01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

21 ਜੂਨ ਨੂੰ ਐੱਸ. ਡੀ. ਕਾਲਜ ਵਿਖੇ ਯੋਗਾ ਦਿਵਸ ਮਨਾਇਆ ਜਾਵੇਗਾ : ਐੱਸ. ਡੀ. ਐੱਮ. <br/>

ਅਜੀਤ ਡੈਸਕ 19-06-2025
ਅੰਤਰਰਾਸ਼ਟਰੀ ਯੋਗਾ ਦਿਵਸ ਮਨਾਉਣ ਲਈ ਵੱਖ-ਵੱਖ ਵਿਭਾਗਾਂ ਨਾਲ ਮੀਟਿੰਗ
ਫ਼ਤਹਿਗੜ੍ਹ ਚੂੜੀਆਂ, 18 ਜੂਨ (ਐੱਮ.ਐੱਸ. ਫੁੱਲ)-ਸਬ-ਡਵੀਜ਼ਨ ਫ਼ਤਹਿਗੜ੍ਹ ਚੂੜੀਆਂ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਉਣ ਲਈ ਐੱਸ. ਡੀ. ਐੱਮ. ਕੁਲਦੀਪ ਚੰਦ ਵਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਮੀਟਿੰਗ ਕੀਤੀ ਗਈ | ਇਸ ਮੌਕੇ ਐੱਸ. ਡੀ. ਐੱਮ. ਕੁਲਦੀਪ ਚੰਦ ਨੇ ਕਿਹਾ ਕਿ ਸਬ-ਡਵੀਜ਼ਨ ਫ਼ਤਹਿਗੜ੍ਹ ਚੂੜੀਆਂ ਵਿਖੇ 21 ਜੂਨ ਨੂੰ ਸਵੇਰੇ 6 ਤੋਂ 8 ਵਜੇ ਤੱਕ ਪੰਡਿਤ ਮੋਹਨ ਲਾਲ ਐੱਸ. ਡੀ. ਕਾਲਜ (ਲੜਕੀਆਂ) ਡੇਰਾ ਰੋਡ, ਫ਼ਤਹਿਗੜ੍ਹ ਚੂੜੀਆਂ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਜਾਵੇਗਾ, ਜਿਸ ਦੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਇਸ ਦਿਨ ਨੂੰ ਮਨਾਉਣ ਵਾਸਤੇ ਪਾਬੰਦ ਕਰ ਦਿੱਤਾ ਗਿਆ ਹੈ | ਮੀਟਿੰਗ ਵਿਚ ਪਰਮਿੰਦਰ ਸਿੰਘ ਤਹਿਸੀਲਦਾਰ, ਪਰਮਜੀਤ ਕੌਰ ਬੀ.ਡੀ.ਪੀ.ਓ., ਪਿ੍ੰ. ਅਨੀਤਾ ਅਰੋੜਾ ਲੜਕੀਆਂ ਸਕੂਲ, ਪਿ੍ੰ. ਪ੍ਰੋ. ਪ੍ਰਦੀਪ ਕੌਰ ਪੰਡਿਤ ਮੋਹਨ ਲਾਲ ਐੱਸ.ਡੀ. ਕਾਲਜ, ਪਿ੍ੰ. ਵਰਿੰਦਰ ਕੌਰ ਪੰਡਿਤ ਮੋਹਨ ਲਾਲ ਗਲੋਬਲ ਸਕੂਲ, ਪਿ੍ੰ. ਮੁਨੀਸ਼ ਗਾਂਧੀ ਆਈ.ਟੀ.ਆਈ., ਲੈਕ. ਨਰੇਸ਼ ਸੋਢੀ, ਰਾਜੀਵ ਦੁੱਗਲ ਆਈ.ਟੀ.ਆਈ., ਡਾ. ਮਨਪ੍ਰੀਤ ਕੌਰ ਯੋਗਾ ਇੰਚਾਰਜ, ਕੁਲਜੀਤ ਕੌਰ ਤੇ ਰੁਪਿੰਦਰਜੀਤ ਕੌਰ ਸੁਪਰਵੀਜ਼ਰ ਸੀ.ਡੀ.ਪੀ.ਓ. ਦਫ਼ਤਰ, ਹਰਮੀਤ ਸਿੰਘ ਫੂਡ ਸਪਲਾਈ ਇੰਸਪੈਕਟਰ, ਸੁਮਨਦੀਪ ਸਿੰਘ ਲੇਖਾਕਾਰ ਮਾਰਕਿਟ ਕਮੇਟੀ, ਹਰਜਿੰਦਰ ਸਿੰਘ ਕਲਰਕ ਤੇ ਪਲਵਿੰਦਰ ਸਿੰਘ ਜੇ.ਏ. ਨਗਰ ਕੌਂਸਲ ਦਫ਼ਤਰ, ਪ੍ਰੋ. ਦੀਪਿੰਦਰ ਕੌਰ ਐੱਸ.ਡੀ. ਕਾਲਜ, ਡਾ. ਹਰਜਿੰਦਰ ਸਿੰਘ, ਪੰਕਜ ਕੁਮਾਰ ਸੀ.ਐੱਮ. ਯੋਗਸ਼ਾਲਾ, ਡਾ. ਰਵਿੰਦਰਪਾਲ ਸਿੰਘ ਮਾਨ ਖੇਤੀਬਾੜੀ ਵਿਭਾਗ, ਦਰਸ਼ਨ ਕੁਮਾਰ ਸਟੈਨੋ, ਰਵੀ ਸਿੱਧੂ ਕਲਰਕ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ 'ਆਪ' ਸਰਕਾਰ ਦੀਆਂ ਨੀਤੀਆਂ ਕਾਰਨ ਹਰ ਵਰਗ ਦੇ ਲੋਕ ਦੁਖੀ : ਰਾਜਨਬੀਰ ਸਿੰਘ ਘੁਮਾਣ <br/> ਅਗਲੀ ਖ਼ਬਰ ਟਰਾਲੇ ਨਾਲ ਬਿਜਲੀ ਦੀਆਂ ਤਾਰਾਂ ਅਤੇ ਖੰਭਾ ਟੁੱਟ ਕੇ ਕਾਰ 'ਤੇ ਡਿੱਗਾ- ਕਾਰ ਵਾਲੇ ਵਾਲ ਵਾਲ ਬਚੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।