ਹਰਚੋਵਾਲ, 18 ਜੂਨ (ਭਾਮ, ਢਿੱਲੋਂ)-ਆਂਗਣਵਾੜੀ ਕੇਂਦਰਾਂ ਵਿਚ ਪੋਸ਼ਣ ਟਰੈਕਰ ਐਪ ਰਾਹੀਂ ਲਾਭਪਾਤਰੀਆਂ ਦਾ ਐੱਫ. ਆਰ. ਐੱਸ. ਦਾ ਕੰਮ ਕਰਨ ਵਿਚ ਆ ਰਹੀਆਂ ਮੁਸ਼ਕਿਲਾਂ ਦੇ ਸਬੰਧ ਵਿਚ ਸੁਪਰਵਾਈਜ਼ਰ ਯੂਨੀਅਨ ਵਲੋਂ ਜ਼ਿਲ੍ਹਾ ਪ੍ਰਧਾਨ ਰਾਜਬੀਰ ਕੌਰ ਦੀ ਅਗਵਾਈ ਵਿਚ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ਼੍ਰੀਮਤੀ ਜਸਮੀਤ ਕੌਰ ਦੇ ਨੁਮਾਇੰਦੇ ਸ਼੍ਰੀ ਰੋਹਿਤ ਮਹਾਜਨ ਸੀਨੀਅਰ ਸਹਾਇਕ ਨੂੰ ਇਕ ਮੰਗ ਪੱਤਰ ਸਾੌਪਿਆ ਗਿਆ ਅਤੇ ਸੁਪਰਵਾਈਜਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਦੱਸਿਆ ਗਿਆ | ਇਸ ਸਮੇਂ ਜ਼ਿਲ੍ਹਾ ਮੀਤ ਪ੍ਰਧਾਨ ਬਲਜੀਤ ਕੌਰ, ਜ਼ਿਲ੍ਹਾ ਸਕੱਤਰ ਕੁਲਮੀਤ ਕੌਰ, ਖ਼ਜ਼ਾਨਚੀ ਨਵਪ੍ਰੀਤ ਕੌਰ, ਪ੍ਰੈੱਸ ਸਕੱਤਰ ਨਵਜੋਤ ਕੌਰ, ਕੁਲਵਿੰਦਰ ਕੌਰ, ਬਲਾਕ ਪ੍ਰਧਾਨ ਬਲਵਿੰਦਰ ਕੌਰ ਕਾਦੀਆਂ, ਮਨਜੀਤ ਕੌਰ ਡੇਰਾ ਬਾਬਾ ਨਾਨਕ, ਜਸਬੀਰ ਕੌਰ ਕਾਹਨੂੰਵਾਨ, ਮਨਜੀਤ ਕੌਰ ਦੀਨਾਨਗਰ, ਰਾਜਵਿੰਦਰ ਕੌਰ ਦੋਰਾਂਗਲਾ, ਕੁਲਮੀਤ ਕੌਰ ਬਟਾਲਾ, ਬਲਜੀਤ ਕੌਰ ਗੁਰਦਾਸਪੁਰ ਅਤੇ ਸਮੂਹ ਸੁਪਰਵਾਈਜ਼ਰ ਹਾਜ਼ਰ ਸਨ |