31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਵਿਦੇਸ਼ਾਂ ਵਿਚ ਆਈ. ਟੀ. ਆਈ. ਤੇ ਕਿੱਤਾ ਮੁਖੀ ਕੋਰਸ ਵਿਦਿਆਰਥੀਆਂ ਦਾ ਭਵਿੱਖ ਉੱਜਵਲ ਬਣਾਉਂਦੇ ਹਨ : ਐੱਮ. ਡੀ. ਅਰੁਣ ਕੁਮਾਰ <br/>

ਅਜੀਤ ਡੈਸਕ 19-06-2025
ਬਟਾਲਾ, 18 ਜੂਨ (ਸਤਿੰਦਰ ਸਿੰਘ)-ਵਿਦੇਸ਼ਾਂ ਵਿਚ ਆਈ. ਟੀ. ਆਈ. ਕਿੱਤਾ ਮੁਖੀ ਕੋਰਸ ਵਿਦਿਆਰਥੀਆਂ ਦਾ ਉੱਜਵਲ ਭਵਿੱਖ ਬਣਾਉਣ ਵਿਚ ਸਹਾਈ ਹੁੰਦੇ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਸਤ ਸ਼ਿਲਪ ਕਾਲਜ ਤੇ ਆਈ.ਟੀ.ਆਈ. ਦੇ ਐੱਮ.ਡੀ. ਅਰੁਣ ਕੁਮਾਰ ਜੇ.ਈ. ਨੇ ਕੀਤਾ | ਉਨ੍ਹਾਂ ਕਿਹਾ ਕਿ ਜੋ ਵਿਦਿਆਰਥੀ 12ਵੀਂ ਜਾਂ ਗਰੈਜੂਏਸ਼ਨ ਕਰਨ ਤੋਂ ਬਾਅਦ ਵਿਦੇਸ਼ ਜਾਣ ਦੇ ਇਛੱੁਕ ਹਨ, ਉਹ ਆਈ.ਟੀ.ਆਈ. ਤੇ ਕਿੱਤਾ ਮੁਖੀ ਕੋਰਸ ਕਰ ਕੇ ਵਧੇਰੇ ਲਾਭ ਪ੍ਰਾਪਤ ਕਰ ਸਕਦੇ ਹਨ | ਉਨ੍ਹਾਂ ਕਿਹਾ ਕਿ ਸਾਡੀ ਸੰਸਥਾ ਦੇ ਵਿਚ ਗਰੈਜੂਏਸ਼ਨ, ਡਿਪਲੋਮਾ ਕੋਸਮੋਟੋਲੋਜੀ, ਫ਼ੈਸ਼ਨ ਡਿਜਾਇਨਿੰਗ, ਇਲੈਕਟ੍ਰੀਸ਼ੀਅਨ, ਪਲੰਬਰ, ਵੈਲਡਰ, ਕਾਰਪੇਂਟਰ, ਡੀਜ਼ਲ ਮਕੈਨਿਕ ਅਤੇ ਕੰਪਿਊਟਰ ਤੋਂ ਇਲਾਵਾ ਹੋਰ ਵੀ ਕਿੱਤਾ ਮੁਖੀ ਕੋਰਸ ਉਪਲੱਬਧ ਹਨ | ਐੱਮ. ਡੀ. ਅਰੁਣ ਕੁਮਾਰ ਨੇ ਕਿਹਾ ਕਿ ਇਹ ਕੋਰਸ ਜਿੱਥੇ ਸਰਕਾਰੀ ਨੌਕਰੀ ਵਿਚ ਸਹਾਇਤਾ ਕਰਦੇ ਹਨ, ਉਥੇ ਵਿਦੇਸ਼ਾਂ ਵਿਚ ਵੀ ਵਿਦਿਆਰਥੀ ਇਹ ਕੋਰਸ ਕਰ ਕੇ ਵਧੀਆ ਭਵਿੱਖ ਬਣਾ ਸਕਦੇ ਹਨ |


ਪਿਛਲੀ ਖ਼ਬਰ ਗੁਰਦਾਸਪੁਰ ਪੁਲਿਸ ਵਲੋਂ ਇਕ ਗੈਂਗਸਟਰ ਤੇ ਉਸ ਦੇ ਤਿੰਨ ਸਾਥੀਆਂ ਨੰੂ ਅਸਲੇ੍ਹ ਸਮੇਤ ਕੀਤਾ ਕਾਬੂ ਅਗਲੀ ਖ਼ਬਰ ਸ਼ਾਰਟ ਸਰਕਟ ਕਾਰਨ ਬੈਂਕ ਨੰੂ ਲੱਗੀ ਅੱਗ-ਮੌਕੇ 'ਤੇ ਪਹੁੰਚੀ ਫਾਇਰ ਬਿ੍ਗੇਡ ਨੇ ਅੱਗ 'ਤੇ ਪਾਇਆ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।