11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਮੇਲੇ ਪੰਜਾਬ ਦੀ ਸੱਭਿਅਤਾ ਅਤੇ ਸੰਸਕਿ੍ਤੀ ਦਾ ਪ੍ਰਤੀਕ-ਸੰਜੀਵ ਪ੍ਰਾਚੀਨ ਬਾਬਾ ਨਾਗ਼ਾ ਮੇਲਾ ਅਮਿਤ ਛਾਪ ਛੱਡਦਾ ਹੋਇਆ ਸੰਪੰਨ

ਬਾਬਾ ਨਾਗ਼ਾ ਮੰਦਰ ਵਿਖੇ ਮੁੱਖ ਮਹਿਮਾਨ ਸਰਪੰਚ ਸੰਜੀਵ ਕੁਮਾਰ ਤੇ ਹੋਰ ਮਹਿਮਾਨ ਪੂਜਨ ਦੌਰਾਨ, ਝਾਕੀਆਂ ਅਤੇ ਭਜਨ ਪੇਸ਼ ਕਰਦਾ ਹੋਇਆ ਗਾਇਕ | ਤਸਵੀਰਾਂ: ਸੰਜੀਵ ਗੁਪਤਾ <br/> 18-06-2025
ਘਰੋਟਾ, 17 ਜੂਨ (ਸੰਜੀਵ ਗੁਪਤਾ)-ਪ੍ਰਾਚੀਨ ਬਾਬਾ ਨਾਗ਼ਾ ਮੰਦਿਰ ਘਰੋਟਾ ਵਿਖੇ ਆਜ਼ਾਦੀ ਤੋਂ ਪਹਿਲਾਂ ਦਾ ਚੱਲਦਾ ਆ ਰਿਹਾ ਮੇਲਾ ਧਾਰਮਿਕ ਸ਼ਰਧਾ ਤੇ ਵਿਸ਼ਵਾਸ ਦੇ ਨਾਲ ਅਮਿੱਟ ਛਾਪ ਛੱਡਦਾ ਹੋਇਆ ਸੰਪੰਨ ਹੋਇਆ | ਇਸ ਮੌਕੇ ਵੱਡੀ ਗਿਣਤੀ ਵਿਚ ਸ਼ਰਧਾਲੂ ਨਤਮਸਤਕ ਹੋਏ | ਪ੍ਰੋਗਰਾਮ ਵਿਚ ਬਤੌਰ ਮੁੱਖ ਮਹਿਮਾਨ ਸਰਪੰਚ ਸੰਜੀਵ ਕੁਮਾਰ ਰੋਡਾ ਸ਼ਾਮਿਲ ਹੋਏ ਜਦਕਿ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਪਵਨ ਕੁਮਾਰ ਮਹਾਜਨ, ਡਾ: ਅਸ਼ੋਕ ਕੁਮਾਰ, ਯਸ਼ਪਾਲ, ਸ਼ਿੰਟਾ ਜੱਗੀ ਹਾਜ਼ਰ ਸਨ | ਮੁੱਖ ਮਹਿਮਾਨ ਸਰਪੰਚ ਸੰਜੀਵ ਕੁਮਾਰ ਰੋਡਾ ਨੇ ਕਿਹਾ ਕਿ ਮੇਲੇ ਪੰਜਾਬ ਦੀ ਸਭਿਅਤਾ ਅਤੇ ਸੰਸਕਿ੍ਤੀ ਦਾ ਪ੍ਰਤੀਕ ਹਨ | ਇਨ੍ਹਾਂ ਦਾ ਮੰਤਵ ਮਨੋਰੰਜਨ ਅਤੇ ਧਾਰਮਿਕ ਹੀ ਨਹੀਂ ਬਲਕਿ ਇਹ ਲੋਕਾਂ ਵਿਚ ਸ਼ਰਧਾ, ਵਿਸ਼ਵਾਸ, ਏਕਤਾ ਤੇ ਅਖੰਡਤਾ ਨੂੰ ਵੀ ਵਧਾਉਂਦੇ ਹਨ | ਉਨ੍ਹਾਂ ਨੇ ਬਾਬਾ ਨਾਗ਼ਾ ਮੰਦਿਰ ਦੇ ਇਤਿਹਾਸ ਅਤੇ ਪ੍ਰਾਚੀਨਤਾ 'ਤੇ ਵੀ ਚਾਨਣਾ ਪਾਇਆ, ਉੱਥੇ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ | ਇਸ ਤੋਂ ਪਹਿਲਾਂ ਵੈਦਿਕ ਮੰਤਰ ਉਚਾਰਨ ਦੇ ਨਾਲ ਹਵਨ ਯੱਗ ਕਰਕੇ ਵਿਸ਼ਵ ਮੰਗਲ ਦੀ ਕਾਮਨਾ ਕੀਤੀ ਗਈ | ਮਹਿਲਾ ਮੰਡਲੀ ਵਲੋਂ ਸਤਿਸੰਗ ਕੀਰਤਨ ਅਤੇ ਬਾਅਦ ਵਿਚ ਭੰਡਾਰੇ ਦਾ ਆਯੋਜਨ ਹੋਇਆ ਜਦ ਕਿ ਇਸ ਤੋਂ ਪਹਿਲਾਂ ਸੋਨੰੂ ਐਂਡ ਪਾਰਟੀ ਦੀਨਾਨਗਰ ਵਲੋਂ ਮਹਾਂਮਾਈ ਦਾ ਜਾਗਰਨ ਕੀਤਾ ਅਤੇ ਉਨ੍ਹਾਂ ਮਾਤਾ ਦੀਆਂ ਭੇਟਾਂ 'ਤੇ ਸ਼ਰਧਾਲੂਆਂ ਨੂੰ ਨੱਚਣ ਲਈ ਮਜਬੂਰ ਕੀਤਾ | ਇਸ ਮੌਕੇ ਪ੍ਰਧਾਨ ਸੰਜੀਵ ਕੁਮਾਰ ਸ਼ਿੱਬੂ, ਬਲਵੀਰ ਚੰਦ, ਤਰਸੇਮ ਲਾਲ, ਡਾ: ਵਿਜੇ ਕੁਮਾਰ, ਲਕਸ਼ਮਣ ਦਾਸ, ਸੁਨੀਲ ਸਿੱਲੀ, ਵਿਜੇ, ਪੇ੍ਰਮ ਲਾਲ, ਰਾਜੂ, ਸੁਧੀਰ, ਜਤਿੰਦਰ, ਅਸ਼ੋਕ ਸਮੇਤ ਹੋਰ ਵੀ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਦੇਸ਼ ਭਗਤ ਯੂਨੀਵਰਸਿਟੀ ਵਲੋਂ ਪਠਾਨਕੋਟ ਵਿਖੇ ਨਵੇਂ ਇਨਫਰਮੇਸ਼ਨ ਅਤੇ ਕਾਊਾਸਲਿੰਗ ਸੈਂਟਰ ਦੀ ਸ਼ੁਰੂਆਤ ਅਗਲੀ ਖ਼ਬਰ ਅਮਰਨਾਥ ਯਾਤਰਾ ਸੰਬੰਧੀ ਪ੍ਰਵਾਨਗੀ ਲੈਣ ਉਪਰੰਤ ਹੀ ਜ਼ਿਲ੍ਹੇ ਅੰਦਰ ਲਗਾਏ ਜਾਣ ਲੰਗਰ-ਡਿਪਟੀ ਕਮਿਸ਼ਨਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।