ਕੁਝ ਦੁਕਾਨਦਾਰਾਂ ਵਲੋਂ ਖਾਦਾਂ ਦੇ ਨਾਲ ਜਬਰੀ ਬੇਲੋੜੀ ਸਮੱਗਰੀ ਦੇ ਕੇ ਕਿਸਾਨਾਂ ਦੀ ਕੀਤੀ ਜਾ ਰਹੀ ਹੈ ਲੁੱਟ-ਰਣਜੀਤ ਸਿੰਘ ਕਠਿਆਲੀ
ਅਜੀਤ ਡੈਸਕ
19-06-2025
ਕੀ ਕਹਿਣਾ ਹੈ ਮੁੱਖ ਖੇਤੀਬਾੜੀ ਅਫ਼ਸਰ ਦਾ ?
-ਇਸ ਸਬੰਧੀ ਜਦ ਮੁੱਖ ਖੇਤੀਬਾੜੀ ਅਫ਼ਸਰ ਗੁਰਦਾਸਪੁਰ ਡਾ: ਅਮਰੀਕ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਲਗਾਤਾਰ ਦੁਕਾਨਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਬੀਤੇ ਦਿਨ ਵੀ ਕਈ ਦੁਕਾਨਾਂ ਨੰੂ ਚੈੱਕ ਕੀਤਾ ਗਿਆ ਹੈ ਅਤੇ ਲੋੜ ਪੈਣ 'ਤੇ ਸੈਂਪਲ ਭਰੇ ਗਏ ਹਨ ਅਤੇ ਜਿਨ੍ਹਾਂ ਦੁਕਾਨਾਂ 'ਤੇ ਕੁਝ ਖ਼ਾਮੀਆਂ ਪਾਈਆਂ ਗਈਆਂ ਹਨ, ਉਨ੍ਹਾਂ ਦੁਕਾਨਦਾਰਾਂ ਨੰੂ ਨੋਟਿਸ ਵੀ ਕੱਢੇ ਗਏ ਹਨ | ਪਰ ਜੇਕਰ ਫਿਰ ਵੀ ਕਿਸੇ ਕਿਸਾਨ ਨੰੂ ਅਜਿਹੀ ਕੋਈ ਮੁਸ਼ਕਿਲ ਆ ਰਹੀ ਹੈ ਤਾਂ ਕਿਸਾਨ ਦੁਕਾਨਦਾਰ ਦੇ ਨਾਂਅ 'ਤੇ ਉਨ੍ਹਾਂ ਨੰੂ ਸ਼ਿਕਾਇਤ ਭੇਜ ਸਕਦੇ ਹਨ, ਜਿਸ 'ਤੇ ਤੁਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਦੁਕਾਨਦਾਰਾਂ ਨੰੂ ਵੀ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਖਾਦਾਂ ਨਾਲ ਕਿਸਾਨਾਂ ਨੰੂ ਬੇਲੋੜੀਆਂ ਦਵਾਈਆਂ ਦਿੰਦਾ ਕੋਈ ਦੁਕਾਨਦਾਰ ਫੜਿਆ ਗਿਆ ਤਾਂ ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ |