01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਨਿਸ਼ਾਨਦੇਹੀ ਦੀਆਂ ਬੁਰਜੀਆਂ ਪੁੱਟ ਕੇ ਜ਼ਮੀਨ 'ਤੇ ਕਬਜ਼ਾ ਕਰਨ ਵਾਲਿਆਂ ਖ਼ਿਲਾਫ਼ ਉੱਚ ਅਧਿਕਾਰੀਆਂ ਨੂੰ ਕੀਤੀ ਸ਼ਿਕਾਇਤ

ਅਜੀਤ ਡੈਸਕ 19-06-2025
ਧਾਰੀਵਾਲ, 18 ਜੂਨ (ਸਵਰਨ ਸਿੰਘ)- ਨਜ਼ਦੀਕੀ ਪਿੰਡ ਆਲੋਵਾਲ ਵਿਖੇ ਜ਼ਮੀਨ ਦੀ ਨਿਸ਼ਾਨਦੇਹੀ ਹੋਣ ਦੇ ਬਾਵਜੂਦ ਬੁਰਜੀਆਂ ਪੁੱਟ ਕੇ ਧੱਕਸ਼ਾਹੀ ਕਰਨ ਵਾਲਿਆਂ ਖ਼ਿਲਾਫ਼ ਕਰਮਜੀਤ ਕੌਰ ਪੁੱਤਰੀ ਨਿਰਮਲਜੀਤ ਸਿੰਘ ਵਾਸੀ ਪਿੰਡ ਆਲੋਵਾਲ ਨੇ ਮੁੱਖ ਮੰਤਰੀ ਸਮੇਤ ਉੱਚ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਭੇਜ ਕੇ ਇਨਸਾਫ਼ ਦੀ ਮੰਗ ਕੀਤੀ ਹੈ | ਕਰਮਜੀਤ ਕੌਰ ਨੇ ਦੱਸਿਆ ਕਿ ਉਹ 3 ਭੈਣਾਂ ਹਨ ਤੇ ਭਰਾ ਕੋਈ ਨਹੀਂ ਹੈ, ਪਰ ਉਨ੍ਹਾਂ ਦੇ ਪਿਤਾ ਨਿਰਮਲਜੀਤ ਸਿੰਘ ਨੇ ਆਪਣੀ ਜ਼ਮੀਨ ਦਾ ਰਕਬਾ ਪੂਰਾ ਕਰਨ ਲਈ ਨਿਸ਼ਾਨਦੇਹੀ ਲਈ ਸਬ- ਤਹਿਸੀਲ ਧਾਰੀਵਾਲ ਵਿਖੇ ਦਰਖ਼ਾਸਤ ਦਿੱਤੀ, ਜਿਸ 'ਤੇ 6 ਜੂਨ 2025 ਨੂੰ ਹਲਕਾ ਪਟਵਾਰੀ ਹਰਮਨਪੀਤ ਸਿੰਘ ਅਤੇ ਗਿਰਦਾਵਰ ਨੇ ਪੰਚਾਇਤ ਅਤੇ ਬਾਕੀ ਸਾਰਿਆਂ ਦੀ ਮੌਜ਼ੂਦਗੀ ਵਿਚ ਨਿਸ਼ਾਨਦੇਹੀ ਕਰ ਕੇ ਬੁਰਜੀਆਂ ਗੱਡ ਦਿੱਤੀਆਂ, ਜਿਸ ਵਿਚ ਨਿਰਮਲਜੀਤ ਸਿੰਘ ਦੀ ਜ਼ਮੀਨ ਲਗਪਗ 18 ਕਰਮਾਂ ਅੱਗੇ ਬਣਦੀ ਸੀ | ਕਰਮਜੀਤ ਕੌਰ ਨੇ ਦੱਸਿਆ ਕਿ ਅਜੇ 2 ਦਿਨ ਹੀ ਬੀਤੇ ਸਨ ਕਿ ਹਰਭਜਨ ਸਿੰਘ, ਰਾਜਬੀਰ ਸਿੰਘ, ਪ੍ਰਭਜੋਤ ਸਿੰਘ, ਸੁਰਜੀਤ ਸਿੰਘ, ਹਰਮਨਪ੍ਰੀਤ ਕੌਰ ਸਬ ਇੰਸਪੈਕਟਰ, ਕੁਲਦੀਪ ਸਿੰਘ, ਨਵਜੋਤ ਸਿੰਘ ਵਾਸੀਆਨ ਪਿੰਡ ਆਲੋਵਾਲ ਨੇ ਬੁਰਜੀਆਂ ਪੁੱਟ ਦਿੱਤੀਆਂ ਅਤੇ ਕੱਦੂ ਕਰ ਕੇ ਝੋਨਾ ਲਗਾ ਦਿੱਤਾ | ਕਰਮਜੀਤ ਕੌਰ ਨੇ ਕਿਹਾ ਕਿ ਉਕਤ ਵਿਅਕਤੀ ਸਾਡੇ ਪਿਤਾ ਦੀ ਜ਼ਮੀਨ ਹੜੱਪਣਾ ਚਾਹੁੰਦੇ ਹਨ, ਉਕਤ ਵਿਅਕਤੀਆਂ ਦੇ ਪਰਿਵਾਰਕ ਮੈਂਬਰ ਪੁਲਿਸ ਵਿਚ ਹੋਣ ਕਰ ਕੇ ਪੁਲਿਸ ਦੀ ਮਿਲੀਭੁਗਤ ਨਾਲ ਸਭ ਕੁਝ ਕੀਤਾ ਜਾ ਰਿਹਾ ਹੈ ਅਤੇ ਸਾਡੀ ਥਾਣੇ-ਥਪਾਣੇ ਕੋਈ ਸੁਣਵਾਈ ਨਹੀਂ ਹੋ ਰਹੀ | ਉਨ੍ਹਾਂ ਮੁੱਖ ਮੰਤਰੀ ਪੰਜਾਬ, ਡੀ.ਜੀ.ਪੀ. ਪੰਜਾਬ, ਡੀ.ਆਈ.ਜੀ. ਬਾਰਡਰ ਰੇਂਜ ਅੰਮਿ੍ਤਸਰ, ਮਹਿਲਾ ਕਮਿਸ਼ਨ ਪੰਜਾਬ ਅਤੇ ਮਨੁੱਖੀ ਅਧਿਕਾਰੀ ਕਮਿਸ਼ਨ ਪੰਜਾਬ ਨੂੰ ਲਿਖਤੀ ਸ਼ਿਕਾਇਤਾਂ ਭੇਜ ਕੇ ਇਨਸਾਫ਼ ਦੀ ਮੰਗ ਕੀਤੀ ਹੈ | ਦੂਜੀ ਧਿਰ ਦੇ ਮੈਂਬਰਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਨਿਸ਼ਾਨਦੇਹੀ ਗਰਾਉਂਡ ਦੀ ਹੋਈ ਹੈ, ਨਾ ਕਿ ਕਿਸੇ ਦੀ ਨਿੱਜੀ ਜ਼ਮੀਨ ਦੀ | ਉਨ੍ਹਾਂ ਕਿਹਾ ਕਿ ਇਸ ਸਬੰਧੀ ਮਾਮਲਾ ਮਾਣਯੋਗ ਅਦਾਲਤ ਵਿਚ ਹੈ ਅਤੇ ਜੋ ਵੀ ਅਦਾਲਤ ਫ਼ੈਸਲਾ ਕਰੇਗੀ, ਉਸ ਨੂੰ ਇਨ-ਬਿਨ ਮੰਨਿਆ ਜਾਵੇਗਾ |
ਪਿਛਲੀ ਖ਼ਬਰ ਚੱਢਾ ਖੰਡ ਮਿੱਲ ਕੀੜੀ ਅਫਗਾਨਾ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਟੀਮਾਂ ਬਣਾ ਕੇ ਕਿ੍ਕਟ ਮੈਚ ਕਰਵਾਏ <br/> ਅਗਲੀ ਖ਼ਬਰ ਜ਼ਿਲ੍ਹਾ ਪ੍ਰਧਾਨ ਹੀਰਾ ਵਾਲੀਆ ਦੀ ਅਗਵਾਈ 'ਚ ਭਾਜਪਾ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਹੋਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।