02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਸਰਪੰਚ ਪਲਵਿੰਦਰ ਸਿੰਘ ਕਾਹਲੋਂ ਨੇ ਪਿੰਡ ਦੀਆਂ ਿਲੰਕ ਸੜਕਾਂ ਦੇ ਕਿਨਾਰਿਆਂ 'ਤੇ ਮਿੱਟੀ ਲਗਵਾਈ <br/>

ਅਜੀਤ ਡੈਸਕ 19-06-2025
ਕਿਲ੍ਹਾ ਲਾਲ ਸਿੰਘ, 18 ਜੂਨ (ਬਲਬੀਰ ਸਿੰਘ)-ਭਾਗੋਵਾਲ ਪਿੰਡ ਨੂੰ ਵੱਖ-ਵੱਖ ਰਸਤਿਆਂ ਨਾਲ ਜੋੜਦੀਆਂ ਿਲੰਕ ਸੜਕਾਂ ਦੇ ਕਿਨਾਰਿਆਂ ਨਾਲ ਮਿੱਟੀ ਨਾ ਹੋਣ ਕਰ ਕੇ ਵਾਹਨ ਨੂੰ ਓਵਰਟੇਕ ਕਰਨ 'ਚ ਅਨੇਕਾਂ ਮੁਸ਼ਕਿਲਾਂ ਆਉਂਦੀਆਂ ਸਨ, ਜਿਸ ਨੂੰ ਸਰਪੰਚ ਪਲਵਿੰਦਰ ਸਿੰਘ ਕਾਹਲੋਂ ਵੱਲੋਂ ਆਪਣੀ ਪੰਚਾਇਤ ਸਮੇਤ ਇਨ੍ਹਾਂ ਸੜਕਾਂ ਦੇ ਕਿਨਾਰਿਆਂ ਨੂੰ ਜੇ. ਸੀ. ਬੀ. ਮਸ਼ੀਨ ਦੀ ਸਹਾਇਤਾ ਨਾਲ ਮਿੱਟੀ ਲਾ ਕੇ ਚੌੜਾ ਕੀਤਾ ਗਿਆ | ਇਸ ਮੌਕੇ ਪਲਵਿੰਦਰ ਕਾਹਲੋਂ ਨੇ ਕਿਹਾ ਕਿ ਇਨ੍ਹਾਂ ਸੜਕਾਂ ਤੋਂ ਸਕੂਲ ਬੱਸਾਂ, ਟਰੈਕਟਰ-ਟਰਾਲੀਆਂ, ਕਾਰਾਂ ਆਦਿ ਚੱਲਣ ਕਰ ਕੇ ਮੋਟਰਸਾਈਕਲ, ਸਕੂਟੀਆਂ 'ਤੇ ਜਾਣ ਵਾਲੇ ਰਾਹਗੀਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਕਿਉਂਕਿ ਸੜਕ ਦਾ ਰਸਤਾ ਘੱਟ ਅਤੇ ਕਿਨਾਰਿਆਂ (ਬਰਮਾਂ) 'ਤੇ ਮਿੱਟੀ ਨਹੀਂ ਸੀ | ਇਸ ਲਈ ਇਨ੍ਹਾਂ ਸੜਕਾਂ ਦੇ ਕਿਨਾਰਿਆਂ ਨੂੰ ਮਿੱਟੀ ਲਾ ਕੇ ਸੜਕ ਚੌੜੀ ਕੀਤੀ ਗਈ ਹੈ ਤਾਂ ਜੋ ਇਥੋਂ ਗੁਜਰਨ ਵਾਲੇ ਰਾਹਗੀਰਾਂ ਨੂੰ ਕੋਈ ਮੁਸ਼ਕਲ ਨਾ ਆਵੇ | ਸਰਪੰਚ ਪਲਵਿੰਦਰ ਸਿੰਘ ਕਾਹਲੋਂ ਨੇ ਕਿਹਾ ਕਿ ਪਿੰਡ ਦੇ ਵਿਕਾਸ ਕਾਰਜਾਂ ਵਿਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਜਿਵੇਂ-ਜਿਵੇਂ ਪੰਚਾਇਤ ਨੂੰ ਗ੍ਰਾਂਟਾਂ ਮਿਲਦੀਆਂ ਜਾਣਗੀਆਂ, ਉਸੇ ਤਰ੍ਹਾਂ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਂਦੀ ਜਾਵੇਗੀ | ਇਸ ਮੌਕੇ ਪੰਚ ਅਵਤਾਰ ਸਿੰਘ ਠੇਕੇਦਾਰ, ਪੰਚ ਭੁਪਿੰਦਰ ਸਿੰਘ ਪੱਪੀ, ਕਾਮਰੇਡ ਕੁਲਵਿੰਦਰ ਕੁੱਕੂ, ਮੰਗੇਸ਼ ਕੁਮਾਰ, ਦਿਲਬਾਗ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਐਨ. ਸੀ. ਸੀ. ਕੈਡਿਟਸ ਵਲੋਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ <br/> ਅਗਲੀ ਖ਼ਬਰ 10 ਰੋਜ਼ਾ ਗੁਰਮਤਿ ਸਿੱਖਿਆ ਸਮਰ ਕੈਂਪ 'ਚ ਭਾਗ ਲੈਣ ਵਾਲੇ ਬੱਚਿਆਂ ਦਾ ਵਿਸ਼ੇਸ਼ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।