11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਦੇਸ਼ ਭਗਤ ਯੂਨੀਵਰਸਿਟੀ ਵਲੋਂ ਪਠਾਨਕੋਟ ਵਿਖੇ ਨਵੇਂ ਇਨਫਰਮੇਸ਼ਨ ਅਤੇ ਕਾਊਾਸਲਿੰਗ ਸੈਂਟਰ ਦੀ ਸ਼ੁਰੂਆਤ

ਅਜੀਤ ਡੈਸਕ 18-06-2025
ਪਠਾਨਕੋਟ, 17 ਜੂਨ (ਸੰਧੂ)-ਦੇਸ਼ ਭਗਤ ਯੂਨੀਵਰਸਿਟੀ (ਡੀ.ਬੀ.ਯੂ.) ਨੇ ਆਪਣੀ ਪਹੁੰਚ ਨੂੰ ਵਧਾਉਣ ਅਤੇ ਸਿੱਖਿਆਰਥੀਆਂ ਨੂੰ ਪਹੁੰਚਯੋਗ, ਭਵਿੱਖ-ਮੁਖੀ ਸਿੱਖਿਆ ਦੇ ਨਾਲ ਸਸ਼ਕਤ ਬਣਾਉਣ ਲਈ ਇਕ ਰਣਨੀਤਿਕ ਕਦਮ ਚੁੱਕਦੇ ਹੋਏ ਪਠਾਨਕੋਟ ਵਿਖੇ ਆਪਣੇ ਨਵੇਂ ਇਨਫਰਮੇਸ਼ਨ ਅਤੇ ਕਾੳਾੂਸਲਿੰਗ ਸੈਂਟਰ (ਆਈ.ਸੀ.ਸੀ.) ਦਾ ਅਧਿਕਾਰਤ ਤੌਰ 'ਤੇ ਉਦਘਾਟਨ ਕੀਤਾ ਹੈ | ਇਸ ਸਬੰਧੀ ਅੱਜ ਪਠਾਨਕੋਟ ਦੇ ਸੁਤੰਤਰਤਾ ਸੈਨਾਨੀ ਜਥੇਦਾਰ ਕੇਸਰ ਸਿੰਘ ਮਾਰਗ 'ਤੇ ਸਥਿਤ ਨਿੱਜੀ ਹੋਟਲ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੇਸ਼ ਭਗਤ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਹਰਸ਼ ਸਦਾਵਰਤੀ ਨੇ ਕਿਹਾ ਕਿ ਨਵਾਂ ਲਾਂਚ ਕੀਤਾ ਗਿਆ ਡੀ.ਬੀ.ਯੂ. ਆਈ.ਸੀ.ਸੀ. ਪਠਾਨਕੋਟ ਰੈਗੂਲਰ ਡਿਗਰੀ ਪ੍ਰੋਗਰਾਮ, ਆਨਲਾਈਨ ਲਰਨਿੰਗ ਕੋਰਸ, ਓਪਨ ਐਂਡ ਡਿਸਟੈਂਸ ਲਰਨਿੰਗ (ਓ.ਡੀ.ਐਲ.), ਅਤੇ ਡੀ.ਬੀ.ਯੂ. ਅਮਰੀਕਾਸ ਇੰਟਰਨੈਸ਼ਨਲ ਐਜੂਕੇਸ਼ਨ ਟਰੈਕ ਸਮੇਤ ਕਈ ਤਰ੍ਹਾਂ ਦੇ ਪ੍ਰੋਗਰਾਮਾਂ ਵਿਚ ਮਾਹਿਰ ਮਾਰਗ ਦਰਸ਼ਨ ਅਤੇ ਸਹਾਇਤਾ ਪ੍ਰਦਾਨ ਕਰੇਗਾ | ਅਤਿ-ਆਧੁਨਿਕ ਬੁਨਿਆਦੀ ਢਾਂਚੇ ਅਤੇ ਤਜਰਬੇਕਾਰ ਅਕਾਦਮਿਕ ਸਲਾਹਕਾਰਾਂ ਦੀ ਇਕ ਟੀਮ ਨਾਲ ਲੈਸ, ਪਠਾਨਕੋਟ ਕੇਂਦਰ ਸਿੱਖਿਆਰਥੀਆਂ ਨੂੰ ਵਿਅਕਤੀਗਤ ਸਲਾਹ, ਵਿਸਤਰਿਤ ਪ੍ਰੋਗਰਾਮ ਸੂਝ, ਦਾਖਲਾ ਸਹਾਇਤਾ ਅਤੇ ਕਰੀਅਰ ਯੋਜਨਾਬੰਦੀ ਸੇਵਾਵਾਂ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ | ਇਸ ਮੌਕੇ ਬੋਲਦਿਆਂ ਡਾ: ਹਰਸ਼ ਸਦਾਵਰਤੀ ਨੇ ਕਿਹਾ ਕਿ ਸਾਡਾ ਟੀਚਾ ਖੇਤਰ ਦੇ ਹਰੇਕ ਸਿੱਖਿਆਰਥੀ ਨੂੰ ਸਹੀ ਸਾਧਨਾਂ ਅਤੇ ਦਿਸ਼ਾ-ਨਿਰਦੇਸ਼ ਨਾਲ ਸਸ਼ਕਤ ਬਣਾਉਣਾ ਹੈ | ਡੀ.ਬੀ.ਯੂ. ਆਈ.ਸੀ.ਸੀ. ਪਠਾਨਕੋਟ ਤੁਹਾਡੇ ਦਰਵਾਜ਼ੇ 'ਤੇ ਆਧੁਨਿਕ ਸਿੱਖਿਆ ਮਾਰਗਾਂ ਤੱਕ ਪਹੁੰਚ ਨੂੰ ਯਕੀਨੀ ਬਣਾਉਂਦਾ ਹੈ | ਇਸ ਮੌਕੇ ਡਾ: ਹਰਸ਼ ਸਦਾਵਰਤੀ ਨੇ ਕਿਹਾ ਕਿ ਹਾਲੀਆ ਪਹਿਲਗਾਮ ਦੁਖਾਂਤ ਦੇ ਪ੍ਰਤੀ ਹਮਦਰਦੀ ਭਰੇ ਜਵਾਬ ਵਿਚ ਦੇਸ਼ ਭਗਤ ਯੂਨੀਵਰਸਿਟੀ (ਡੀ.ਬੀ.ਯੂ.) ਨੇ ਪੀੜਤਾਂ ਦੇ ਪਰਿਵਾਰਾਂ ਲਈ ਪੂਰੀ ਸਕਾਲਰਸ਼ਿਪ ਅਤੇ ਰੁਜ਼ਗਾਰ ਦੇ ਮੌਕਿਆਂ ਦਾ ਐਲਾਨ ਕੀਤਾ ਹੈ | ਇਸ ਦੌਰਾਨ ਪ੍ਰੈਜ਼ੀਡੈਂਟ ਦੇ ਓ.ਐਸ.ਡੀ. ਅਮਿਤ ਕੁਕਰੇਜਾ, ਐਜੂਵੈਂਗਗਾਰਡਜ਼ ਦੇ ਡਾਇਰੈਕਟਰ ਕੇਸ਼ਵ ਸ਼ਰਮਾ ਅਤੇ ਡੀ.ਬੀ.ਯੂ. ਦੇ ਦਾਖਲਾ ਕੋਆਰਡੀਨੇਟਰ ਡਾ: ਗੁਰਲਾਲ ਸਿੰਘ ਸਮੇਤ ਪਤਵੰਤੇ ਹਾਜ਼ਰ ਸਨ | ਜਿਨ੍ਹਾਂ ਨੇ ਨਵੇਂ ਕਾਊਾਸਲਿੰਗ ਸੈਂਟਰ ਦੀ ਮਹੱਤਤਾ ਨੂੰ ਉਜਾਗਰ ਕੀਤਾ |
ਪਿਛਲੀ ਖ਼ਬਰ ਪ੍ਰਤਾਪ ਵਰਲਡ ਸਕੂਲ ਦੇ 18 ਵਿਦਿਆਰਥੀਆਂ ਨੇ ਨੀਟ ਯੂ. ਜੀ. 2025 ਦੀ ਪ੍ਰੀਖਿਆ 'ਚ ਸ਼ਾਨਦਾਰ ਸਫਲਤਾ ਕੀਤੀ ਪ੍ਰਾਪਤ <br/... ਅਗਲੀ ਖ਼ਬਰ ਮੇਲੇ ਪੰਜਾਬ ਦੀ ਸੱਭਿਅਤਾ ਅਤੇ ਸੰਸਕਿ੍ਤੀ ਦਾ ਪ੍ਰਤੀਕ-ਸੰਜੀਵ ਪ੍ਰਾਚੀਨ ਬਾਬਾ ਨਾਗ਼ਾ ਮੇਲਾ ਅਮਿਤ ਛਾਪ ਛੱਡਦਾ ਹੋਇਆ ਸੰਪ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।