ਤਾਰਾਗੜ੍ਹ, 17 ਜੂਨ (ਸੋਹਨ ਲਾਲ)-ਸੀਨੀਅਰ ਭਾਜਪਾ ਆਗੂ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਨੰੂ ਤਾਰਾਗੜ੍ਹ ਵਿਚ ਭਾਰਤੀ ਜਨਤਾ ਪਾਰਟੀ ਐੱਸ. ਸੀ. ਸੈਲ ਵਲੋਂ ਸ਼ਰਧਾਂਜਲੀ ਭੇਟ ਕੀਤੀ ਗਈ | ਇਹ ਸ਼ਰਧਾਂਜਲੀ ਭਾਜਪਾ ਐੱਸ. ਸੀ. ਮੋਰਚਾ ਦੇ ਪੰਜਾਬ ਕਾਰਜਕਾਰਨੀ ਮੈਂਬਰ ਰਾਜੇਸ਼ ਕੁਮਾਰ ਬੈਰਮਪੁਰ ਦੀ ਪ੍ਰਧਾਨਗੀ ਹੇਠ ਭੇਟ ਕੀਤੀ ਗਈ | ਇਸ ਮੌਕੇ ਵੱਡੀ ਗਿਣਤੀ ਵਿਚ ਭਾਜਪਾ ਵਰਕਰ ਅਤੇ ਸਥਾਨਿਕ ਆਗੂ ਮੌਜੂਦ ਸਨ ਜਿਨ੍ਹਾਂ ਭਾਰਤੀ ਰਾਜਨੀਤੀ ਅਤੇ ਭਾਜਪਾ ਵਿਚ ਰੂਪਾਨੀ ਦੇ ਯੋਗਦਾਨ ਨੰੂ ਯਾਦ ਕੀਤਾ | ਰਾਜੇਸ਼ ਬੈਰਮਪੁਰ ਨੇ ਆਪਣੇ ਸੰਬੋਧਨ ਵਿਚ ਵਿਜੇ ਰੂਪਾਨੀ ਦੇ ਸੰਘਰਸ਼ ਅਤੇ ਸਮਰਪਣ ਦੀ ਪ੍ਰਸੰਸਾ ਕੀਤੀ | ਉਨ੍ਹਾਂ ਕਿਹਾ ਕਿ ਰੂਪਾਨੀ ਦੇ ਮੁੱਖ ਮੰਤਰੀ ਰਹਿੰਦੇ ਹੋਏ ਗੁਜਰਾਤ ਦੇ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਹਮੇਸ਼ਾ ਸਮਾਜ ਦੇ ਕਮਜ਼ੋਰ ਵਰਗਾਂ ਦੇ ਵਿਕਾਸ ਲਈ ਕੰਮ ਕੀਤਾ | ਉਨ੍ਹਾਂ ਦੇ ਦਿਹਾਂਤ ਨਾਲ ਪਾਰਟੀ ਅਤੇ ਦੇਸ਼ ਨੰੂ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਇਸ ਮੌਕੇ ਸੰਜੀਵ ਜੱਗੀ, ਜ਼ਿਲ੍ਹਾ ਸਕੱਤਰ ਗਣੇਸ਼ਵਰ ਸਿੰਘ, ਮੰਡਲ ਇੰਚਾਰਜ ਵਿਪਨ ਸੈਣੀ, ਸਾਬਕਾ ਸਰਪੰਚ ਸੁਰਿੰਦਰ ਪਾਲ ਬਕਨੌਰ, ਲਾਲ ਸਿੰਘ, ਸੱਜਣ ਸਿੰਘ, ਰਾਕੇਸ਼ ਮਾਜਰਾ, ਪਰਮਜੀਤ ਝੇਲਾ, ਅਰਜੁਨ ਝੇਲਾ, ਸੁਭਾਸ਼ ਸਿੰਘ ਝੇਲਾ, ਮਦਨ ਲਾਲ ਮਲਕਾਣਾ, ਬਿੱਲੂ ਪੱਖੋਚੱਕ, ਦਰਬਾਰੀ ਲਾਲ ਆਦਿ ਨੇ ਸ਼ਰਧਾਂਜਲੀ ਭੇਟ ਕੀਤੀ |