ਊਧਨਵਾਲ, 18 ਜੂਨ (ਪਰਗਟ ਸਿੰਘ)-ਪਿੰਡ ਕੰਡੀਲਾ ਦੇ ਸਮੂਹ ਨਗਰ ਨਿਵਾਸੀਆਂ ਅਤੇ ਐੱਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਬਾਬਾ ਬਿਰਾਗੇ ਸ਼ਾਹ ਦੀ ਯਾਦ ਵਿਚ ਸੱਭਿਆਚਾਰਕ ਮੇਲਾ ਕਰਵਾਇਆ ਗਿਆ | ਸੱਭ ਤੋਂ ਪਹਿਲਾਂ ਸਮੂਹ ਮੇਲਾ ਕਮੇਟੀ ਨੇ ਦਰਬਾਰ 'ਤੇ ਚਾਦਰ ਚੜ੍ਹਾਈ ਉਪਰੰਤ ਖੁੱਲੇ ਪੰਡਾਲ ਵਿਚ ਪੰਜਾਬ ਦੀ ਨਾਮਵਰ ਦੋਗਾਣਾ ਜੋੜੀ ਅਮਰ ਅਰਸੀ ਤੇ ਨਰਿੰਦਰ ਜੋਤ ਨੇ ਆਪਣੇ ਚਰਚਿਤ ਗੀਤਾਂ ਨਾਲ ਦਰਸ਼ਕਾਂ ਨੂੰ ਕੀਲ ਕੇ ਬਿਠਾਈ ਰੱਖਿਆ | ਇਨ੍ਹਾਂ ਤੋਂ ਇਲਾਵਾ ਸਾਧੂ ਕੰਠ, ਮਲਕੀਤ ਕੰਡੀਲਾ ਨੇ ਆਪਣੇ ਗੀਤਾਂ ਨਾਲ ਹਾਜ਼ਰੀ ਲਗਵਾਈ | ਸਮੂਹ ਮੇਲਾ ਕਮੇਟੀ ਵਲੋਂ ਦੋਗਾਣਾ ਜੋੜੀ ਨੂੰ ਯਾਦਗਾਰੀ ਚਿੰਨ੍ਹ ਦੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਜਗਤਾਰ ਸਿੰਘ ਭੁੱਲਰ, ਲੱਕੀ ਭੱੁਲਰ, ਸੁਖਦੇਵ ਸਿੰਘ, ਮੁਖਤਿਆਰ ਸਿੰਘ ਪੱਪੂ ਭਲਵਾਨ, ਸਰਪੰਚ ਤਜਿੰਦਰ ਸਿੰਘ, ਦਿਲਬਾਗ ਸਿੰਘ ਲੀਲ ਕਲਾ, ਡਾ. ਸਤਨਾਮ ਸਿੰਘ, ਸਿੰਦਪਾਲ ਸਿੰਘ, ਸੁੱਖ ਭੁੱਲਰ, ਸ਼ੈਲੀ ਭੁੱਲਰ, ਬਿਕਰਮਜੀਤ ਸਿੰਘ, ਮਲਕੀਤ ਸਿੰਘ, ਪ੍ਰਭ ਘੁੰਮਣ, ਸਤਨਾਮ ਸਿੰਘ, ਵਿੱਕੀ ਭੁਲਰ, ਜਿੰਦਾ ਜਵੰਦਾ ਆਦਿ ਹਾਜ਼ਰ ਸਨ |