01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਬਾਬਾ ਪੱਕੇ ਪਿੜਾਂ ਵਾਲਿਆਂ ਦੇ ਮੇਲੇ 'ਤੇ ਕਬੱਡੀ ਦਾ ਸ਼ੋਅ ਮੈਚ ਕਰਵਾਇਆ <br/>

ਅਜੀਤ ਡੈਸਕ 19-06-2025
ਧਿਆਨਪੁਰ, 18 ਜੂਨ (ਕੁਲਦੀਪ ਸਿੰਘ ਸੋਨੂੰ)-ਪਿੰਡ ਬਸੰਤਕੋਟ ਵਿਖੇ ਬਾਬਾ ਪੱਕੇ ਪਿੜਾਂ ਵਾਲਿਆਂ ਦਾ ਸਾਲਾਨਾ ਮੇਲੇ 'ਤੇ ਜਿੱਥੇ ਕੱਵਾਲ ਸਤਨਾਮ ਸਾਹਿਲ ਨੇ ਕੱਵਾਲੀਆਂ ਗਾ ਸਿਜਦਾ ਕੀਤਾ ਉਥੇ ਪ੍ਰਬੰਧਕ ਕਮੇਟੀ ਵਲੋਂ ਕਬੱਡੀ ਦਾ ਸ਼ੋਅ ਮੈਚ ਵੀ ਕਰਵਾਇਆ ਗਿਆ | ਇਸ ਸਬੰਧੀ ਮੁੱਖ ਸੇਵਾਦਾਰ ਬਾਬਾ ਬਲਵੰਤ ਸਿੰਘ ਫ਼ੌਜੀ ਨੇ ਦੱਸਿਆ ਕਿ ਬਾਬੇ ਪੱਕੇ ਪਿੜਾਂ ਵਾਲਿਆਂ ਦੇ ਇਸ ਮੇਲੇ 'ਤੇ ਸਤਨਾਮ ਸਾਹਿਲ ਕੱਵਾਲ ਨੇ ਕੱਵਾਲੀ ਪੇਸ਼ ਕੀਤੀ | ਇਸ ਸਮੇਂ ਪਕੌੜੇ, ਜਲੇਬੀਆਂ ਤੇ ਬੇਅੰਤ ਪ੍ਰਕਾਰ ਦੇ ਲੰਗਰ ਲਗਾਏ ਗਏ | ਸ਼ਾਮ ਵੇਲੇ ਕਬੱਡੀ ਦਾ ਸ਼ੋਅ ਮੈਚ ਕਰਵਾਇਆ ਗਿਆ ਜਿਸ ਵਿਚ ਜੇਤੂ ਟੀਮ ਨੂੰ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਰਪੰਚ ਸੁਲੱਖਣ ਸਿੰਘ ਬਸੰਤਕੋਟ, ਮਨਜੀਤ ਸਿੰਘ ਬਸੰਤਕੋਟ, ਲਖਵਿੰਦਰ ਸਿੰਘ ਆੜ੍ਹਤੀ, ਗੁਰੂਨਾਮ ਸਿੰਘ ਮੈਂਬਰ ਖੇਤੀ ਸਟੋਰ, ਕਾਮਰੇਡ ਗੁਲਜਾਰ ਸਿੰਘ ਬਸੰਤਕੋਟ, ਬਲਵੰਤ ਸਿੰਘ, ਸ਼ਰਨਜੀਤ ਸਿੰਘ ਪੁਲਿਸ ਮੁਲਾਜ਼ਮ, ਗੁਰਨਾਮ ਸਿੰਘ ਪੁਲਿਸ ਮੁਲਾਜ਼ਮ, ਸੁਖਰਾਜ ਸਿੰਘ ਅਮਰੀਕਾ ਵਾਲੇ, ਹਰਪ੍ਰੀਤ ਸਿੰਘ, ਅਵਤਾਰ ਸਿੰਘ ਫ਼ੌਜੀ, ਸ਼ਮਸ਼ੇਰ ਸਿੰਘ ਫ਼ੌਜੀ, ਰਣਜੀਤ ਸਿੰਘ ਰਾਣਾ, ਰਜਿੰਦਰ ਸਿੰਘ ਫ਼ੌਜੀ, ਦਵਿੰਦਰ ਸਿੰਘ ਫ਼ੌਜੀ, ਸੁਖਵਿੰਦਰ ਸਿੰਘ, ਜੋਗਿੰਦਰ ਸਿੰਘ ਫ਼ੌਜੀ, ਬਲਵਿੰਦਰ ਸਿੰਘ ਫ਼ੌਜੀ, ਸਤਨਾਮ ਸਿੰਘ ਫ਼ੌਜੀ, ਚੰਨਣ ਸਿੰਘ, ਕਾਲੂ ਫ਼ੌਜੀ ਅਤੇ ਹਰਦੇਵ ਸਿੰਘ ਦੇਬੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪਿੰਡ ਘਰਾਲੇ ਦੀ ਜ਼ਮੀਨ ਅਰਬਨ ਅਸਟੇਟ 'ਚ ਲੈਣ ਦਾ ਨੋਟੀਫ਼ਿਕੇਸ਼ਨ ਰੱਦ ਕਰਵਾਉਣ ਲਈ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਦਾ ਵਫ... ਅਗਲੀ ਖ਼ਬਰ ਬਾਬਾ ਸਾਨਰੋਜ ਪੀਰ ਦਾ ਸਾਲਾਨਾ ਮੇਲਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।