12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਫ਼ਲਸਤੀਨ ਤੇ ਈਰਾਨ ਵਿਰੁੱਧ ਇਜ਼ਰਾਈਲ ਵਲੋਂ ਲੜੀ ਜਾ ਰਹੀ ਜੰਗ ਦੇ ਵਿਰੋਧ 'ਚ ਖੱਬੇ ਪੱਖੀ ਪਾਰਟੀਆਂ ਨੇ ਫੂਕੇ ਇਜ਼ਰਾਇਲੀ ਅਤੇ ਅਮਰੀਕੀ ਰਾਸ਼ਟਰਪਤੀ ਦੇ ਪੁਤਲੇ

ਅਜੀਤ ਡੈਸਕ 18-06-2025
ਗੁਰਦਾਸਪੁਰ, 17 ਜੂਨ (ਗੁਰਪ੍ਰਤਾਪ ਸਿੰਘ)-ਦੇਸ਼ ਦੀਆਂ ਖੱਬੀਆਂ ਪਾਰਟੀਆਂ ਵਲੋਂ ਇਜ਼ਰਾਇਲ ਦੁਆਰਾ ਫ਼ਲਸਤੀਨੀਆਂ ਦੀ ਨਸਲਕੁਸ਼ੀ ਕਰਨ ਦੀ ਜੰਗੀ ਮੁਹਿੰਮ ਅਤੇ ਹੁਣ ਇਜਰਾਇਲ ਵਲੋਂ ਈਰਾਨ ਵਿਰੁੱਧ ਛੇੜੀ ਜੰਗ ਦਾ ਵਿਰੋਧ ਕਰਨ ਦੇ ਦਿੱਤੇ ਸੱਦੇ 'ਤੇ ਅੱਜ ਗੁਰਦਾਸਪੁਰ ਜ਼ਿਲੇ੍ਹ ਦੀਆਂ ਖੱਬੀਆਂ ਪਾਰਟੀਆਂ ਸੀ.ਪੀ.ਆਈ, ਸੀ.ਪੀ.ਐਮ, ਸੀ.ਪੀ.ਆਈ.ਐਮ.ਐਲ ਅਤੇ ਆਰ.ਐਮ.ਪੀ.ਆਈ ਵਲੋਂ ਗੁਰੂ ਨਾਨਕ ਪਾਰਕ ਵਿਖੇ ਜੰਗ ਵਿਰੋਧੀ ਰੈਲੀ ਕੀਤੀ ਗਈ | ਇਸ ਦੀ ਪ੍ਰਧਾਨਗੀ ਬਲਬੀਰ ਸਿੰਘ ਕੱਤੋਵਾਲ, ਰੂਪ ਸਿੰਘ ਪੱਡਾ, ਅਜੀਤ ਸਿੰਘ ਹੁੰਦਲ ਅਤੇ ਸੁਖਦੇਵ ਸਿੰਘ ਭਾਗੋਕਾਵਾਂ ਵਲੋਂ ਕੀਤੀ ਗਈ | ਉਪਰੰਤ ਡਾਕਖ਼ਾਨਾ ਚੌਕ ਵਿਖੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਇਜਰਾਇਲੀ ਰਾਸ਼ਟਰਪਤੀ ਨਿਤਨਯਾਹੂ ਦੇ ਪੁਤਲੇ ਫੂਕੇ ਗਏ | ਇਸ ਸਮੇਂ ਗੁਲਜ਼ਾਰ ਸਿੰਘ ਬਸੰਤਕੋਟ, ਜਨਕ ਰਾਜ, ਰਘਬੀਰ ਸਿੰਘ ਪਕੀਵਾਂ ਅਤੇ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਪਿਛਲੇ 20 ਮਹੀਨਿਆਂ ਤੋਂ ਇਜਰਾਈਲ ਫ਼ਲਸਤੀਨੀਆਂ ਦੀ ਹਰ ਤਰ੍ਹਾਂ ਨਾਲ ਤਬਾਹੀ ਕਰ ਰਿਹਾ ਹੈ ਅਤੇ 55 ਹਜ਼ਾਰ ਦੇ ਕਰੀਬ ਫ਼ਲਸਤੀਨੀਆਂ ਨੂੰ ਮਾਰ ਮੁਕਾਇਆ ਹੈ, ਜਿਨ੍ਹਾਂ ਵਿਚ ਜ਼ਿਆਦਾਤਰ ਬੱਚੇ ਤੇ ਔਰਤਾਂ ਸ਼ਾਮਿਲ ਸਨ | ਉਨ੍ਹਾਂ ਕਿਹਾ ਕਿ ਇਜਰਾਇਲੀ ਫ਼ੌਜ ਵਲੋਂ ਹਸਪਤਾਲਾਂ, ਸਕੂਲਾਂ ਤੇ ਜਨਤਕ ਥਾਵਾਂ ਨੂੰ ਇਹ ਕਹਿ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਕਿ ਇਨ੍ਹਾਂ ਥਾਵਾਂ ਉੱਪਰ ਹਮਾਸ ਦੇ ਗੁਰੀਲੇ ਛੁਪੇ ਹੋਏ ਹਨ, ਫ਼ਲਸਤੀਨੀਆਂ ਨੂੰ ਭੁੱਖ ਅਤੇ ਬੇ-ਇਲਾਜੇ ਮਾਰਨ ਲਈ ਬਾਹਰੋਂ ਆ ਰਹੀ ਮਨੁੱਖੀ ਖ਼ੁਰਾਕ ਤੇ ਦਵਾਈਆਂ ਵੀ ਫ਼ਲਸਤੀਨੀਆਂ ਤੱਕ ਨਹੀਂ ਪਹੁੰਚਣ ਦਿੱਤੀਆਂ ਜਾ ਰਹੀਆਂ | ਉਨ੍ਹਾਂ ਕਿਹਾ ਕਿ ਫ਼ਲਸਤੀਨੀਆਂ ਦੀ ਕੀਤੀ ਜਾ ਰਹੀ ਤਬਾਹੀ ਤੇ ਪਿਛਲੇ ਪੰਜ ਦਿਨਾਂ ਤੋਂ ਈਰਾਨ ਵਿਰੁੱਧ ਲੜੀ ਜਾ ਰਹੀ ਨਿਹੱਕੀ ਜੰਗ ਨੂੰ ਅਮਰੀਕਾ ਦੀ ਪੂਰੀ ਹਮਾਇਤ ਹੈ | ਅਮਰੀਕਾ ਇਕ ਪਾਸੇ ਭਾਰਤ-ਪਾਕਿ ਜੰਗ ਨੂੰ ਰੋਕਣ ਦੇ ਸਿਆਸੀ ਖੇਖਣ ਕਰਦਾ ਆ ਰਿਹਾ ਹੈ ਜਦੋਂ ਕਿ ਦੂਸਰੇ ਪਾਸੇ ਪੱਛਮੀ ਏਸ਼ੀਆ 'ਚ ਇਜ਼ਰਾਈਲ ਨੂੰ ਜੰਗੀ ਸਰਦਾਰ ਵਜੋਂ ਖੜ੍ਹਾ ਕਰ ਰਿਹਾ ਹੈ, ਜਿਸ ਤੋਂ ਸਪੱਸ਼ਟ ਹੈ ਕਿ ਸਾਮਰਾਜੀ ਜੰਗਾਂ ਨੂੰ ਉਤਸ਼ਾਹਿਤ ਕਰਦੇ ਹਨ ਤਾਂ ਜੋ ਹਥਿਆਰਾਂ ਦੇ ਸੌਦਾਗਰ ਬਣ ਕੇ ਮੋਟੇ ਮੁਨਾਫ਼ੇ ਕਮਾ ਸਕਣ ਅਤੇ ਗ਼ਰੀਬ ਦੇਸ਼ਾਂ ਦਾ ਕੱਚਾ ਮਾਲ ਲੁੱਟ ਸਕਣ | ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਫ਼ਲਸਤੀਨੀ ਤਬਾਹੀ ਅਤੇ ਈਰਾਨ ਉੱਪਰ ਹੋਏ ਹਮਲੇ ਸਬੰਧੀ ਧਾਰੀ ਚੁੱਪ ਇਜਰਾਇਲ ਦੀਆਂ ਜੰਗੀ ਨੀਤੀਆਂ ਦੀ ਹਮਾਇਤ ਹੈ | ਆਗੂਆਂ ਵਲੋਂ ਭਾਰਤ ਅਤੇ ਸੰਸਾਰ ਪੱਧਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਸੰਸਾਰ ਨੂੰ ਤੀਸਰੀ ਮਹਾਂ ਜੰਗ ਤੋਂ ਬਚਾਉਣ ਲਈ ਇਜਰਾਇਲ ਤੇ ਅਮਰੀਕਾ ਦੇ ਜੰਗੀ ਮਨਸੂਬਿਆਂ ਦਾ ਜ਼ੋਰਦਾਰ ਵਿਰੋਧ ਕੀਤਾ ਜਾਵੇ | ਇਸ ਸਮੇਂ ਠਾਕਰ ਧਿਆਨ ਸਿੰਘ, ਵਿਜੇ ਕੁਮਾਰ ਸੋਹਲ, ਧੀਰ ਸਿੰਘ ਸਿੱਧੂ, ਰਾਜਗੁਰਵਿੰਦਰ ਸਿੰਘ ਘੁਮਾਣ, ਨਰਿੰਦਰ ਸਿੰਘ ਡੇਰਾ ਬਾਬਾ ਨਾਨਕ ਅਤੇ ਪ੍ਰੇਮ ਮਸੀਹ ਆਦਿ ਹਾਜ਼ਰ ਰਹੇ |
ਪਿਛਲੀ ਖ਼ਬਰ ਬਾਬਾ ਦੁੱਲੇ ਸ਼ਾਹ ਦੀ ਯਾਦ ਦੋ ਰੋਜ਼ਾ ਜੋੜ ਮੇਲਾ 22 ਤੋਂ ਅਗਲੀ ਖ਼ਬਰ ਪਿੰਡ ਕਲੇਰ ਖੁਰਦ 'ਚ ਵਿਕਾਸ ਲਈ ਆਏ 35 ਲੱਖ ਦੇ ਫੰਡਾਂ ਦੀ ਦੁਰਵਰਤੋਂ ਕਰਨ ਦੇ ਸਰਪੰਚਾਂ ਨੇ ਪ੍ਰਸ਼ਾਸਨ 'ਤੇ ਲਾਏ ਦੋਸ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।