09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਨਸ਼ਾ ਤਸਕਰੀ ਦੇ ਦੋਸ਼ ਵਿਚ ਨਾਮਜ਼ਦ ਪਠਾਨਕੋਟ ਪੁਲਿਸ ਵਲੋਂ ਕਾਬੂ <br/>

ਅਜੀਤ ਡੈਸਕ 18-06-2025
ਪਠਾਨਕੋਟ, 17 ਜੂਨ (ਵਿਨੋਦ)-ਪਠਾਨਕੋਟ ਪੁਲਿਸ ਵਲੋਂ ਨਸ਼ਾ ਤਸਕਰੀ ਦੇ ਦੋਸ਼ ਵਿਚ ਨਾਮਜ਼ਦ ਇਕ ਵਿਅਕਤੀ ਨੂੰ ਹਿਮਾਚਲ ਪ੍ਰਦੇਸ਼ ਤੋਂ ਕਾਬੂ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਡਵੀਜ਼ਨ ਨੰਬਰ-2 ਦੇ ਐਸ.ਐਚ.ਓ. ਮਨਦੀਪ ਸਲਗੋਤਰਾ ਨੇ ਦੱਸਿਆ ਕਿ ਸੁਨੀਲ ਕੁਮਾਰ ਧਾਂਡੀ ਜੋ ਕਿ ਚਾਰ ਮਰਲਾ ਕਵਾਟਰ ਪਠਾਨਕੋਟ ਵਿਚ ਰਹਿੰਦਾ ਹੈ, ਬੇਸੀਕਲੀ ਇਹ ਹਿਮਾਚਲ ਪ੍ਰਦੇਸ਼ ਦਾ ਵਾਸੀ ਹੈ | ਉਨ੍ਹਾਂ ਦੱਸਿਆ ਕਿ ਇਸ ਉੱਪਰ ਐਨ. ਡੀ. ਪੀ. ਐਸ. ਐਕਟ ਤਹਿਤ ਦੋ ਮੁਕੱਦਮੇ ਦਰਜ ਹਨ | ਇਸ ਤੋਂ ਇਲਾਵਾ ਇਕ ਹੋਰ ਮੁਕੱਦਮਾ ਵੀ ਦਰਜ ਹੈ ਜਿਸ ਵਿਚ ਇਹ ਲੋੜੀਂਦਾ ਸੀ | ਜਿਸ ਨੂੰ ਪੁਲਿਸ ਨੇ ਰੇਡ ਕਰਕੇ ਹਿਮਾਚਲ ਪ੍ਰਦੇਸ਼ ਤੋਂ ਗਿ੍ਫ਼ਤਾਰ ਕੀਤਾ ਹੈ | ਉਨ੍ਹਾਂ ਦੱਸਿਆ ਕਿ ਇਸ ਨੂੰ ਕੋਰਟ ਵਿਚ ਪੇਸ਼ ਕੀਤਾ ਜਾਵੇਗਾ ਅਤੇ ਰਿਮਾਂਡ ਹਾਸਲ ਕਰਕੇ ਇਸ ਗੱਲ ਦਾ ਪਤਾ ਲਗਾਇਆ ਜਾਵੇਗਾ ਕਿ ਇਸ ਦੋਸ਼ੀ ਦੇ ਸਬੰਧ ਕਿਹੜੇ ਕਿਹੜੇ ਨਸ਼ਾ ਤਸਕਰਾਂ ਨਾਲ ਹਨ |

ਪਿਛਲੀ ਖ਼ਬਰ ਪਠਾਨਕੋਟ 'ਚ ਇਸ ਵਾਰ ਲੀਚੀ ਦੀ ਰਿਕਾਰਡ ਪੈਦਾਵਾਰ ਹੋਣ ਦੇ ਆਸਾਰ ਅਗਲੀ ਖ਼ਬਰ ਭਾਜਪਾ ਐੱਸ. ਸੀ. ਸੈਲ ਨੇ ਵਿਜੇ ਰੁਪਾਨੀ ਨੰੂ ਕੀਤੀ ਸ਼ਰਧਾਂਜਲੀ ਭੇਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।