04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਸ਼ਾਹਪੁਰ ਕੰਢੀ ਡੈਮ ਔਸਤੀ ਸੰਘਰਸ਼ ਕਮੇਟੀ ਦੀ ਭੁੱਖ ਹੜਤਾਲ 78ਵੇਂ ਦਿਨ 'ਚ ਦਾਖ਼ਲ <br/>

ਅਜੀਤ ਡੈਸਕ 19-06-2025
ਸ਼ਾਹਪੁਰ ਕੰਢੀ, 18 ਜੂਨ (ਰਣਜੀਤ ਸਿੰਘ)-ਸ਼ਾਹਪੁਰ ਕੰਢੀ ਡੈਮ ਔਸਤੀ ਸੰਘਰਸ਼ ਕਮੇਟੀ ਵਲੋਂ ਰੁਜ਼ਗਾਰ ਅਤੇ ਪੁਨਰਵਾਸ ਮੁਆਵਜ਼ੇ ਦੀ ਮੰਗ ਨੰੂ ਲੈ ਕੇ ਰਣਜੀਤ ਸਾਗਰ ਡੈਮ ਦੇ ਮੁੱਖ ਇੰਜੀਨੀਅਰ ਦਫ਼ਤਰ ਸਾਹਮਣੇ ਸ਼ੁਰੂ ਕੀਤੀ ਗਈ ਲੜੀਵਾਰ ਭੁੱਖ ਹੜਤਾਲ 78ਵੇਂ ਦਿਨ ਵਿਚ ਸ਼ਾਮਿਲ ਹੋ ਗਈ | ਅੱਜ ਭੁੱਖ ਹੜਤਾਲ ਉਪਰ ਬੈਠਣ ਵਾਲਿਆਂ ਵਿਚ ਲੇਖਰਾਜ ਪੁੱਤਰ ਤਰਲੋਕ ਚੰਦ, ਹਵਾ ਸਿੰਘ ਪੁੱਤਰ ਮੰਗਲ ਸਿੰਘ, ਗੁਰਦੀਪ ਸਿੰਘ ਪੁੱਤਰ ਅਵਤਾਰ ਸਿੰਘ, ਪ੍ਰਦੀਪ ਕੁਮਾਰ ਪੁੱਤਰ ਹਰਨਾਮ ਸਿੰਘ ਅਤੇ ਧਰੁਵ ਪੁੱਤਰ ਸੁਖਦੇਵ ਸਿੰਘ ਸ਼ਾਮਿਲ ਸਨ | ਔਸਤੀ ਪਰਿਵਾਰਾਂ ਦਾ ਕਹਿਣਾ ਹੈ ਕਿ ਜਿੰਨ੍ਹਾ ਚਿਰ ਸਾਡੇ ਹੱਕ ਨਹੀਂ ਪ੍ਰਾਪਤ ਹੋ ਜਾਂਦੇ, ਸੰਘਰਸ਼ ਜਾਰੀ ਰਹੇਗਾ | ਇਸ ਮੌਕੇ ਜਸਵੰਤ ਸਿੰਘ ਸੰਧੂ, ਸੁਰਜੀਤ ਸਿੰਘ, ਰਵਿੰਦਰ ਕੁਮਾਰ, ਹਰਨਾਮ ਸਿੰਘ, ਜਸਵਿੰਦਰ ਸਿੰਘ, ਅਮਨਦੀਪ ਸਿੰਘ, ਹਨੀ ਸਿੰਘ, ਚੈਨ ਸਿੰਘ ਆਦਿ ਆਗੂ ਹਾਜ਼ਰ ਸਨ |

ਪਿਛਲੀ ਖ਼ਬਰ ਨਸ਼ੇ ਦੇ ਟੀਕੇ ਲਗਾਉਂਦੇ ਤਿੰਨ ਨੌਜਵਾਨ ਪੁਲਿਸ ਨੇ ਕੀਤੇ ਕਾਬੂ ਅਗਲੀ ਖ਼ਬਰ ਇੰਟਰ ਡਿਸਟਿ੍ਕਟ ਨਾਕਾ ਮੀਰਥਲ 'ਤੇ ਪੁਲਿਸ ਨੇ ਚੌਕਸੀ ਵਧਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।