03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਪਿੰਡ ਘੋਨੇਵਾਲ 'ਚ ਰਾਜਪੂਤ ਰੈਜੀਮੈਂਟ ਦੇ ਜਵਾਨਾਂ ਨੇ ਯੋਗਾ ਕੈਂਪ ਲਗਾਇਆ <br/>

ਅਜੀਤ ਡੈਸਕ 19-06-2025
ਡੇਰਾ ਬਾਬਾ ਨਾਨਕ, 18 ਜੂਨ (ਹੀਰਾ ਸਿੰਘ ਮਾਂਗਟ)-ਨਜ਼ਦੀਕ ਰਾਵੀ ਦਰਿਆ 'ਤੇ ਵੱਸੇ ਸਰਹੱਦੀ ਪਿੰਡ ਘੋਨੇਵਾਲ ਵਿਚ ਭਾਰਤੀ ਫ਼ੌਜ ਦੀ ਰਾਜਪੂਤ ਰੈਜੀਮੈਂਟ ਵਲੋਂ ਲੈਫ਼ਟੀਨੈਂਟ ਕਰਨਲ ਦੀ ਦੇਖ-ਰੇਖ ਹੇਠ ਯੋਗਾ ਕੈਂਪ ਲਗਾਇਆ ਗਿਆ, ਜਿਸ ਵਿਚ ਫ਼ੌਜ ਦੇ ਜਵਾਨਾਂ ਤੇ ਸੀਨੀਅਰ ਅਫ਼ਸਰਾਂ ਤੋਂ ਇਲਾਵਾ ਪਿੰਡ ਘੋਨੇਵਾਲ ਦੇ ਲੋਕਾਂ ਨੂੰ ਸਰੀਰ ਨੂੰ ਸਿਹਤਮੰਦ ਰੱਖਣ ਵਾਸਤੇ ਯੋਗਾ ਕਰਵਾਇਆ ਗਿਆ | ਇਸ ਕੈਂਪ ਦੌਰਾਨ ਵੱਡੀ ਗਿਣਤੀ ਵਿਚ ਬੱਚਿਆਂ ਬਜ਼ੁਰਗਾਂ, ਮਹਿਲਾਵਾਂ ਤੇ ਨੌਜਵਾਨਾਂ ਨੇ ਹਿੱਸਾ ਲਿਆ | ਇਸ ਮੌਕੇ ਪਿੰਡ ਘੋਨੇਵਾਲ ਦੇ ਸਰਪੰਚ ਅਮਰਜੀਤ ਸਿੰਘ ਨੇ ਕਿਹਾ ਕਿ ਰਾਜਪੂਤ ਰੈਜ਼ੀਮੈਂਟ ਵਲੋਂ ਅੱਜ ਜੋ ਇਹ ਯੋਗਾ ਕੈਂਪ ਲਗਾਇਆ ਗਿਆ, ਇਹ ਇਕ ਬਹੁਤ ਹੀ ਸ਼ਾਲਾਘਾਯੋਗ ਕੰਮ ਹੈ | ਉਨ੍ਹਾਂ ਕਿਹਾ ਕਿ ਇਸ ਕੈਂਪ ਵਿਚ ਆ ਕੇ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ | ਉਨ੍ਹਾਂ ਕਿਹਾ ਕਿ ਯੋਗਾ ਦੇ ਗੁਰ ਸਿੱਖਣ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ | ਸਰਪੰਚ ਅਮਰਜੀਤ ਸਿੰਘ ਨੇ ਕਿਹਾ ਕਿ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਸਾਨੂੰ ਹਰ ਰੋਜ਼ ਯੋਗਾ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਭਾਰਤੀ ਫ਼ੌਜ ਵਲੋਂ ਸਾਡੀ ਇਸ ਅੰਤਰਰਾਸ਼ਟਰੀ ਸਰਹੱਦ 'ਤੇ ਜਿੱਥੇ ਸਾਡੇ ਦੇਸ਼ ਦੀ ਰਾਖੀ ਕੀਤੀ ਜਾ ਰਹੀ ਹੈ, ਉੱਥੇ ਹੀ ਸਰਹੱਦੀ ਇਲਾਕੇ ਦੇ ਲੋਕਾਂ ਲਈ ਮੁਫ਼ਤ ਮੈਡੀਕਲ ਚੈੱਕਅਪ ਕੈਂਪ, ਯੋਗਾ ਕੈਂਪ ਆਦਿ ਮੁਫ਼ਤ ਮੈਡੀਕਲ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਇਨ੍ਹਾਂ ਸਹੂਲਤਾਂ ਨਾਲ ਜਿੱਥੇ ਲੋਕਾਂ ਦਾ ਭਿਆਨਕ ਬਿਮਾਰੀਆਂ ਤੋਂ ਛੁਟਕਾਰਾ ਹੁੰਦਾ ਹੈ, ਉੱਥੇ ਹੀ ਫ਼ੌਜ ਤੇ ਆਮ ਲੋਕਾਂ ਵਿਚ ਆਪਸੀ ਮਿਲਵਰਤਨ ਤੇ ਪਿਆਰ ਵੀ ਵਧਦਾ ਹੈ | ਪਿੰਡ ਦੇ ਲੋਕਾਂ ਨੇ ਕਿਹਾ ਕਿ ਅਸੀਂ ਸਰਹੱਦੀ ਇਲਾਕੇ ਦੇ ਲੋਕ ਫ਼ੌਜ ਦੀ ਮਦਦ ਲਈ ਹਰ ਵੇਲੇ ਹਾਜ਼ਰ ਤੇ ਤਿਆਰ ਰਹਿੰਦੇ ਹਾਂ |

ਪਿਛਲੀ ਖ਼ਬਰ ਸੁਪਰਵਾਈਜ਼ਰ ਯੂਨੀਅਨ ਵਲੋਂ ਮੁਸ਼ਕਿਲਾਂ ਸੰਬੰਧੀ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਦੇ ਨਾਂਅ ਦਿੱਤਾ ਮੰਗ ਪੱਤਰ <br/> ਅਗਲੀ ਖ਼ਬਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪ੍ਰੋ. ਹਰਭਜਨ ਸਿੰਘ ਸਨਮਾਨਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।