12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਪਿੰਡ ਕਲੇਰ ਖੁਰਦ 'ਚ ਵਿਕਾਸ ਲਈ ਆਏ 35 ਲੱਖ ਦੇ ਫੰਡਾਂ ਦੀ ਦੁਰਵਰਤੋਂ ਕਰਨ ਦੇ ਸਰਪੰਚਾਂ ਨੇ ਪ੍ਰਸ਼ਾਸਨ 'ਤੇ ਲਾਏ ਦੋਸ਼ <br/>

ਅਜੀਤ ਡੈਸਕ 18-06-2025
ਬਟਾਲਾ, 17 ਜੂਨ (ਸਤਿੰਦਰ ਸਿੰਘ)-ਬਲਾਕ ਧਾਰੀਵਾਲ ਦੇ ਪਿੰਡ ਕਲੇਰ ਖੁਰਦ ਵਿਚ ਪਿੰਡ ਦੇ ਮੌਜੂਦਾ ਸਰਪੰਚ ਨਿਰੰਜਨ ਸਿੰਘ ਅਤੇ ਪਿਛਲੇ ਸਰਪੰਚਾਂ ਸਮੇਤ ਪਿੰਡ ਵਾਸੀਆਂ ਨੇ ਦਾਅਵਾ ਕੀਤਾ ਕਿ ਪਿੰਡ ਦੇ ਵਿਕਾਸ ਲਈ ਆਏ ਲਗਪਗ 35 ਲੱਖ ਰੁਪਏ ਦੇ ਫੰਡ ਦਾ ਗਬਨ ਹੋਇਆ ਹੈ | ਉਨ੍ਹਾਂ ਦੱਸਿਆ ਕਿ 2022 ਵਿਚ ਸਾਬਕਾ ਮਹਿਲਾ ਸਰਪੰਚ ਵਿਰੁੱਧ 27,53,702 ਰੁਪਏ ਦੀ ਅਸੈਸਮੈਂਟ ਹੋਈ ਸੀ, ਜਿਸ ਵਿਚੋਂ 8.5 ਲੱਖ ਰੁਪਏ ਦੀ ਇਨਕੁਆਰੀ ਅਜੇ ਤੱਕ ਰਹਿੰਦੀ ਹੈ | ਮੌਜੂਦਾ ਸਰਪੰਚ ਨਿਰੰਜਨ ਸਿੰਘ ਅਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ 120/22 ਨੰਬਰ ਦੀ ਵਿਜੀਲੈਂਸ ਇਨਕੁਆਰੀ ਵੀ ਲੰਬਿਤ ਪਈ ਹੋਈ ਹੈ | ਉਨ੍ਹਾਂ ਕਿਹਾ ਕਿ ਕਈ ਵਾਰ ਡੀ. ਸੀ. ਤੋਂ ਲੈ ਕੇ ਮਾਣਯੋਗ ਹਾਈਕੋਰਟ ਤੱਕ ਦਰਖ਼ਾਸਤਾਂ ਦੇਣ ਦੇ ਬਾਵਜੂਦ ਅਜੇ ਤੱਕ ਕੋਈ ਨਤੀਜਾ ਨਹੀਂ ਨਿਕਲਿਆ | ਉਨ੍ਹਾਂ ਇਲਜ਼ਾਮ ਲਾਇਆ ਕਿ ਉਕਤ ਸਾਬਕਾ ਮਹਿਲਾ ਸਰਪੰਚ ਦੇ ਸਰਕਾਰ ਨਾਲ ਸਿੱਧੇ ਸਬੰਧ ਹੋਣ ਕਰ ਕੇ ਪ੍ਰਸ਼ਾਸਨ ਜਾਂਚ ਤੋਂ ਪਰਹੇਜ਼ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ 10 ਅਤੇ 17 ਤਾਰੀਕ ਨੂੰ ਉਪ ਮੰਡਲ ਅਫਸਰ ਪਠਾਨਕੋਟ ਵਲੋਂ ਉਨ੍ਹਾਂ ਨੂੰ ਸੁਣਵਾਈ ਲਈ ਤਾਰੀਕਾਂ ਦਿੱਤੀਆਂ ਗਈਆਂ ਪਰ ਅੱਜ 17 ਜੂਨ ਨੂੰ ਸਵੇਰੇ 10 ਵਜੇ ਤੋਂ ਲੈ ਕੇ 1 ਵਜੇ ਤੱਕ ਕੋਈ ਵੀ ਅਧਿਕਾਰੀ ਜਾਂ ਟੀਮ ਮੌਕੇ 'ਤੇ ਨਹੀਂ ਪਹੁੰਚੀ | ਇਸ ਨਾਲ ਪਿੰਡ ਵਾਸੀਆਂ ਵਿਚ ਭਾਰੀ ਨਾਰਾਜ਼ਗੀ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਸਾਬਕਾ ਸਰਪੰਚ ਗੁਰਨਾਮ ਸਿੰਘ ਨੇ 8.5 ਲੱਖ ਰੁਪਏ ਮਹਿਲਾ ਸਰਪੰਚ ਨੂੰ ਸਪੁਰਦ ਕੀਤੇ ਸੀ ਪਰ ਉਨ੍ਹਾਂ ਵਲੋਂ ਸਿਰਫ 50 ਹਜ਼ਾਰ ਰੁਪਏ ਹੀ ਰਿਕਾਰਡ ਵਿਚ ਦੱਸੇ ਗਏ | ਇਸ ਤਰੀਕੇ ਨਾਲ ਕੁੱਲ ਮਿਲਾ ਕੇ ਲਗਪਗ 35 ਲੱਖ ਰੁਪਏ ਦੀ ਦੁਰਵਰਤੋਂ ਹੋਈ ਹੈ ਜਿਸ ਕਰ ਕੇ ਪਿੰਡ ਦਾ ਸ਼ਮਸ਼ਾਨਘਾਟ ਤੇ ਹੋਰ ਵਿਕਾਸ ਕਾਰਜ ਅਧੂਰੇ ਪਏ ਹਨ | ਇਸ ਮੌਕੇ ਸਰਪੰਚ ਨਿਰੰਜਨ ਸਿੰਘ, ਸਾਬਕਾ ਸਰਪੰਚ ਹਰਭਜਨ ਸਿੰਘ, ਗੁਰਨਾਮ ਸਿੰਘ, ਮਾਸਟਰ ਕਰਮ ਸਿੰਘ, ਮੈਂਬਰ ਪੰਚਾਇਤ ਹਰਭਜਨ ਸਿੰਘ, ਕੁਲਵਿੰਦਰ ਸਿੰਘ, ਰਾਜਵਿੰਦਰ ਸਿੰਘ ਤੇ ਹੋਰ ਪਿੰਡ ਵਾਸੀ ਮੌਜੂਦ ਸਨ ਅਤੇ ਉਨ੍ਹਾਂ ਸਰਕਾਰ ਤੇ ਉਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਤੇ ਜਿੰਨੇ ਵੀ ਜ਼ਿੰਮੇਵਾਰ ਹਨ, ਉਨ੍ਹਾਂ ਉੱਤੇ ਸਖ਼ਤ ਕਾਰਵਾਈ ਹੋਵੇ | ਇਸ ਸਬੰਧੀ ਜਦੋਂ ਸਾਬਕਾ ਸਰਪੰਚ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਵਲੋਂ ਪੱਤਰਕਾਰਾਂ ਨਾਲ ਗੱਲ ਕਰਨਾ ਮੁਨਾਸਬ ਨਹੀਂ ਸਮਝਿਆ ਤੇ ਸਾਫ ਤੌਰ 'ਤੇ ਕਿਹਾ ਹੈ ਮੈਂ ਪੱਤਰਕਾਰ ਨਾਲ ਕੋਈ ਗੱਲਬਾਤ ਨਹੀਂ ਕਰਨੀ |

ਪਿਛਲੀ ਖ਼ਬਰ ਫ਼ਲਸਤੀਨ ਤੇ ਈਰਾਨ ਵਿਰੁੱਧ ਇਜ਼ਰਾਈਲ ਵਲੋਂ ਲੜੀ ਜਾ ਰਹੀ ਜੰਗ ਦੇ ਵਿਰੋਧ 'ਚ ਖੱਬੇ ਪੱਖੀ ਪਾਰਟੀਆਂ ਨੇ ਫੂਕੇ ਇਜ਼ਰਾਇਲੀ ਅ... ਅਗਲੀ ਖ਼ਬਰ ਪੰਜਾਬੀ ਸਾਹਿਤ ਸਭਾ ਦੀ ਮੀਟਿੰਗ 'ਚ ਚੱਲਿਆ ਰਚਨਾਵਾਂ ਦਾ ਦੌਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।