03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਨਵੇ ਐੱਸ. ਐੱਚ. ਓ. ਨੂੰ ਮਾਰਕੀਟ ਕਮੇਟੀ ਧਾਰੀਵਾਲ ਦਫ਼ਤਰ ਵਿਖੇ ਕੀਤਾ ਸਨਮਾਨਿਤ <br/>

ਅਜੀਤ ਡੈਸਕ 19-06-2025
ਧਾਰੀਵਾਲ, 18 ਜੂਨ (ਸਵਰਨ ਸਿੰਘ)-ਸਥਾਨਿਕ ਪੁਲਿਸ ਥਾਣਾ ਧਾਰੀਵਾਲ ਵਿਖੇ ਨਵੇਂ ਐੱਸ. ਐੱਚ. ਓ. ਪਰਮਿੰਦਰ ਸਿੰਘ ਨੇ ਚਾਰਜ ਸੰਭਾਲ ਲਿਆ ਹੈ | ਚਾਰਜ ਸੰਭਾਲਣ ਉਪਰੰਤ ਉਨ੍ਹਾਂ ਮਾਰਕੀਟ ਕਮੇਟੀ ਧਾਰੀਵਾਲ ਦਾ ਦੌਰਾ ਕੀੇਤਾ ਜਿੱਥੇ ਸਕੱਤਰ ਜਗਰੂਪ ਸਿੰਘ ਦੀ ਦੇਖ-ਰੇਖ ਹੇਠ ਇਲਾਕੇ ਦੀਆਂ ਸ਼ਖ਼ਸੀਅਤਾਂ ਵਲੋਂ ਸਿਰੋਪਾਓ ਤੇ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਐੱਸ. ਐੱਚ. ਓ. ਪਰਮਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਆਮ ਲੋਕਾਂ ਦੀ ਸੁਰੱਖਿਆ ਲਈ ਵਚਨਬੱਧ ਹੈ ਅਤੇ ਇਲਾਕੇ ਨੂੰ ਨਸ਼ਾ ਮੁਕਤ ਬਣਾਉਣ ਲਈ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਕੰਮ ਕਰਾਂਗਾ | ਇਸ ਮੌਕੇ ਇੰਦਰਪ੍ਰੀਤ ਸਿੰਘ ਸਾਬੀ ਧਾਲੀਵਾਲ, ਸਰਬਜੀਤ ਸਿੰਘ ਸਾਬੀ ਸੇਖਵਾਂ, ਗੁਰਪ੍ਰੀਤ ਸਿੰਘ ਸੇਖਵਾਂ, ਪ੍ਰਤਾਪ ਸਿੰਘ ਸੇਖਵਾਂ, ਮਾਸਟਰ ਹਰਜਿੰਦਰ ਸਿੰਘ ਚਾਹਲ, ਬਲਜਿੰਦਰ ਸਿੰਘ ਫ਼ੌਜੀ, ਮੰਡੀ ਸੁਪਰਵਾਈਜ਼ਰ ਤੇਜਿੰਦਰ ਸਿੰਘ, ਲੇਖਾਕਾਰ ਗੁਰਦੀਪ ਸਿੰਘ, ਅਮਰਜੀਤ ਸਿੰਘ ਜੌੜਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਜੀ. ਟੀ. ਬੀ. ਆਈ. ਸਕੂਲ ਵਿਖੇ ਅਧਿਆਪਕਾਂ ਦੀ ਇਕ ਰੋਜ਼ਾ ਸਿਖਲਾਈ ਲਗਾਈ <br/> ਅਗਲੀ ਖ਼ਬਰ ਸਿਆਸੀ ਦਖਲ ਅੰਦਾਜ਼ੀ ਅਤੇ ਪੰਚਾਇਤ ਦੀ ਫੁੱਟ ਕਾਰਨ ਕਾਲਾ ਬਾਲਾ ਵਾਸੀ ਨਰਕ ਭੋਗਣ ਲਈ ਮਜਬੂਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।