20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਪੰਜਾਬ ਵਿਚ ਸੇਬਾਂ ਦੀ ਭਰਪੂਰ ਕਾਸ਼ਤ ਕਰ ਕੇ ਕਿਸਾਨ ਕਮਾ ਸਕਦੇ ਨੇ ਮੁਨਾਫ਼ਾ : ਖੇਤੀ ਮਾਹਿਰ ਕੁਲਦੀਪ ਸਿੰਘ

ਅਜੀਤ ਡੈਸਕ 20-06-2025
ਭੈਣੀ ਮੀਆਂ ਖਾਂ, 19 ਜੂਨ (ਜਸਬੀਰ ਸਿੰਘ ਬਾਜਵਾ)-ਬਲਾਕ ਕਾਹਨੂੰਵਾਨ ਦੇ ਪਿੰਡ ਬੇਰੀ ਵਿਚ ਕਿਸਾਨ ਤਰਸੇਮ ਸਿੰਘ ਵਲੋਂ ਸੇਬਾਂ ਦੀ ਖੇਤੀ ਕਰਨ ਦਾ ਸਫਲ ਤਜਰਬਾ ਕੀਤਾ ਗਿਆ ਹੈ | ਇਸ ਸਬੰਧੀ ਖੇਤੀ ਮਾਹਿਰ ਡਾ. ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਨੇੜਲੇ ਪਿੰਡ ਬੇਰੀ ਵਿਖੇ ਕਿਸਾਨ ਤਰਸੇਮ ਸਿੰਘ ਨਾਲ ਮਿਲ ਕੇ ਕਰੀਬ 5 ਸਾਲ ਪਹਿਲਾਂ 10 ਮਰਲੇ ਥਾਂ ਵਿਚ ਸੇਬਾਂ ਦੀ ਕਾਸ਼ਤ ਸ਼ੁਰੂ ਕੀਤੀ ਸੀ | ਉਨ੍ਹਾਂ ਵਲੋਂ ਲਗਾਏ ਸੇਬਾਂ ਦੇ ਇਹ ਪੌਦੇ 3 ਸਾਲ ਤੱਕ ਦੇ ਫਲ ਦੇਣ ਲੱਗ ਪਏ ਸਨ | ਇਹ ਬੂਟੇ ਹੁਣ 5 ਸਾਲ ਬਾਅਦ ਪੂਰੀ ਤਰ੍ਹਾਂ ਤਿਆਰ ਹੋ ਕੇ ਭਰਪੂਰ ਫ਼ਸਲ ਦੇਣ ਦੇ ਕਾਬਲ ਹੋ ਗਏ | ਡਾ. ਕੁਲਦੀਪ ਸਿੰਘ ਨੇ ਦੱਸਿਆ ਕਿ ਸੇਬਾਂ ਦਾ ਬਾਗ਼ ਪੰਜਾਬ ਵਿਚ ਲਗਾ ਕੇ ਉਨ੍ਹਾਂ ਵਲੋਂ ਫ਼ਸਲੀ ਚੱਕਰ ਵਿਚੋਂ ਨਿਕਲਣ ਲਈ ਸਫਲ ਤਜਰਬਾ ਕੀਤਾ ਗਿਆ ਹੈ | ਇਸ ਸਬੰਧੀ ਤਜਰਬਾ ਸਾਂਝਾ ਕਰਦਿਆਂ ਕਿਸਾਨ ਤਰਸੇਮ ਸਿੰਘ ਬੇਰੀ ਨੇ ਦੱਸਿਆ ਹੈ ਕਿ ਉਨ੍ਹਾਂ ਵਲੋਂ ਲਗਾਏ ਸੇਬਾਂ ਦੇ ਬੂਟੇ ਇਥੇ ਦੇ ਜਲਵਾਯੂ ਦੌਰਾਨ ਬਹੁਤ ਵਧੀਆ ਚੱਲ ਰਹੇ ਹਨ | ਕਿਸਾਨ ਭਰਾ ਇਸ ਫ਼ਸਲ ਦੀ ਕਾਸ਼ਤ ਕਰ ਕੇ ਬਾਕੀ ਰਵਾਇਤੀ ਫ਼ਸਲਾਂ ਦੇ ਮੁਕਾਬਲੇ ਚੰਗਾ ਮੁਨਾਫ਼ਾ ਕਮਾਉਣ ਵਿਚ ਸਫਲ ਹੋ ਸਕਦੇ ਹਨ | ਕਿਸਾਨ ਨੇ ਦੱਸਿਆ ਕਿ ਇਸ ਤਜਰਬੇ ਤੋਂ ਪ੍ਰਭਾਵਿਤ ਹੋ ਕੇ ਹੋਰ ਕਿਸਾਨ ਵੀ ਸੇਬਾਂ ਦੀ ਕਾਸ਼ਤ ਸਬੰਧੀ ਜਾਣਕਾਰੀ ਲੈਣ ਲਈ ਅਕਸਰ ਉਸ ਨੂੰ ਮਿਲਦੇ ਰਹਿੰਦੇ ਹਨ | ਡਾ. ਕੁਲਦੀਪ ਸਿੰਘ ਨੇ ਦੱਸਿਆ ਕਿ ਇਨ੍ਹਾਂ ਸੇਬਾਂ ਦਾ ਸਵਾਦ ਹਿਮਾਚਲ ਜਾਂ ਕਸ਼ਮੀਰ ਦੇ ਸੇਬਾਂ ਦੀ ਤਰ੍ਹਾਂ ਬਹੁਤ ਮਿਠਾਸ ਵਾਲਾ ਹੈ | ਉਹ ਕਿਸਾਨਾਂ ਨੂੰ ਸਿਫ਼ਾਰਸ਼ ਕਰਦੇ ਹਨ ਕਿ ਸੇਬਾਂ ਦੀ ਕਾਸ਼ਤ ਪੰਜਾਬ ਦੀ ਧਰਤੀ ਉੱਤੇ ਕੀਤੀ ਜਾਵੇ ਅਤੇ ਇਸ ਫ਼ਸਲ ਤੋਂ ਵੀ ਮੁਨਾਫ਼ਾ ਕਮਾ ਕੇ ਦੂਸਰੀਆਂ ਖ਼ਰਚੀਲੀਆਂ ਫ਼ਸਲਾਂ ਦੇ ਚੱਕਰ ਤੋਂ ਬਾਹਰ ਆਇਆ ਜਾਵੇ ਅਤੇ ਧਰਤੀ ਹੇਠਲੇ ਪਾਣੀ ਨੂੰ ਬਚਾਇਆ
ਪਿਛਲੀ ਖ਼ਬਰ ਬਾਬਾ ਕੁੱਲੀ ਸ਼ਾਹ ਦੀ ਯਾਦ 'ਚ ਕਬੱਡੀ ਕੱਪ ਕਰਵਾਇਆ <br/> ਅਗਲੀ ਖ਼ਬਰ ਹੈਰੋਇਨ ਤੇ ਡਰੱਗ ਮਨੀ ਸਮੇਤ 2 ਵਿਅਕਤੀ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।