ਧਿਆਨਪੁਰ, 18 ਜੂਨ (ਕੁਲਦੀਪ ਸਿੰਘ ਸੋਨੂੰ)-ਨਜ਼ਦੀਕੀ ਪਿੰਡ ਮੋਹਲੋਵਾਲੀ ਵਿਚ ਪ੍ਰਸਿੱਧ ਪੁਰਾਤਨ ਦਰਗਾਹ ਬਾਬਾ ਸਾਨਰੋਜ ਪੀਰ ਦਾ ਸਾਲਾਨਾ ਮੇਲਾ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੇਲੇ ਵਿਚ ਇਲਾਕੇ ਤੇ ਪਿੰਡ ਦੇ ਸ਼ਰਧਾ ਰੱਖਣ ਵਾਲੇ ਸ਼ਰਧਾਲੂਆਂ ਨੇ ਵਧ ਚੜ੍ਹ ਕੇ ਯੋਗਦਾਨ ਪਾਇਆ | ਇਸ ਸਬੰਧੀ ਪ੍ਰਧਾਨ ਵਿਜੇ ਸੋਨੀ ਮੋਹਲੋਵਾਲੀ, ਸਰਪੰਚ ਨਿਰਮਲ ਸਿੰਘ ਮੋਹਲੋਵਾਲੀ, ਅਵਤਾਰ ਸਿੰਘ ਮੋਹਲੋਵਾਲੀ ਤੇ ਹੋਰਾਂ ਨੇ ਦੱਸਿਆ ਕਿ ਪੁਰਾਤਨ ਸਮੇਂ ਤੋਂ ਹੀ ਇਸ ਦਰਗਾਹ 'ਤੇ ਸਾਡੇ ਬਜ਼ੁਰਗਾਂ ਵਲੋਂ ਹਰ ਸਾਲ ਮੇਲਾ ਕਰਵਾਇਆ ਜਾਂਦਾ ਰਿਹਾ ਹੈ | ਉਨ੍ਹਾਂ ਕਿਹਾ ਕਿ ਬਹੁਤ ਸਾਰੇ ਸ਼ਰਧਾਲੂ ਬਾਬਾ ਸਾਨਰੋਜ ਪੀਰ ਨੂੰ ਸਿਜਦਾ ਕਰਨ ਵਾਸਤੇ ਇਸ ਸਲਾਨਾ ਮੇਲੇ ਵਿਚ ਆਉਂਦੇ ਹਨ | ਉਨ੍ਹਾਂ ਦੱਸਿਆ ਕਿ ਸਾਰੇ ਧਰਮਾਂ ਤੇ ਸਾਰੀਆਂ ਪਾਰਟੀਆਂ ਦੇ ਸ਼ਰਧਾਲੂ ਇਸ ਨੂੰ ਇਕੱਠੇ ਮਿਲਜੁਲ ਕੇ ਸ਼ਰਧਾ-ਭਾਵਨਾ ਨਾਲ ਮਨਾਉਂਦੇ ਹਨ | ਉਨ੍ਹਾਂ ਦੱਸਿਆ ਕਿ ਇਸ ਵਾਰ ਸਾਲਾਨਾ ਪੁਰਾਤਨ ਮੇਲੇ ਵਿਚ ਪ੍ਰਸਿੱਧ ਕਵਾਲ ਲੱਲੋ ਦੇਵ ਕੋਹਲੀ ਨਿਕੋਸਰਾਂ ਨੇ ਸ਼ਿਰਕਤ ਕੀਤੀ | ਪਾਵਨ ਦਰਗਾਹ 'ਤੇ ਉਪਰ ਸਮੁੱਚੇ ਸੇਵਾਦਾਰਾਂ ਨੇ ਚਾਦਰ ਚੜ੍ਹਾਉਣ ਤੋਂ ਬਾਅਦ ਲੰਗਰ ਦੀ ਸੇਵਾ ਸ਼ੁਰੂ ਕੀਤੀ | ਇਸ ਸਮੇਂ ਪ੍ਰਬੰਧਕਾਂ ਨੇ ਸਮੁੱਚੀ ਸੰਗਤ ਦਾ ਧੰਨਵਾਦ ਕੀਤਾ |