ਗੁਰਦਾਸਪੁਰ, 18 ਜੂਨ (ਗੁਰਪ੍ਰਤਾਪ ਸਿੰਘ)-ਲੋਕ ਸੱਭਿਆਚਾਰਕ ਪਿੜ ਵਲੋਂ 1995 ਤੋਂ ਚੱਲ ਰਹੇ ਜੂਨ ਮਹੀਨੇ 'ਚ 15 ਦਿਨਾਂ 'ਥਾਪ' ਭੰਗੜਾ ਸਿਖਲਾਈ ਕੈਂਪ ਖ਼ਾਲਸਾ ਸੀਨੀ. ਸੈਕੰ. ਸਕੂਲ ਵਿਖੇ ਸਮਾਪਤ ਹੋ ਗਿਆ | ਇਸ ਕੈਂਪ 'ਚ ਹਰ ਰੋਜ਼ ਮਿੱਠੀਆਂ ਯਾਦਾਂ ਨਾਲ ਹਰ ਕੋਈ ਆਪਣੀ ਦਿਲੋਂ ਸੇਵਾ ਨਿਭਾਉਂਦਾ ਹੈ | ਭੰਗੜੇ ਦੇ ਨਾਲ-ਨਾਲ ਬੱਚਿਆਂ ਨੂੰ ਵਿਰਾਸਤੀ ਖੇਡਾਂ ਗੁੱਲੀ ਡੰਡਾ, ਸਟੈਪੂ, ਬਾਂਟੇ, ਗਲੇਲਾਂ ਚਲਾਉਣੀਆਂ ਆਦਿ ਰਿਵਾਇਤੀ ਖੇਡਾਂ ਨਾਲ ਨੂੰ ਜੋੜਿਆ ਜਾਂਦਾ ਹੈ | ਭੰਗੜਾ ਕੈਂਪ ਦੇ ਮੁੱਖ ਪ੍ਰਬੰਧਕ ਅਜੈਬ ਸਿੰਘ ਚਾਹਲ ਅਤੇ ਭੰਗੜਾ ਕੋਚ ਤੇ ਪਿੜ ਦੇ ਪ੍ਰਧਾਨ ਜੈਕਬ ਮਸੀਹ ਤੇਜਾ ਪੂਰੀ ਟੀਮ ਦੇ ਸਹਿਯੋਗ ਨਾਲ ਮੁੰਡੇ, ਕੁੜੀਆਂ ਅਤੇ ਬਜ਼ੁਰਗਾਂ ਨੂੰ ਭੰਗੜੇ ਦੀਆਂ ਬਾਰੀਕੀਆਂ ਦੱਸਦੇ ਹਨ | ਜੈਕਬ ਮਸੀਹ ਤੇਜਾ ਨੇ ਦੱਸਿਆ ਕਿ ਇਹ ਕੈਂਪ ਸਵ: ਹੈਪੀ ਮਾਨ ਅਤੇ ਵਰੁਨ ਮਹਾਜਨ ਦੀ ਯਾਦ 'ਚ ਲਗਾਇਆ ਗਿਆ ਹੈ ਜੋ ਵਧੀਆ ਭਾਂਗੜੀ ਸਨ | ਇਨ੍ਹਾਂ 15 ਰੋਜ਼ਾ ਕੈਂਪ ਦੌਰਾਨ ਭੰਗੜੇ ਦੇ ਕਈ ਐਕਸ਼ਨ ਤੇ ਪਹਿਲੂਆਂ 'ਤੇ ਗੱਲਬਾਤ ਕੀਤੀ ਅਤੇ ਪੁਰਾਤਨ ਲੋਕ ਨਾਚ ਦੀਆਂ ਮੁਦਰਾਵਾਂ ਧਮਾਲ, ਫੂਮਣੀ, ਸਿਆਲਕੋਟੀ, ਲਹਿਰੀਆ, ਕੱਛਾ, ਖੂੰਡਾ, ਸੱਪ, ਕਾਂਟੋ, ਭੰਗੜੇ 'ਚ ਕਿਵੇਂ ਪ੍ਰਵੇਸ਼ ਕੀਤੇ ਬਾਰੇ ਵੀ ਜਾਣਕਾਰੀ ਦਿੱਤੀ ਗਈ | ਇਹ ਕੈਂਪ ਭੰਗੜੇ ਦੇ ਮਹਾਂਰਥੀ ਅਜੈਬ ਸਿੰਘ ਚਾਹਲ ਅਤੇ ਪ੍ਰਸਿੱਧ ਭੰਗੜਾ ਕੋਚ ਜੈਕਬ ਮਸੀਹ ਤੇਜਾ ਦੀ ਰਹਿਨੁਮਾਈ ਹੇਠ ਨੇਪਰੇ ਚੜਿ੍ਹਆ, ਜਿਥੇ 76 ਦੇ ਕਰੀਬ ਸਿੱਖਿਆਰਥੀਆਂ ਨੇ ਭੰਗੜੇ ਦੀ ਸਿਖਲਾਈ ਪ੍ਰਾਪਤ ਕੀਤੀ | ਕੈਂਪ ਦੌਰਾਨ ਭੰਗੜੇ ਦੀ ਸਹਿਯੋਗੀ ਟੀਮ ਮਾਸਟਰ ਰਾਜ ਕੁਮਾਰ, ਮਾਸਟਰ ਸਰਬਜੀਤ ਸਿੰਘ, ਡਾ: ਸੰਜੂ ਰਾਇਲ, ਸੁਖਦੀਪ ਸਿੰਘ ਐਡਵੋਕੇਟ, ਕਾਨਵ ਆਨੰਦ, ਹਨੂਰ ਸ਼ਰਮਾ ਨੇ ਬੱਚਿਆਂ ਨੂੰ ਲਗਨ ਨਾਲ ਮਿਹਨਤ ਕਰਵਾਈ | ਇਸ ਮੌਕੇ ਅਲਗੋਜ਼ੇ ਵਾਦਕ ਸਵ: ਗਿਆਨ ਚੰਦ ਪੁਰਸਕਾਰ ਪ੍ਰਸਿੱਧ ਢੋਲ ਮਾਸਟਰ ਸਰਬਜੀਤ ਸਾਬੀ ਨੂੰ ਥਾਪ 2025 ਦੇ ਕੇ ਨਿਵਾਜਿਆ ਗਿਆ | ਵਿਸ਼ੇਸ਼ ਤੌਰ 'ਤੇ ਪਹੁੰਚੇ ਮਨੀਸ਼ ਆਨੰਦ, ਰਜਿੰਦਰ ਅਤੇ ਮੰਨੇ ਪਰਮੰਨੇ ਸਮਾਜ ਸੇਵਕ ਡਾ: ਐਸ. ਯੂਸਫ਼ ਨੇ ਸਾਰਿਆਂ ਨੂੰ ਬੂਟੇ ਦੇ ਕੇ ਸੇਵਾ ਨਿਭਾਈ | ਇਸ ਮੌਕੇ ਬੱਚਿਆਂ ਨੂੰ ਸਿਖਲਾਈ ਦੇ ਸਰਟੀਫਿਕੇਟ ਵੀ ਵੰਡੇ ਗਏ | ਅੰਤ ਵਿਚ ਪਿੜ ਦੇ ਪ੍ਰਧਾਨ ਤੇ ਭੰਗੜਾ ਕੋਚ ਜੈਕਬ ਮਸੀਹ ਤੇਜਾ ਨੇ ਸਿੱਖਿਆਰਥੀਆਂ ਦੇ ਮਾਪਿਆਂ ਦਾ ਧੰਨਵਾਦ ਕੀਤਾ | ਸਟੇਜ ਸੈਕਟਰੀ ਦੀ ਭੂਮਿਕਾ ਐਡਵੋਕੇਟ ਸੁਖਦੀਪ ਸਿੰਘ ਅਤੇ ਡਾ: ਸੰਜੂ ਰਾਇਲ ਨੇ ਬਾਖ਼ੂਬੀ ਨਿਭਾਈ | ਇਸ ਮੌਕੇ ਪਿੜ ਪਰਿਵਾਰ ਦੇ