ਗੁਰਦਾਸਪੁਰ, 17 ਜੂਨ (ਚੱਕਰਾਜਾ)-ਪੰਜਾਬੀ ਸਾਹਿਤ ਸਭਾ ਗੁਰਦਾਸਪੁਰ ਦੀ ਮੀਟਿੰਗ ਸਭਾ ਦੀ ਸਰਗਰਮ ਮੈਂਬਰ ਹਰਪ੍ਰੀਤ ਕੌਰ ਅਤੇ ਉਨ੍ਹਾਂ ਦੇ ਪਤੀ ਗੁਰਦੀਪ ਸਿੰਘ ਇੰਸਪੈਕਟਰ ਦੀ ਮੇਜ਼ਬਾਨੀ ਹੇਠ ਉਨ੍ਹਾਂ ਦੇ ਘਰ ਹਰਦੋਛੰਨੀ ਰੋਡ ਗੁਰਦਾਸਪੁਰ ਵਿਖੇ ਕਰਵਾਈ ਗਈ | ਮੀਟਿੰਗ 'ਚ ਵਰਤਮਾਨ ਸਮੇਂ ਦੇ ਤਾਜ਼ਾ ਹਾਲਾਤ ਉੱਪਰ ਵਿਚਾਰਾਂ ਅਤੇ ਕਵੀ ਦਰਬਾਰ ਕਰਵਾਇਆ ਗਿਆ, ਜਿਸ ਦਾ ਆਗਾਜ਼ ਗੀਤਕਾਰ ਅਤੇ ਗਾਇਕ ਬਲਦੇਵ ਸਿੰਘ ਸਿੱਧੂ ਦੇ ਲਿਖੇ ਖ਼ੂਬਸੂਰਤ ਗੀਤ ਨਾਲ ਹੋਇਆ | ਗ਼ਜ਼ਲਾਂ ਦੇ ਦੌਰ 'ਚ ਰਜਿੰਦਰ ਸਿੰਘ ਛੀਨਾ, ਰਜਨੀਸ਼ ਵਸ਼ਿਸ਼ਟ, ਸੁਭਾਸ਼ ਦੀਵਾਨਾ, ਹਰਪ੍ਰੀਤ ਸਿੰਮੀ, ਹਰਪਾਲ ਸਿੰਘ ਬੈਂਸ, ਰਣਬੀਰ ਆਕਾਸ਼ ਅਤੇ ਉਚੇਚੇ ਤੌਰ 'ਤੇ ਪਹੁੰਚੇ ਮੱਖਣ ਕੁਹਾੜ ਤੇ ਸ਼ੀਤਲ ਸਿੰਘ ਗੁਨੋਪੁਰੀ ਨੇ ਗ਼ਜ਼ਲਾਂ ਪੇਸ਼ ਕਰਕੇ ਰੰਗ ਬੰਨਿ੍ਹਆ | ਕੇ.ਪੀ ਸਿੰਘ ਨੇ ਹਿੰਦੀ ਗੀਤ ਅਤੇ ਮਾਸਟਰ ਨਵਨੀਤ ਕੁਮਾਰ ਨੇ ਇਨਕਲਾਬੀ ਗੀਤ ਗਾਇਆ | ਤਰਸੇਮ ਸਿੰਘ ਭੰਗੂ ਨੇ ਸਦੀਵੀ ਸਾਂਝਾਂ ਦੀ ਸਿਰਜਕ ਹੈ-ਕਲਮ, ਰਾਜਨ ਤੇ੍ਰੜੀਆ ਨੇ ਲੇਖ 'ਮਨ' ਪੜ੍ਹੇ, ਅਸ਼ਵਨੀ ਕੁਮਾਰ ਨੇ ਵਰਤਮਾਨ ਸਮੇਂ 'ਚ ਸੋਸ਼ਲ ਮੀਡੀਏ ਦੀ ਭੂਮਿਕਾ 'ਤੇ ਚਿੰਤਾ ਜ਼ਾਹਿਰ ਕੀਤੀ | ਸੋਹਣ ਸਿੰਘ ਨੇ ਆਪਣੇ ਵਿਚਾਰਾਂ ਨਾਲ ਹਾਜ਼ਰੀ ਲਵਾਈ | ਸਭਾ ਦੇ ਮੁੱਖ ਸਲਾਹਕਾਰ ਪ੍ਰੋਫੈਸਰ ਰਾਜ ਕੁਮਾਰ ਨੇ ਵਿਦਿਆਰਥੀ ਤੇ ਅਧਿਆਪਕ ਦੇ ਰਿਸ਼ਤੇ ਨੂੰ ਬਿਆਨ ਦੇ ਵਿਚਾਰ ਪੇਸ਼ ਕੀਤੇ ਅਤੇ ਸਮੁੱਚੇ ਕਵੀਆਂ ਦੇ ਕਲਾਮ 'ਤੇ ਭਾਵਪੂਰਤ ਤਬਸਰਾ ਕੀਤਾ | ਅੰਤ ਵਿਚ ਮੇਜ਼ਬਾਨ ਜੋੜੀ ਦਾ ਧੰਨਵਾਦ ਕਰਦਿਆਂ ਪ੍ਰੋਗਰਾਮ ਦੀ ਸਮੁੱਚੀ ਕਾਰਵਾਈ 'ਤੇ ਤਸੱਲੀ ਦਾ ਪ੍ਰਗਟਾਵਾ ਕੀਤਾ | ਸਟੇਜ ਦੀ ਕਾਰਵਾਈ ਸੁਭਾਸ਼ ਦੀਵਾਨਾ ਨੇ ਨਿਭਾਈ | ਸਭਾ ਦੇ ਪ੍ਰਧਾਨ ਤਰਸੇਮ ਸਿੰਘ ਭੰਗੂ ਨੇ ਆਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ |