09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

986 ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਰੈਗੂਲਰ ਯੂਨੀਅਨ ਪੰਜਾਬ ਵਲੋਂ ਆਪਣੀਆਂ ਮੰਗਾਂ ਨੂੰ ਪੂਰਾ ਕਰਵਾਉਣ ਲਈ ਡਾ. ਕੰਗ ਨੂੰ ਦਿੱਤਾ ਮੰਗ ਪੱਤਰ <br/>

ਅਜੀਤ ਡੈਸਕ 18-06-2025
ਚੌਂਕੀਮਾਨ, 17 ਜੂਨ (ਤੇਜਿੰਦਰ ਸਿੰਘ ਚੱਢਾ)-986 ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਰੈਗੂਲਰ ਯੂਨੀਅਨ ਪੰਜਾਬ ਵਲੋਂ ਸੂਬਾ ਪ੍ਰਧਾਨ ਮਨੋਵਰ ਜਹਾਂ ਦੇ ਦਿਸ਼ਾ-ਨਿਰਦੇਸ਼ ਤਹਿਤ ਲੁਧਿਆਣਾ ਜ਼ਿਲ੍ਹਾ ਦੀ ਪ੍ਰਧਾਨ ਜਸਪਾਲ ਕੌਰ ਪੰਡੋਰੀ ਦੀ ਅਗਵਾਈ ਵਿਚ 986 ਮਲਟੀਪਰਪਜ਼ ਹੈਲਥ ਵਰਕਰ ਗੁਰਦੀਪ ਕੌਰ, ਗਗਨਦੀਪ ਕੌਰ ਤੇ ਗਗਨਦੀਪ ਕੌਰ ਗਰੇਵਾਲ ਵਲੋਂ ਆਮ ਆਦਮੀ ਪਾਰਟੀ ਦੇ ਹਲਕਾ ਦਾਖਾ ਦੇ ਇੰਚਾਰਜ ਡਾ. ਕੰਵਲ ਨੈਨ ਸਿੰਘ ਕੰਗ ਨਾਲ ਮੀਟਿੰਗ ਕੀਤੀ ਤੇ ਉਨ੍ਹਾਂ ਨੂੰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਿਹਤ ਮੰਤਰੀ ਬਲਵੀਰ ਸਿੰਘ ਨੂੰ ਯੂਨੀਅਨ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਲੁਧਿਆਣਾ ਜ਼ਿਲਾਂ ਪ੍ਰਧਾਨ ਜਸਪਾਲ ਕੌਰ ਪੰਡੋਰੀ ਨੇ ਦੱਸਿਆ ਕਿ ਮੰਗ ਪੱਤਰ ਵਿਚ ਯੂਨੀਅਨ ਵਲੋਂ ਆਪਣੀਆਂ ਮੰਗਾਂ ਜਿਵੇਂ ਨਵ-ਨਿਯੁਕਤ ਕਰਮਚਾਰੀਆਂ ਵਿਚੋਂ ਜੋ ਪਹਿਲਾਂ ਹੀ ਸਿਹਤ ਵਿਭਾਗ ਵਿਚ ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਦੀਆਂ ਅਸਾਮੀਆਂ ਤੇ 221 ਹੈੱਡ ਐੱਨ.ਐੱਚ.ਐੱਮ. ਅਤੇ ਡੀ.ਐੱਚ.ਐੱਸ ਅਧੀਨ ਕੰਟਰੈਕਟ ਤੇ ਕੰਮ ਕਰ ਰਹੀਆਂ ਸਨ | ਉਨ੍ਹਾਂ ਦਾ ਪਰਖਕਾਲ ਦਾ ਸਮਾਂ ਖ਼ਤਮ ਕੀਤਾ ਜਾਵੇ, ਨਵ-ਨਿਯੁਕਤ ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਦੀ ਪਿਛਲੀ ਨੌਕਰੀ ਨੂੰ ਗਿਣਦੇ ਹੋਏ ਉਨ੍ਹਾਂ ਨੂੰ ਕੇਂਦਰੀ ਸਕੇਲਾਂ ਦੀ ਥਾਂ ਪੰਜਾਬ ਸਕੇਲ ਲਾਗੂ ਕੀਤੇ ਜਾਣ | ਜਿਵੇਂ ਆਂਗਣਵਾੜੀ ਵਰਕਰ ਨੂੰ ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਦੀ ਭਰਤੀ ਵਿਚ ਕੋਟਾ ਦਿੱਤਾ ਜਾਂਦਾ ਹੈ, ਉਸ ਤਰਜ਼ 'ਤੇ ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਨੂੰ ਵੀ ਸਟਾਫ਼ ਨਰਸ ਅਤੇ ਆਂਗਣਵਾੜੀ ਸੁਪਰਵਾਈਜ਼ਰ ਦੀ ਅਸਾਮੀਆਂ ਵਿਚ 10 ਫ਼ੀਸਦੀ ਕੋਟਾ ਦਿੱਤਾ ਜਾਵੇ | ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਦੀਆ ਖਾਲੀ ਅਸਾਮੀਆਂ ਨੂੰ ਹਰ ਸਾਲ ਭਰਿਆ ਜਾਵੇ ਅਤੇ ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਦੀ ਰਿਟਾਇਰਮੈਂਟ ਉਮਰ ਕੇਂਦਰ ਸਰਕਾਰ ਦੀ ਤਰਜ਼ 'ਤੇ 62 ਸਾਲ ਕੀਤੀ ਜਾਵੇ ਆਦਿ ਪ੍ਰਮੁੱਖ ਮੰਗਾਂ ਪੰਜਾਬ ਸਰਕਾਰ ਨੂੰ ਪੂਰੀਆਂ ਕਰਨ ਲਈ ਮੰਗ ਪੱਤਰ ਵਿਚ

ਪਿਛਲੀ ਖ਼ਬਰ ਹੰਬੜਾਂ ਸਮੇਤ ਬੇਟ ਇਲਾਕੇ 'ਚ ਮੀਂਹ ਪੈਣ ਨਾਲ ਮੌਸਮ ਹੋਇਆ ਖੁਸ਼ਗਵਾਰ ਅਗਲੀ ਖ਼ਬਰ ਪਠਾਨਕੋਟ 'ਚ ਇਸ ਵਾਰ ਲੀਚੀ ਦੀ ਰਿਕਾਰਡ ਪੈਦਾਵਾਰ ਹੋਣ ਦੇ ਆਸਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।