01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਵਿਧਾਇਕ ਅਮਰਪਾਲ ਸਿੰਘ ਨੇ ਅੱਡਾ ਧੰਦੋਈ ਵਿਖੇ ਸੀਵਰੇਜ ਪਾਉਣ ਦੇ ਕੰਮ ਦਾ ਕੀਤਾ ਉਦਘਾਟਨ <br/>

ਅਜੀਤ ਡੈਸਕ 19-06-2025
ਊਧਨਵਾਲ, 18 ਜੂਨ (ਪਰਗਟ ਸਿੰਘ)-ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਨੇ ਅੱਡਾ ਧੰਦੋਈ ਵਿਖੇ ਪਾਣੀ ਦੇ ਨਿਕਾਸ ਲਈ ਸੀਵਰੇਜ ਪਾਉਣ ਦਾ ਰਸਮੀਂ ਉਦਘਾਟਨ ਕੀਤਾ | ਪਿੰਡ ਧੰਦੋਈ ਦੇ ਸਰਪੰਚ ਲਖਬੀਰ ਸਿੰਘ ਅਤੇ ਸਮੁੱਚੀ ਪੰਚਾਇਤ ਵਲੋਂ ਅੱਡਾ ਧੰਦੋਈ ਦੇ ਵਸਨੀਕਾਂ ਦੇ ਘਰਾਂ ਵਿਚਲੇ ਪਾਣੀ ਦੀ ਮੁਸ਼ਕਲ ਨੂੰ ਹੱਲ ਕਰਦਿਆਂ ਸੀਵਰੇਜ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ, ਜਿਸ ਦਾ ਉਦਘਾਟਨ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਨੇ ਰੀਬਨ ਕੱਟ ਕੇ ਕੀਤਾ | ਉਨ੍ਹਾਂ ਆਖਿਆ ਕਿ ਹਲਕੇ ਦੇ ਹਰੇਕ ਪਿੰਡ ਦੀ ਨੁਹਾਰ ਬਦਲੀ ਜਾ ਰਹੀ ਹੈ | ਕਿਸੇ ਪਿੰਡ ਨੂੰ ਵੀ ਗ੍ਰਾਂਟ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ, ਖੱੁਲ੍ਹੇ ਪੈਸੇ ਦੇ ਕੇ ਪਿੰਡਾਂ ਦੀ ਕਾਇਆ-ਕਲਪ ਕੀਤੀ ਜਾਵੇਗੀ | ਸਰਪੰਚ ਲਖਬੀਰ ਸਿੰਘ ਨੇ ਹਲਕਾ ਵਿਧਾਇਕ ਦਾ ਆਉਣ 'ਤੇ ਧੰਨਵਾਦ ਕੀਤਾ | ਇਸ ਮੌਕੇ ਸਰਪੰਚ ਲਖਬੀਰ ਸਿੰਘ, ਐਸ.ਡੀ.ਓ. ਕਵਲਜੀਤ ਸਿੰਘ, ਕੁਲਤਾਰ ਸਿੰਘ ਲਾਡੀ ਮੈਂਬਰ, ਰਣਜੀਤ ਸਿੰਘ ਮੈਂਬਰ, ਜਗਬੀਰ ਸਿੰਘ ਮੈਂਬਰ, ਮਨਦੀਪ ਸਿੰਘ ਸਰਪੰਚ ਹਰਪੁਰਾ, ਦਵਿੰਦਰ ਸਿੰਘ ਸਰਪੰਚ ਧੀਰਾ, ਗੁਰਨਾਮ ਸਿੰਘ ਸਰਪੰਚ ਮੁਰਾਦਪੁਰ, ਰਾਜ ਕਮਲ ਬੌਬੀ, ਜਰਨੈਲ ਸਿੰਘ, ਹਰਦੀਪ ਸਿੰਘ, ਹਰਕਿ੍ਸ਼ਨ ਸਿੰਘ, ਜਗਤਾਰ ਸਿੰਘ ਮੁਰਾਦਪੁਰ, ਹਰਜਿੰਦਰ ਸਿੰਘ ਬਲਾਕ ਪ੍ਰਧਾਨ, ਜੱਜ ਸੰਦਲਪੁਰ, ਗੁਰਮੀਤ ਸਿੰਘ ਹਰਪੁਰਾ, ਹਰਿੰਦਰ ਸਿੰਘ ਖਾਲਸਾ, ਸਰਦੂਲ ਸਿੰਘ, ਸੁਰਜੀਤ ਸਿੰਘ ਫੌਜੀ, ਜਗਤਾਰ ਸਿੰਘ, ਦਾਤਾਰ ਸਿੰਘ, ਕੁਲਜੀਤ ਸਿੰਘ ਹੈਲਥ ਇੰਸਪੈਕਟਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਖਾਣ ਪੀਣ ਦੀਆਂ ਵਸਤੂਆਂ ਦੇ ਨਾਂਅ 'ਤੇ ਲੋਕਾਂ ਨੂੰ ਪਰੋਸਿਆ ਜਾ ਰਿਹਾ ਹੈ ਜ਼ਹਿਰ ਅਗਲੀ ਖ਼ਬਰ ਸਾਲਾਨਾ 15 ਰੋਜ਼ਾ 'ਥਾਪ' ਭੰਗੜਾ ਸਿਖਲਾਈ ਕੈਂਪ ਮਿੱਠੀਆਂ ਯਾਦਾਂ ਛੱਡਦਾ ਹੋਇਆ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।