01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਖਾਣ ਪੀਣ ਦੀਆਂ ਵਸਤੂਆਂ ਦੇ ਨਾਂਅ 'ਤੇ ਲੋਕਾਂ ਨੂੰ ਪਰੋਸਿਆ ਜਾ ਰਿਹਾ ਹੈ ਜ਼ਹਿਰ

ਅਜੀਤ ਡੈਸਕ 19-06-2025
ਗੁਰਦਾਸਪੁਰ, 18 ਜੂਨ (ਗੁਰਪ੍ਰਤਾਪ ਸਿੰਘ)-ਆਮ ਲੋਕਾਂ ਨੂੰ ਖਾਣ ਪੀਣ ਦੀਆਂ ਮਿਆਰੀ ਚੀਜ਼ਾਂ ਮੁਹੱਈਆ ਕਰਵਾਉਣ ਲਈ ਸਰਕਾਰ ਵਲੋਂ ਫੂਡ ਸੇਫ਼ਟੀ ਵਿਭਾਗ ਬਣਾਇਆ ਗਿਆ ਹੈ ਤਾਂ ਜੋ ਇਹ ਵਿਭਾਗ ਸਮੇਂ-ਸਮੇਂ 'ਤੇ ਖਾਣ ਪੀਣ ਵਾਲੀਆਂ ਦੁਕਾਨਾਂ 'ਤੇ ਚੈਕਿੰਗ ਕਰਕੇ ਲੋਕਾਂ ਨੂੰ ਮਿਲਾਵਟਖੋਰੀ ਅਤੇ ਪਰੋਸੇ ਜਾ ਰਹੇ ਜ਼ਹਿਰ ਤੋਂ ਬਚਾ ਸਕੇ | ਸਰਕਾਰ ਵਲੋਂ ਇਸ ਵਿਭਾਗ 'ਤੇ ਕਰੋੜਾਂ ਰੁਪਏ ਖ਼ਰਚ ਕੀਤੇ ਜਾ ਰਹੇ ਹਨ ਪਰ ਗੱਲ ਧਰਾਤਲ ਦੀ ਕਰੀਏ ਤਾਂ ਸੱਚਾਈ ਇਸ ਦੇ ਬਿਲਕੁਲ ਉਲਟ ਦਿਖਾਈ ਦਿੰਦੀ ਹੈ | ਖਾਣ ਪੀਣ ਦੀਆਂ ਵਸਤੂਆਂ ਦੇ ਨਾਮ 'ਤੇ ਲੋਕਾਂ ਨੂੰ ਸ਼ਰੇਆਮ ਜ਼ਹਿਰ ਪਰੋਸਿਆ ਜਾ ਰਿਹਾ ਹੈ ਅਤੇ ਮਿਲਾਵਟਖੋਰੀ ਵੀ ਸਾਰੀਆਂ ਹੱਦਾਂ ਪਾਰ ਕਰ ਚੁੱਕੀ ਹੈ ਤੇ ਫੂਡ ਸੇਫ਼ਟੀ ਵਿਭਾਗ ਦੇ ਅਧਿਕਾਰੀ ਸਭ ਕੁਝ ਜਾਣਦੇ ਹੋਏ ਵੀ ਕੁੰਭਕਰਨੀ ਨੀਂਦ ਸੁੱਤੇ ਹੋਏ ਹਨ | ਗੰਦੀਆਂ ਰੇਹੜੀਆਂ ਉੱਪਰ ਕਈ-ਕਈ ਦਿਨਾਂ ਤੱਕ ਇੱਕੋ ਤੇਲ ਨੂੰ ਗਰਮ ਕਰਕੇ ਤਲੀਆਂ ਜਾ ਰਹੀਆਂ ਵਸਤੂਆਂ ਲੋਕਾਂ ਅੰਦਰ ਕੈਂਸਰ ਜਿਹੇ ਰੋਗਾਂ ਦਾ ਕਾਰਨ ਬਣ ਰਹੀਆਂ ਹਨ | ਇੱਥੋਂ ਤੱਕ ਕਿ ਵੱਡੇ-ਵੱਡੇ ਹੋਟਲਾਂ ਦੀਆਂ ਗੰਦੀਆਂ ਰਸੋਈਆਂ, ਉਨ੍ਹਾਂ ਵਿਚ ਘੁੰਮਦੇ ਚੂਹੇ ਅਤੇ ਕਈ ਕਈ ਦਿਨ ਪਈਆਂ ਗਲੀਆਂ ਸੜੀਆਂ ਪੁਰਾਣੀਆਂ ਸਬਜ਼ੀਆਂ ਲੋਕਾਂ ਨੂੰ ਪਰੋਸ ਕੇ ਉਨ੍ਹਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ | ਬੀਤੇ ਦਿਨ ਵੀ ਗੁਰਦਾਸਪੁਰ ਦੇ ਇਕ ਨਾਮੀ ਹੋਟਲ ਦੀ ਅਜਿਹੀ ਹੀ ਵੀਡੀਓ ਸਾਹਮਣੇ ਆਈ ਸੀ ਜਿਸ ਵਿਚ ਹੋਟਲ ਦੇ ਖਾਣੇ ਵਿਚੋਂ ਮਰਿਆ ਹੋਇਆ ਕੌਕਰੋਚ ਨਿਕਲਣ ਤੋਂ ਬਾਅਦ ਵਿਅਕਤੀ ਵਲੋਂ ਇਸ ਦੀ ਸ਼ਿਕਾਇਤ ਫੂਡ ਸੇਫ਼ਟੀ ਵਿਭਾਗ ਨੂੰ ਕੀਤੀ ਗਈ ਸੀ | ਜਦੋਂ ਫੂਡ ਸੇਫ਼ਟੀ ਵਿਭਾਗ ਇਸ ਹੋਟਲ ਦੀ ਰਸੋਈ 'ਚ ਪਹੁੰਚਿਆ ਤਾਂ ਉੱਥੇ ਗੰਦਗੀ ਦਾ ਅਲੱਗ ਹੀ ਆਲਮ ਦੇਖਣ ਨੂੰ ਮਿਲਿਆ | ਇਹ ਪੂਰਾ ਵਾਕਿਆ ਕਿਤੇ ਨਾ ਕਿਤੇ ਫੂਡ ਸੇਫ਼ਟੀ ਵਿਭਾਗ ਦੀ ਅਣਗਹਿਲੀ ਵੱਲ ਵੀ ਇਸ਼ਾਰਾ ਕਰਦਾ ਹੋਇਆ ਦਿਖਾਈ ਦਿੱਤਾ, ਕਿਉਂਕਿ ਫੂਡ ਸੇਫ਼ਟੀ ਵਿਭਾਗ ਵਲੋਂ ਲੰਮੇ ਸਮੇਂ ਤੋਂ ਇਨ੍ਹਾਂ ਹੋਟਲਾਂ ਦੀ ਚੈਕਿੰਗ ਨਹੀਂ ਕੀਤੀ ਗਈ ਸੀ | ਗੱਲ ਜ਼ਿਲ੍ਹਾ ਗੁਰਦਾਸਪੁਰ ਦੀ ਕਰੀਏ ਤਾਂ ਬੇਸ਼ੱਕ ਇੱਥੇ ਭੋਜਨ ਦੀ ਜਾਂਚ ਕਰਨ ਲਈ ਅਧਿਕਾਰੀ ਮੌਜੂਦ ਹਨ ਪਰ ਇਹ ਅਧਿਕਾਰੀ ਕਦੇ ਵੀ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਰੇਹੜੀਆਂ ਅਤੇ ਦੁਕਾਨਾਂ ਦੇ ਸੈਂਪਲ ਭਰਦੇ ਹੋਏ ਦਿਖਾਈ ਨਹੀਂ ਦਿੱਤੇ | ਅੱਜ ਕੱਲ੍ਹ ਸ਼ਹਿਰ ਅੰਦਰ ਇਕ ਹੋਰ ਗੋਰਖ ਧੰਦਾ ਜ਼ੋਰ ਫੜਦਾ ਹੋਇਆ ਦਿਖਾਈ ਦੇ ਰਿਹਾ ਹੈ ਕਿ ਵੱਡੇ ਹੋਟਲਾਂ ਤੇ ਦੁਕਾਨਾਂ ਵਲੋਂ ਜਿਸ ਤੇਲ ਨੂੰ ਇਕ ਦੋ ਵਾਰ ਵਰਤਣ ਤੋਂ ਬਾਅਦ ਸੁੱਟਣਾ ਹੁੰਦਾ ਹੈ, ਉਹ ਤੇਲ ਕੁਝ ਲੋਕਾਂ ਵਲੋਂ ਬਹੁਤ ਹੀ ਘੱਟ ਕੀਮਤ 'ਤੇ ਖ਼ਰੀਦ ਕੇ ਲਗਪਗ ਅੱਧੇ ਮੁੱਲ ਦੇ ਵਿਚ ਰੇਹੜੀਆਂ ਵਾਲਿਆਂ ਨੂੰ ਵੇਚ ਦਿੱਤਾ ਜਾਂਦਾ ਹੈ | ਜਿਨ੍ਹਾਂ ਵਲੋਂ ਆਪਣੀ ਕਮਾਈ ਲਈ ਕੀਤਾ ਜਾ ਰਿਹਾ ਹੈ ਗੋਰਖ ਧੰਦਾ ਆਮ ਲੋਕਾਂ ਨੂੰ ਕੈਂਸਰ ਜਿਹੀਆਂ ਭਿਆਨਕ ਬਿਮਾਰੀਆਂ ਦੇ ਮੂੰਹ ਵੱਲ ਧੱਕ ਰਿਹਾ ਹੈ | ਇਸ ਵਿਚ ਵੱਡੀ ਅਣਗਹਿਲੀ ਫੂਡ ਸੇਫ਼ਟੀ ਵਿਭਾਗ ਦੇ ਅਧਿਕਾਰੀਆਂ ਦੀ ਸਾਹਮਣੇ ਆਉਂਦੀ ਹੈ ਜੋ ਗਰਮੀ ਦੇ ਦਿਨਾਂ ਵਿਚ ਆਪਣੇ ਏ.ਸੀ ਦਫ਼ਤਰਾਂ ਵਿਚੋਂ ਨਿਕਲਣਾ
ਪਿਛਲੀ ਖ਼ਬਰ ਬਾਬਾ ਸਾਨਰੋਜ ਪੀਰ ਦਾ ਸਾਲਾਨਾ ਮੇਲਾ ਕਰਵਾਇਆ ਅਗਲੀ ਖ਼ਬਰ ਵਿਧਾਇਕ ਅਮਰਪਾਲ ਸਿੰਘ ਨੇ ਅੱਡਾ ਧੰਦੋਈ ਵਿਖੇ ਸੀਵਰੇਜ ਪਾਉਣ ਦੇ ਕੰਮ ਦਾ ਕੀਤਾ ਉਦਘਾਟਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।