਐਜੂਕੇਸ਼ਨ ਵਲੋਂ ਪੇਪਰਾਂ ਦੇ ਫਾਰਮ ਭਰਨ ਲਈ ਵਿਸ਼ੇਸ਼ ਸਹੂਲਤ ਉਪਲੱਬਧ ਕਰਵਾਈ ਗਈ ਹੈ | ਚਾਹਵਾਨ ਵਿਦਿਆਰਥੀ ਸ਼ਿਵਾਲਿਕ ਗਰੁੱਪ ਆਫ਼ ਇੰਸਟੀਚਿਊਟਸ ਨਿਊ ਸੰਤ ਨਗਰ ਤਿ੍ਮੋ ਰੋਡ ਗੁਰਦਾਸਪੁਰ ਦੇ ਕਾਲਜ ਕੈਂਪਸ ਪਹੁੰਚ ਕੇ ਐਂਟਰੈਂਸ ਫਾਰਮ ਭਰ ਸਕਦੇ ਹਨ | ਐਸ. ਸੀ ਸਨਿਉਰਿਟੀ, ਲੇਬਰ ਕਾਰਡ ਧਾਰਕ, ਬਿਨਾਂ ਮਾਪਿਆਂ, ਬਿਨਾਂ ਪਿਤਾ ਅਤੇ ਲੋੜਵੰਦ ਵਿਦਿਆਰਥੀ ਨੰੂ ਉਨ੍ਹਾਂ ਦੀ ਫੀਸ 'ਚ ਵਿਸ਼ੇਸ਼ ਛੋਟ ਦਾ ਪ੍ਰਬੰਧ ਕੀਤਾ ਗਿਆ ਹੈ | ਸ਼ਿਵਾਲਿਕ ਕਾਲਜ ਵਲੋਂ ਵਿਦਿਆਰਥੀਆਂ ਲਈ ਟਰਾਂਸਪੋਰਟ ਸਹੂਲਤ ਮੁਫ਼ਤ ਦਿੱਤੀ ਜਾਂਦੀ ਹੈ | ਕਾਲਜ ਵਿਖੇ ਵਿਸ਼ਾਲ ਲਾਇਬ੍ਰੇਰੀ ਹੈ | ਵਧੇਰੇ ਜਾਣਕਾਰੀ ਲਈ ਚਾਹਵਾਨ ਵਿਦਿਆਰਥੀ ਕਾਲਜ ਨਾਲ ਸੰਪਰਕ ਕਰ ਸਕਦਾ ਹੈ |

ਪਿਛਲੀ ਖ਼ਬਰ ਪੀ. ਆਰ. ਟੀ. ਸੀ. ਦੇ ਕਪੂਰਥਲਾ ਡੀਪੂ ਵਲੋਂ ਡੇਰਾ ਬਾਬਾ ਨਾਨਕ ਤੋਂ ਆਨੰਦਪੁਰ ਸਾਹਿਬ ਲਈ ਬੱਸ ਸੇਵਾ ਦੀ ਸ਼ੁਰੂਆਤ <br/>... ਅਗਲੀ ਖ਼ਬਰ ਬੀਬੀ ਰੁਪਿੰਦਰ ਕੌਰ ਨੰੂ ਸੈਂਕੜੇ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।