12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਸਵ. ਮਨੋਹਰ ਸਿੰਘ ਕਲਸੀ ਦੀ ਯਾਦ 'ਚ ਕ੍ਰਿਕਟ ਟੂਰਨਾਮੈਂਟ ਕਰਵਾਇਆ <br/>

ਅਜੀਤ ਡੈਸਕ 18-06-2025
ਬਟਾਲਾ, 17 ਜੂਨ (ਸਤਿੰਦਰ ਸਿੰਘ)-ਯੂਥ ਕਲੱਬ ਪੰਜਾਬ ਵਲੋਂ ਵਿਧਾਇਕ ਅਮਨਸ਼ੇਰ ਸਿੰਘ ਕਲਸੀ ਦੇ ਪਿਤਾ ਮਨੋਹਰ ਸਿੰਘ ਕਲਸੀ ਦੀ ਯਾਦ ਵਿਚ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿਚ ਅੰਡਰ-16 ਦੇ ਖਿਡਾਰੀਆਂ ਦੀਆਂ 8 ਟੀਮਾਂ ਨੇ ਭਾਗ ਲਿਆ | ਟੂਰਨਾਮੈਂਟ ਦੀ ਆਰੰਭਤਾ 'ਆਪ' ਦੇ ਸੀਨੀਅਰ ਆਗੂ ਅਮਿਤ ਸੋਢੀ ਅਤੇ ਨਿਰਦੁਲ ਸੋਢੀ ਨੇ ਕੀਤੀ | ਇਸ ਮੈਚ ਵਿਚ ਹੋਲੀ ਵਰਲਡ ਸਪੋਰਟਸ ਅਕੈਡਮੀ ਅਤੇ ਸੇਂਟ ਫ਼ਰਾਂਸਿਸ ਸਕੂਲ ਦੀਆਂ ਟੀਮਾਂ ਫਾਈਨਲ ਵਿਚ ਪਹੁੰਚੀਆਂ, ਜਿਸ ਵਿਚ ਹੋਲੀ ਵਰਲਡ ਸਪੋਰਟਸ ਅਕੈਡਮੀ ਜੇਤੂ ਤੇ ਸੇਂਟ ਫਰਾਂਸਿਸ ਸਕੂਲ ਦੀ ਟੀਮ ਰਨਰ ਅਪ ਰਹੀ | ਜੇਤੂ ਟੀਮਾਂ ਨੂੰ ਇਨਾਮ ਦਿੱਤੇ ਗਏ | ਇਸ ਮੌਕੇ ਮੁੱਖ ਮਹਿਮਾਨ ਅੰਮਿ੍ਤ ਕਲਸੀ, ਜੀ.ਡੀ.ਸੀ. ਦੇ ਜ਼ਿਲ੍ਹਾ ਸਕੱਤਰ ਮਨਜੀਤ ਸਿੰਘ ਬੰਮਰਾਹ, ਪ੍ਰਦੀਪ ਖਹਿਰਾ ਚੇਅਰਮੈਨ ਹੋਲੀ ਵਰਲਡ ਸਪੋਰਟਸ ਅਕੈਡਮੀ, ਸਰਬਜੀਤ ਸਿੰਘ ਖਹਿਰਾ ਉਪ ਚੇਅਰਮੈਨ, ਤਿਲਕ ਰਾਜ ਬਲਾਕ ਪ੍ਰਧਾਨ, ਕੁੱਕੂ ਸੇਠ, ਵਿਨੂ ਕਾਹਲੋਂ, ਭੁੱਲਰ ਬਾਜਵਾ, ਨਿਰਮਲ ਮੱਟੂ, ਕਰਨ ਕੋਚ, ਮੈਂਡੀ, ਸੰਧੂ, ਭੱਟੀ, ਲਾਡੀ, ਸਾਹਿਲ ਮਹਿਰਾ, ਗੁਰਜੀਤ ਸਿੰਘ ਆਦਿ ਹਾਜ਼ਰ ਸਨ |


ਪਿਛਲੀ ਖ਼ਬਰ ਆਬਕਾਰੀ ਅਤੇ ਪੁਲਿਸ ਵਿਭਾਗ ਨੇ 80 ਕਿੱਲੋ ਲਾਵਾਰਸ ਲਾਹਣ ਬਰਾਮਦ ਕਰ ਕੇ ਕੀਤੀ ਨਸ਼ਟ <br/> ਅਗਲੀ ਖ਼ਬਰ ਪੀ. ਆਰ. ਟੀ. ਸੀ. ਦੇ ਕਪੂਰਥਲਾ ਡੀਪੂ ਵਲੋਂ ਡੇਰਾ ਬਾਬਾ ਨਾਨਕ ਤੋਂ ਆਨੰਦਪੁਰ ਸਾਹਿਬ ਲਈ ਬੱਸ ਸੇਵਾ ਦੀ ਸ਼ੁਰੂਆਤ <br/>...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।