ਗੁਰਦਾਸਪੁਰ, 18 ਜੂਨ (ਚੱਕਰਾਜਾ)-ਅੱਜ ਸ਼ਹਿਰ ਅੰਦਰ ਹਨੂਮਾਨ ਚੌਕ 'ਚ ਸਥਿਤ ਐਸ. ਬੀ. ਆਈ. ਬੈਂਕ ਦੀ ਇਮਾਰਤ ਨੰੂ ਅਚਾਨਕ ਅੱਗ ਲੱਗ ਗਈ | ਅੱਗ ਲੱਗਣ ਦਾ ਕਾਰਨ ਬੈਂਕ 'ਚ ਲੱਗੇ ਏ. ਸੀ. ਦਾ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ | ਮੌਕੇ 'ਤੇ ਪਹੁੰਚੀਆਂ ਫਾਇਰ ਬਿ੍ਗੇਡ ਦੀਆਂ ਗੱਡੀਆਂ ਵਲੋਂ ਅੱਗ 'ਤੇ ਕਾਬੂ ਪਾਇਆ ਗਿਆ | ਜ਼ਿਕਰਯੋਗ ਹੈ ਕਿ ਜਿਸ ਸਮੇਂ ਬੈਂਕ ਅੰਦਰ ਅੱਗ ਲੱਗੀ ਉਸ ਸਮੇਂ ਬੈਂਕ 'ਚ ਛੁੱਟੀ ਹੋ ਚੁੱਕੀ ਸੀ | ਅੱਗ ਬੁਝਣ ਤੋਂ ਬਾਅਦ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਪਰ ਖ਼ਬਰ ਲਿਖੇ ਜਾਣ ਤੱਕ ਇਹ ਜਾਣਕਾਰੀ ਪ੍ਰਾਪਤ ਹੋਈ ਕਿ ਬੈਂਕ ਦੀ ਇਮਾਰਤ ਦੀ ਉਪਰਲੀ ਮੰਜ਼ਿਲ 'ਤੇ ਪਿਆ ਕੁਝ ਫਰਨੀਚਰ ਸੜਿਆ ਹੈ | ਅੱਗ ਬੁਝਾਉਣ ਤੋਂ ਬਾਅਦ ਅੱਗ ਲੱਗਣ ਦੇ ਅਸਲੀ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ |