ਨੌਸ਼ਹਿਰਾ ਮੱਝਾ ਸਿੰਘ, 18 ਜੂਨ (ਤਰਸੇਮ ਸਿੰਘ ਤਰਾਨਾ)-ਪਾਵਰਕਾਮ ਉਪ ਮੰਡਲ ਦਫ਼ਤਰ ਨੌਸ਼ਹਿਰਾ ਮੱਝਾ ਸਿੰਘ ਵਿਖੇ ਦਫ਼ਤਰੀ ਕੰਮ ਲਈ ਆਏ ਹਰੇਕ ਖ਼ਪਤਕਾਰ ਅਤੇ ਵਿਭਾਗ ਨਾਲ ਸਬੰਧਤ ਕੰਮ ਕਾਰਜ ਹੋਰ ਵੀ ਵਧੇਰੇ ਪਾਰਦਰਸ਼ਤਾ ਨਾਲ ਕੀਤਾ ਜਾਵੇਗਾ¨ ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਅੱਜ ਉਪ ਮੰਡਲ ਉਪ ਮੰਡਲ ਦਫ਼ਤਰ ਨੌਸ਼ਹਿਰਾ ਮੱਝਾ ਸਿੰਘ ਵਿਖੇ ਪਦ ਉੱਨਤ ਹੋ ਕੇ ਆਏ ਐੱਸ.ਡੀ.ਓ. ਸ: ਦਵਿੰਦਰ ਸਿੰਘ ਨੇ ਇਥੇ ਬਤੌਰ ਉਪ ਮੰਡਲ ਅਫ਼ਸਰ ਦਾ ਅਹੁਦਾ ਸੰਭਾਲਣ ਉਪਰੰਤ ਕੀਤਾ | ਉਨ੍ਹਾਂ ਕਿਹਾ ਕਿ ਖ਼ਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਦੇ ਨਾਲ-ਨਾਲ ਕੰਮ ਕਾਜ ਲਈ ਆਏ ਹਰੇਕ ਖ਼ਪਤਕਾਰ ਦੀ ਸਮੱਸਿਆ ਦਾ ਹੱਲ ਪਹਿਲ ਦੇ ਆਧਾਰ 'ਤੇ ਕੀਤਾ ਜਾਵੇਗਾ | ਇਸ ਮੌਕੇ ਉਪ ਮੰਡਲ ਦਫ਼ਤਰ ਨੌਸ਼ਹਿਰਾ ਮੱਝਾ ਸਿੰਘ ਵਿਖੇ ਬਿਜਲੀ ਮੁਲਾਜ਼ਮਾਂ ਦੇ ਨਵੇਂ ਆਏ ਐੱਸ.ਡੀ.ਓ. ਦਵਿੰਦਰ ਸਿੰਘ ਨੂੰ ਫੁੱਲਾਂ ਦੇ ਹਾਰ ਤੇ ਗੁਲਦਸਤਾ ਦੇ ਕੇ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਸ਼ਿਵਦੇਵ ਸਿੰਘ ਐੱਸ.ਡੀ.ਓ. ਬਟਾਲਾ, ਰਣਧੀਰ ਸਿੰਘ ਹਾਂਡਾ ਐੱਸ.ਡੀ.ਓ., ਨਰਿਪਜੀਤ ਸਿੰਘ ਰੰਧਾਵਾ ਐੱਸ.ਡੀ.ਓ., ਰਣਜੀਤ ਸਿੰਘ ਰਿਆੜ, ਜਸਬੀਰ ਸਿੰਘ ਜੇ.ਈ., ਨਵਜੋਤ ਸਿੰਘ ਜੇ.ਈ., ਅੰਕੁਸ਼ ਕੁਮਾਰ ਆਰ.ਏ., ਦਿਲਬਾਗ ਸਿੰਘ ਜੇ.ਈ., ਸੁਖਬੀਰ ਸਿੰਘ ਜੇ.ਈ., ਗੁਰਜਿੰਦਰ ਸਿੰਘ ਜੇ.ਈ., ਰਜਨੀਸ਼ ਕੁਮਾਰ ਸ਼ਰਮਾ, ਅਮਰੀਕ ਸਿੰਘ ਐੱਸ.ਐੱਸ.ਓ., ਧਰਮਿੰਦਰ ਸਿੰਘ ਜੇ.ਈ., ਜਸਵਿੰਦਰ ਸਿੰਘ ਗਿੱਲ ਪ੍ਰਧਾਨ ਬਾਰਡਰ ਜ਼ੋਨ ਅਤੇ ਸਰਬਜੀਤ ਕੌਰ ਤੇ ਮਨਪ੍ਰੀਤ ਕੌਰ ਸਮੇਤ ਹੋਰ ਬਿਜਲੀ ਮੁਲਾਜ਼ਮ ਹਾਜ਼ਰ ਸਨ |