ਧਾਰੀਵਾਲ, 19 ਜੂਨ (ਸਵਰਨ ਸਿੰਘ)-ਥਾਣਾ ਧਾਰੀਵਾਲ ਦੇ ਏ.ਐੱਸ.ਆਈ. ਬਲਬੀਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਰਣੀਆ ਬਾਈਪਾਸ ਪੁਲ ਹੇਠਾਂ ਨਾਕਾਬੰਦੀ ਦੌਰਾਨ ਸੰਨੀ ਪੁੱਤਰ ਪ੍ਰੇਮ ਮਸੀਹ, ਸਾਜਨ ਪੁੱਤਰ ਰਫ਼ੀਕ ਮਸੀਹ ਵਾਸੀਆਨ ਤਰੀਜਾ ਨਗਰ ਨੂੰ ਮੋਟਰਸਾਈਕਲ ਨੰਬਰ ਪੀ.ਬੀ06-ਏ.ਡਬਲਿਊ5635 ਬਜਾਜ ਪਲਟੀਨਾ ਸਮੇਤ ਕਾਬੂ ਕੀਤਾ, ਜਿਸ 'ਤੇ ਚੈਕਿੰਗ ਦੌਰਾਨ ਉਨ੍ਹਾਂ ਕੋਲੋ 10 ਗ੍ਰਾਮ ਹੈਰੋਇਨ ਅਤੇ 2500 ਰੁਪਏ ਡਰੱਗ ਮਨੀ ਬਰਾਮਦ ਹੋਈ ਹੈ | ਪੁਲਿਸ ਨੇ ਦੋਨਾਂ ਦੇ ਖ਼ਿਲਾਫ਼ ਮਾਮਲਾ ਦਰਜ਼ ਕਰ ਕੇ ਗਿ੍ਫ਼ਤਾਰ ਕਰ ਲਿਆ |