03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਸਿਆਸੀ ਦਖਲ ਅੰਦਾਜ਼ੀ ਅਤੇ ਪੰਚਾਇਤ ਦੀ ਫੁੱਟ ਕਾਰਨ ਕਾਲਾ ਬਾਲਾ ਵਾਸੀ ਨਰਕ ਭੋਗਣ ਲਈ ਮਜਬੂਰ

ਅਜੀਤ ਡੈਸਕ 19-06-2025
ਕਾਦੀਆਂ, 18 ਜੂਨ (ਹਰਦੀਪ ਸਿੰਘ ਸੰਧੂ)-ਹਲਕਾ ਕਾਦੀਆਂ ਬਲਾਕ ਕਾਹਨੂੰਵਾਨ ਦੇ ਪਿੰਡ ਕਾਲਾ ਬਾਲਾ ਵਿਚ ਨਜ਼ਰ ਮਾਰੀਏ ਤਾਂ ਉੱਥੇ ਇੰਝ ਲਗਦਾ ਹੈ ਕਿ ਕਈ ਦਹਾਕਿਆਂ ਤੋਂ ਇਸ ਪਿੰਡ ਵਿਚ ਸਰਕਾਰ ਤੇ ਪ੍ਰਸ਼ਾਸਨ ਨੇ ਲੋਕਾਂ ਦੀ ਸਾਰ ਨਹੀਂ ਲਈ, ਜਿਸ ਦੇ ਚਲਦਿਆਂ ਪਿੰਡ ਦੇ ਨਿਕਾਸੀ ਪਾਣੀ ਵਾਲੇ ਛੱਪੜ ਵਿਚੋਂ ਪਾਣੀ ਉੱਛਲ ਕੇ ਗਲੀਆਂ ਤੇ ਘਰਾਂ ਵਿਚ ਦਾਖਲ ਹੋ ਰਿਹਾ ਹੈ | ਇਸ ਗੰਦੇ ਪਾਣੀ ਕਾਰਨ ਫ਼ੈਲੀ ਗੰਦਗੀ ਤੋਂ ਪਿੰਡ ਦੇ ਲੋਕਾਂ ਨੇ ਪਿੰਡ ਵਿਚ ਬਿਮਾਰੀਆਂ ਫ਼ੈਲਣ ਤੋਂ ਇਲਾਵਾ ਛੱਪੜ 'ਚੋਂ ਘਰਾਂ ਅੰਦਰ ਦਾਖਲ ਹੋਣ ਵਾਲੇ ਜ਼ਹਿਰੀਲੇ ਸੱਪਾਂ ਤੇ ਕੀੜੇ-ਮਕੌੜਿਆਂ ਤੋਂ ਵੀ ਦੁਖੀ ਹੋਣ ਦਾ ਖੁਲਾਸਾ ਕੀਤਾ ਹੈ | ਅੱਜ ਜਦੋਂ ਪਿੰਡ ਵਿਚ ਜਾ ਕੇ ਦੇਖਿਆ ਗਿਆ ਤਾਂ ਪਿੰਡ ਦੇ ਉੱਤਰ ਵਾਲੇ ਪਾਸੇ ਗੁਰਦੁਆਰਾ ਸਾਹਿਬ ਕੋਲ ਜੋ ਛੱਪੜ ਹੈ, ਦਾ ਪਾਣੀ ਗਲੀਆਂ ਤੇ ਘਰਾਂ ਵਿਚ ਦਾਖਲ ਹੋ ਰਿਹਾ ਸੀ | ਇਸ ਮੌਕੇ ਵੱਡੀ ਗਿਣਤੀ ਵਿਚ ਹਾਜ਼ਰ ਪਿੰਡ ਦੇ ਪਤਵੰਤਿਆਂ ਅਤੇ ਅÏਰਤਾਂ ਨੇ ਦੱਸਿਆ ਕਿ 6 ਕਨਾਲਾਂ ਛੱਪੜ ਦੇ ਕਾਫ਼ੀ ਰਕਬੇ ਉੱਪਰ ਨਾਜਾਇਜ਼ ਕਬਜ਼ਾ ਹੋ ਚੁੱਕਾ ਹੈ | ਇਸ ਛੱਪੜ ਦੀ ਕਦੀ ਵੀ ਸਫ਼ਾਈ ਨਹੀਂ ਕਰਵਾਈ ਗਈ, ਸਗੋਂ ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਕੁਝ ਘਰਾਂ ਵਿਚੋਂ ਪੈਸੇ ਇਕੱਠੇ ਕਰ ਕੇ ਛੱਪੜ 'ਚੋਂ ਪਾਣੀ ਦੀ ਨਿਕਾਸੀ ਕਰਵਾਈ ਸੀ | ਸਭ ਤੋਂ ਵੱਡੀ ਮੁਸ਼ਕਿਲ ਇਹ ਹੈ ਕਿ ਛੱਪੜ ਵਿਚੋਂ ਪਾਣੀ ਦੀ ਨਿਕਾਸੀ ਨਾ ਹੋਣ ਕਰ ਕੇ ਇਹ ਪਾਣੀ ਘਰਾਂ ਅੰਦਰ ਦਾਖਲ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਪਿੰਡ ਵਿਚ ਬਣੀ ਹੋਈ ਪੰਚਾਇਤ ਸਿਆਸੀ ਦਖ਼ਲ ਅੰਦਾਜ਼ੀ ਅਤੇ ਪਿੰਡ ਵਿਚ ਪਾਰਟੀਬਾਜ਼ੀ ਦਾ ਸ਼ਿਕਾਰ ਹੋ ਕੇ ਰਹਿ ਗਈ ਹੈ, ਜਿਸ ਕਰ ਕੇ ਸਰਕਾਰ ਵਲੋਂ ਇਸ ਪਿੰਡ ਵਿਚ ਬਲਾਕ ਵਿਕਾਸ ਅਫ਼ਸਰ ਕਾਹਨੂੰਵਾਨ ਵਲੋਂ ਇਕ ਨਿਰਮਲ ਸਿੰਘ ਨਾਂਅ ਦੇ ਅਧਿਕਾਰੀ ਨੂੰ ਪ੍ਰਬੰਧਕ ਲਗਾਇਆ ਹੋਇਆ ਹੈ, ਪਰ ਇਸ ਮਸਲੇ ਨੂੰ ਨਾ ਤਾਂ ਪੰਚਾਇਤ ਅਤੇ ਨਾ ਹੀ ਸਰਕਾਰ ਵਲੋਂ ਹੱਲ ਕੀਤਾ ਗਿਆ ਹੈ | ਪਿੰਡ ਦੇ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਬੀ.ਡੀ.ਪੀ.ਓ. ਕਾਹਨੂੰਵਾਨ ਨੂੰ ਅਪੀਲ ਕੀਤੀ ਹੈ ਕਿ ਇਸ ਮਸਲੇ ਦਾ ਜਲਦ ਹੱਲ ਕੀਤਾ ਜਾਵੇ | ਇਸ ਮੌਕੇ ਰਛਪਾਲ ਸਿੰਘ, ਸ਼ਮਸ਼ੇਰ ਸਿੰਘ, ਹਰਦੇਵ ਸਿੰਘ, ਗੁਰਪਿੰਦਰ ਸਿੰਘ, ਮਨਿੰਦਰ ਸਿੰਘ, ਪ੍ਰੀਤਮ ਸਿੰਘ, ਅਨੂਪ ਸਿੰਘ, ਬਲਰਾਜ ਸਿੰਘ, ਬਲਰਾਜ ਸਿੰਘ, ਜਸਵੰਤ ਸਿੰਘ, ਅਮਰਬੀਰ ਸਿੰਘ, ਹਰਜੋਤ ਸਿੰਘ, ਨਵਜੋਤ ਸਿੰਘ, ਸੁਖਪ੍ਰੀਤ ਕੌਰ, ਜਸਵੰਤ ਕੌਰ, ਸੰਦੀਪ ਕੌਰ, ਰਜਿੰਦਰ ਕੌਰ, ਅਮਨੀਤ ਕੌਰ, ਦਲਬੀਰ ਕੌਰ, ਬਲਵਿੰਦਰ ਕੌਰ, ਨਰਿੰਦਰ ਕੌਰ, ਨਵਜੋਤ ਕੌਰ, ਮਨਜੀਤ ਕੌਰ, ਸੁਖਜੀਤ ਕੌਰ, ਨਰਿੰਦਰ ਕੌਰ, ਪਰਨੀਤ ਕੌਰ, ਅਵਨੀਤ ਕੌਰ ਆਦਿ ਹਾਜ਼ਰ ਸਨ |
ਕੀ ਕਹਿੰਦੇ ਹਨ ਬੀ.ਡੀ.ਪੀ.ਓ. ਕਾਹਨੂੰਵਾਨ : ਇਸ ਸਬੰਧੀ ਜਦੋਂ ਬੀ. ਡੀ. ਪੀ. ਓ. ਕਾਹਨੂੰਵਾਨ ਸੁਖਜੀਤ ਸਿੰਘ ਬਾਜਵਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਿੰਡ ਵਿਚ ਪੰਚਾਇਤ ਦਾ ਕੋਰਮ ਪੂਰਾ ਨਾ ਹੋਣ ਕਾਰਨ ਪਿੰਡ ਵਿਚ ਵਿਭਾਗ ਵਲੋਂ ਪ੍ਰਬੰਧਕ ਲਗਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਉਹ ਇਸ ਮਸਲੇ ਨੂੰ ਜਲਦੀ ਹੀ ਹੱਲ ਕਰਵਾਉਣਗੇ ਅਤੇ ਖੁਦ ਮੌਕੇ 'ਤੇ ਜਾ ਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਦੇ ਹੋਏ ਪਿੰਡ ਵਿਚ ਛੱਪੜ ਦੀ ਫ਼ੈਲ ਰਹੀ ਗੰਦਗੀ ਨੂੰ ਦੂਰ ਕਰਨ ਦਾ ਯਤਨ ਕਰਨਗੇ |

ਪਿਛਲੀ ਖ਼ਬਰ ਨਵੇ ਐੱਸ. ਐੱਚ. ਓ. ਨੂੰ ਮਾਰਕੀਟ ਕਮੇਟੀ ਧਾਰੀਵਾਲ ਦਫ਼ਤਰ ਵਿਖੇ ਕੀਤਾ ਸਨਮਾਨਿਤ <br/> ਅਗਲੀ ਖ਼ਬਰ ਸੁਪਰਵਾਈਜ਼ਰ ਯੂਨੀਅਨ ਵਲੋਂ ਮੁਸ਼ਕਿਲਾਂ ਸੰਬੰਧੀ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਦੇ ਨਾਂਅ ਦਿੱਤਾ ਮੰਗ ਪੱਤਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।