09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਪਠਾਨਕੋਟ 'ਚ ਇਸ ਵਾਰ ਲੀਚੀ ਦੀ ਰਿਕਾਰਡ ਪੈਦਾਵਾਰ ਹੋਣ ਦੇ ਆਸਾਰ

ਅਜੀਤ ਡੈਸਕ 18-06-2025
ਪਠਾਨਕੋਟ, 17 (ਵਿਨੋਦ)-ਪਠਾਨਕੋਟ ਜ਼ਿਲ੍ਹੇ ਵਿਚ ਇਸ ਵਾਰ ਲੀਚੀ ਦੀ ਰਿਕਾਰਡ ਪੈਦਾਵਾਰ ਹੋਣ ਦੇ ਆਸਾਰ ਹਨ, ਜ਼ਿਕਰਯੋਗ ਹੈ ਕਿ ਪਠਾਨਕੋਟ ਜ਼ਿਲ੍ਹਾ ਲੀਚੀ ਲਈ ਪੰਜਾਬ, ਭਾਰਤ ਹੀ ਨਹੀਂ ਦੇਸ਼ਾਂ ਵਿਦੇਸਾਂ ਵਿਚ ਵੀ ਇਸ ਦੀ ਲੀਚੀ ਦੀ ਮੰਗ ਹੈ | ਜਿਸ ਦੇ ਚੱਲਦੇ ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਪਠਾਨਕੋਟ ਵਿਚ ਲੀਚੀ ਅਸਟੇਟ ਸਥਾਪਿਤ ਕੀਤਾ ਗਿਆ ਹੈ | ਜਿੱਥੇ ਲੀਚੀ ਦੇ ਕਿਸਾਨਾਂ ਨੂੰ ਲੀਚੀ ਦੀ ਪੈਦਾਵਾਰ ਵਧਾਉਣ ਤੇ ਲੀਚੀ ਦੀ ਕਿਸਮਾਂ ਅਤੇ ਸਰਕਾਰ ਵਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ | ਜਦੋਂ ਇਸ ਬਾਰੇ ਲੀਚੀ ਕਿਸਾਨਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਵਾਰ ਮੌਸਮ ਲੀਚੀ ਦੇ ਬਿਲਕੁਲ ਅਨੁਕੂਲ ਰਿਹਾ ਹੈ | ਜਿਸ ਦੇ ਚੱਲਦੇ ਇਸ ਵਾਰ ਪਠਾਨਕੋਟ ਜ਼ਿਲ੍ਹੇ ਵਿਚ ਲੀਚੀ ਦੀ ਪੈਦਾਵਾਰ ਰਿਕਾਰਡ ਹੋਣ ਦਾ ਆਸਾਰ ਹੈ | ਉਨ੍ਹਾਂ ਦੱਸਿਆ ਕਿ ਪਠਾਨਕੋਟ ਵਿਚ ਲੀਚੀ ਸੱਭ ਤੋਂ ਜ਼ਿਆਦਾ ਹੁੰਦੀ ਹੈ ਪਰ ਕਈ ਵਾਰ ਮੌਸਮ ਦੀ ਮਾਰ ਦੇ ਚੱਲਦੇ ਕਿਸਾਨਾਂ ਦੀ ਫ਼ਸਲ ਖ਼ਰਾਬ ਹੁੰਦੀ ਹੈ | ਪਰ ਇਸ ਵਾਰ ਮੌਸਮ ਬਿਲਕੁਲ ਠੀਕ ਰਿਹਾ ਹੈ | ਜਿਸ ਨਾਲ ਲੀਚੀ ਦਾ ਝਾੜ ਵੀ ਵਧੇਗਾ ਅਤੇ ਲੀਚੀ ਦਾ ਫਲ ਵੀ ਮੋਟਾ ਤੇ ਲਾਲ ਬਣਿਆ ਹੋਇਆ ਹੈ | ਉਨ੍ਹਾਂ ਕਿਹਾ ਕਿ ਲੀਚੀ ਦੀ ਡਿਮਾਂਡ ਜਿੱਥੇ ਪੂਰੇ ਪੰਜਾਬ ਵਿਚ ਹੈ | ਉਸ 'ਤੇ ਹੀ ਪੂਰੇ ਹਿੰਦੁਸਤਾਨ ਅਤੇ ਬਾਹਰ ਦੇ ਮੁਲਕਾਂ ਵਿਚ ਵੀ ਲੀਚੀ ਐਕਸਪੋਰਟ ਕੀਤੀ ਜਾ ਰਹੀ ਹੈ | ਜਦ ਇਸ ਸਬੰਧ ਵਿਚ ਬਾਗ਼ਬਾਨੀ ਵਿਕਾਸ ਅਫ਼ਸਰ ਜਤਿੰਦਰ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਲੀਚੀ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਕਈ ਤਰ੍ਹਾਂ ਦੀਆਂ ਯੋਜਨਾਵਾਂ ਲਿਆਂਦੀਆਂ ਜਾ ਰਹੀਆਂ ਹਨ | ਜਿਸ ਵਿਚ ਕਿਸਾਨਾਂ ਨੂੰ ਲੀਚੀ ਦੀ ਫ਼ਸਲ ਲਗਾਉਣ ਲਈ ਵਿਸ਼ੇਸ਼ ਸਬਸਿਡੀ ਦੀ ਸੁਵਿਧਾ ਦਿੱਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਇਸ ਵਾਰ ਜੋ ਵਾਤਾਵਰਨ ਜੋ ਮੌਸਮ ਲੀਚੀ ਨੂੰ ਚਾਹੀਦਾ ਸੀ, ਉਹ ਬਿਲਕੁਲ ਅਨੁਕੂਲ ਰਿਹਾ ਹੈ | ਜਿਸ ਕਾਰਨ ਲੀਚੀ ਦੀ ਪੈਦਾਵਾਰ ਕਾਫ਼ੀ ਜ਼ਿਆਦਾ ਹੋ ਰਹੀ ਹੈ | ਉਨ੍ਹਾਂ ਦੱਸਿਆ ਕਿ ਪਹਿਲੇ ਅਰਬ ਕੰਟਰੀਆਂ ਦੁਬਈ ਆਦਿ ਵਿਚ ਲੀਚੀ ਐਕਸਪੋਰਟ ਕੀਤੀ ਜਾਂਦੀ ਸੀ ਤੇ ਹੁਣ ਯੂ.ਐਸ.ਏ. ਤੇ ਯੂ.ਕੇ. ਵਿਚ ਵੀ ਲੀਚੀ ਐਕਸਪੋਰਟ ਕਰਨ ਲਈ ਯੋਜਨਾ ਬਣਾਈ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਲੀਚੀ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦਾ ਵੱਧ ਤੋਂ ਵੱਧ ਮੁੱਲ ਮਿਲ ਸਕੇ | ਇਸ ਪ੍ਰਕਾਰ ਦੇ ਉਪਰਾਲੇ ਕੀਤੇ ਜਾ ਰਹੇ ਹਨ | ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਲੀਚੀ ਦੇ ਧੰਦੇ ਵਿਚ ਵੱਧ ਤੋਂ ਵੱਧ ਆਉਣ, ਕਿਉਂਕਿ ਜੇ ਲੀਚੀ ਦਾ ਬਾਗ਼ ਇਕ ਵਾਰ ਲੱਗ ਜਾਂਦਾ ਹੈ ਤਾਂ ਤਿੰਨ-ਚਾਰ ਪੀੜ੍ਹੀਆਂ ਇਸ ਦਾ ਫਲ ਲੈ ਸਕਦੀਆਂ ਹਨ |
ਪਿਛਲੀ ਖ਼ਬਰ 986 ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਰੈਗੂਲਰ ਯੂਨੀਅਨ ਪੰਜਾਬ ਵਲੋਂ ਆਪਣੀਆਂ ਮੰਗਾਂ ਨੂੰ ਪੂਰਾ ਕਰਵਾਉਣ ਲਈ ਡਾ. ਕੰਗ ਨੂੰ... ਅਗਲੀ ਖ਼ਬਰ ਨਸ਼ਾ ਤਸਕਰੀ ਦੇ ਦੋਸ਼ ਵਿਚ ਨਾਮਜ਼ਦ ਪਠਾਨਕੋਟ ਪੁਲਿਸ ਵਲੋਂ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।