02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਚੱਢਾ ਖੰਡ ਮਿੱਲ ਕੀੜੀ ਅਫਗਾਨਾ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਟੀਮਾਂ ਬਣਾ ਕੇ ਕਿ੍ਕਟ ਮੈਚ ਕਰਵਾਏ <br/>

ਚੱਢਾ ਖੰਡ ਮਿੱਲ ਵਲੋਂ ਕਰਵਾਏ ਕਿ੍ਕਟ ਮੈਚ ਨੂੰ ਵੇਖਦੇ ਹੋਏ ਮਿੱਲ ਦੇ ਅਧਿਕਾਰੀ | ਤਸਵੀਰ : ਰਣਜੋਧ ਸਿੰਘ ਭਾਮ <br/> 19-06-2025
ਹਰਚੋਵਾਲ, 18 ਜੂਨ (ਭਾਮ, ਢਿੱਲੋਂ)-ਮੈਡਮ ਜਸਦੀਪ ਕੌਰ ਚੱਡਾ, ਉਨ੍ਹਾਂ ਦੇ ਸਪੁੱਤਰ ਬਿਕਰਮਜੀਤ ਸਿੰਘ ਚੱਡਾ ਅਤੇ ਆਧਿਰਾਜ ਸਿੰਘ ਚੱਡਾ ਦੀ ਅਗਵਾਈ ਹੇਠ ਚੱਡਾ ਖੰਡ ਮਿੱਲ ਕੀੜੀ ਅਫਗਾਨਾ ਵਲੋਂ ਪਹਿਲੀ ਵਾਰ ਮਿੱਲ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਟੀਮਾਂ ਬਣਾ ਕੇ ਕਿ੍ਕਟ ਦੇ ਮੈਚ ਕਰਵਾਏ ਗਏ | ਇਸ ਮੌਕੇ ਪ੍ਰਬੰਧਕਾਂ ਵਲੋਂ ਇਕ ਟੀਮ ਮੁੱਖ ਦਫਤਰ ਗੁੜਗਾਉਂ ਤੇ 3 ਟੀਮਾਂ ਮਿੱਲ ਵਿਚੋਂ ਤਿਆਰ ਕੀਤੀਆਂ ਗਈਆਂ ਅਤੇ ਬਾਬਾ ਬੰਦਾ ਸਿੰਘ ਬਹਾਦਰ ਖੇਡ ਸਟੇਡੀਅਮ ਹਰਚੋਵਾਲ ਦੇ ਮੈਦਾਨ ਵਿਖੇ ਦੋਸਤਾਨਾ ਮੈਚ ਕਰਵਾਏ ਗਏ | ਇਸ ਮੌਕੇ ਫਾਈਨਲ ਮੈਚ ਬੀਅਰ ਯੂਨਿਟ ਅਤੇ ਏ.ਬੀ. ਗ੍ਰੇਨ ਵਿਚਕਾਰ ਹੋਇਆ, ਜਿਸ ਵਿਚ ਬੀਅਰ ਯੂਨਿਟ ਦੀ ਟੀਮ ਜਿੱਤਣ ਵਿਚ ਕਾਮਯਾਬ ਹੋਈ | ਇਨ੍ਹਾਂ ਖੇਡਾਂ ਨੂੰ ਵੇਖਣ ਲਈ ਸਾਰੇ ਮਿੱਲ ਦੇ ਅਧਿਕਾਰੀ ਤੇ ਮੁਲਾਜ਼ਮ ਹਾਜ਼ਰ ਰਹੇ | ਇਸ ਮੈਚ ਦੀ ਕੁਮੈਂਟਰੀ ਜੇ.ਐੱਸ. ਰਾੜਾ ਅਤੇ ਸੰਦੀਪ ਧਰਮਸੋਤ ਨੇ ਕੀਤੀ | ਇਸ ਮੌਕੇ ਸਮੀਰ ਮਜੂਮਦਾਰ, ਵੀ.ਪੀ. ਮੁਨੀਸ਼ ਤਿਆਗੀ, ਜੀ.ਐੱਮ. ਪਰਮਜੀਤ ਸਿੰਘ ਰੰਧਾਵਾ, ਕਿ੍ਸ਼ਨ ਲਾਲ, ਲਵ ਕੁਸ਼ ਤਿਆਗੀ, ਸਰੇਸ਼ ਕੁਮਾਰ ਡੀ.ਜੀ.ਐੱਮ., ਅਨੁਜ ਉੱਪਲ, ਰਾਜ ਕੁਮਾਰ, ਬਿਕਰਮਜੀਤ ਸਿੰਘ ਬੇਦੀ, ਅਰੁਣ ਸੈਣੀ, ਐਡਮਿਨ ਮੈਨੇਜਰ ਵਿਸ਼ਾਲ ਸ਼ਰਮਾ, ਪ੍ਰਸ਼ਾਂਤ ਕਟਿਆਲ ਪ੍ਰੋਡਕਸ਼ਨ ਮੈਨੇਜਰ, ਅਰਮ ਸਿੰਘ, ਮਹੂੰਦ ਅਨੀਸ, ਓ.ਪੀ. ਯਾਦਵ, ਜਸਪ੍ਰੀਤ ਸਿੰਘ ਸੀਨੀਅਰ ਇੰਜੀਨੀਅਰ, ਐੱਚ.ਆਰ.ਓ.ਪੀ. ਸਿੰਘ, ਹਰਪ੍ਰੀਤ ਸਿੰਘ, ਗੁਰਮੀਤ ਸਿੰਘ, ਸਿਵਲ ਮੈਨੇਜਰ ਗੌਰਵ ਮਲਿਕ, ਫਾਇਰ ਅਫ਼ਸਰ ਸੰਦੀਪ ਧਰਮਸੌਤ, ਗੁਰਪ੍ਰੀਤ ਸਿੰਘ ਸੁਪਰਵਾਈਜ਼ਰ ਤੋਂ ਇਲਾਵਾ ਬਹੁਤ ਸਾਰੇ ਅਧਿਕਾਰੀ ਤੇ ਵਰਕਰ ਅਤੇ ਹਾਜ਼ਰ ਸਨ | ਇਸ ਮੌਕੇ ਬਿਕਰਮਜੀਤ ਸਿੰਘ ਚੱਡਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਮਿੱਲ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਕਿ੍ਕਟ ਟੀਮਾਂ ਬਣਾ ਕੇ ਉਨ੍ਹਾਂ ਦੇ ਮੈਚ ਕਰਵਾਏ ਜਾਣਗੇ |

ਪਿਛਲੀ ਖ਼ਬਰ 10 ਰੋਜ਼ਾ ਗੁਰਮਤਿ ਸਿੱਖਿਆ ਸਮਰ ਕੈਂਪ 'ਚ ਭਾਗ ਲੈਣ ਵਾਲੇ ਬੱਚਿਆਂ ਦਾ ਵਿਸ਼ੇਸ਼ ਸਨਮਾਨ <br/> ਅਗਲੀ ਖ਼ਬਰ ਨਿਸ਼ਾਨਦੇਹੀ ਦੀਆਂ ਬੁਰਜੀਆਂ ਪੁੱਟ ਕੇ ਜ਼ਮੀਨ 'ਤੇ ਕਬਜ਼ਾ ਕਰਨ ਵਾਲਿਆਂ ਖ਼ਿਲਾਫ਼ ਉੱਚ ਅਧਿਕਾਰੀਆਂ ਨੂੰ ਕੀਤੀ ਸ਼ਿਕਾਇਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।