ਅਲੀਵਾਲ, 19 ਜੂਨ (ਸੁੱਚਾ ਸਿੰਘ ਬੁੱਲੋਵਾਲ)-ਪਿੰਡ ਬਾਜਪੁਰ ਕਾਲੋਨੀ (ਆਲੀਵਾਲ ਆਰਾਈਆਂ) 'ਚ ਬਾਬਾ ਕੁਲੀ ਸ਼ਾਹ ਫ਼ਕੀਰ ਦੀ ਯਾਦ ਚ 54ਵਾਂ ਸਾਲਾਨਾ ਜੋੜ ਮੇਲੇ 'ਤੇ ਪਹਿਲਾ ਕਬੱਡੀ ਕੱਪ ਕਰਵਾਇਆ ਗਿਆ | ਮੇਲਾ ਪ੍ਰਬੰਧਕ ਕਮੇਟੀ ਵਲੋਂ ਮਜ਼ਾਰ 'ਤੇ ਚਾਦਰ ਚੜ੍ਹਾਉਣ 'ਤੇ ਮੇਲੇ ਦੀ ਆਰੰਭਤਾ ਹੋਈ ਇਸ ਦੇ ਉਪਰੰਤ ਸੱਭਿਆਚਾਰਕ ਮੇਲੇ ਦੌਰਾਨ ਬਾਊ ਬਾਜਪੁਰੀ ਤੇ ਪੰਜਾਬ ਦੀ ਮਸ਼ਹੂਰ ਗਾਇਕ ਜੋੜੀ ਸੁਰਜੀਤ ਭੁੱਲਰ ਤੇ ਮਿਸ ਜੰਨਤ ਨੇ ਆਪਣੇ ਗੀਤਾਂ ਰਾਹੀਂ ਸਰੋਤਿਆਂ ਨੂੰ ਕੀਲੀ ਰੱਖਿਆ | ਸ਼ਾਮ ਵੇਲੇ ਕਬੱਡੀ ਕੱਪ ਪੰਜਾਬ ਤੇ ਹਰਿਆਣੇ ਦੀਆਂ ਲੜਕੀਆਂ ਦੇ ਸ਼ੋਅ ਮੈਚ ਕਰਵਾਏ ਗਏ | ਲੜਕਿਆਂ ਦੇ ਕਬੱਡੀ ਮੈਚ ਦੌਰਾਨ ਗੋਬਿੰਦ ਬਾਗ ਦਾਬਾਂਵਾਲ ਉਪਰੰਤ ਸੰਤ ਬਾਬਾ ਹਜ਼ਾਰਾ ਸਿੰਘ ਕਲੱਬ ਗੁਰਦਾਸਪੁਰ ਧੰਨ-ਧੰਨ ਬਾਬਾ ਦੀਪ ਸਿੰਘ ਕਲੱਬ ਤੋਤਾ ਸਿੰਘ ਵਾਲਾ ਮੋਗਾ ਦੌਰਾਨ ਫ਼ਸਵਾਂ ਮੈਚ ਵੇਖਣ ਨੂੰ ਮਿਲਿਆ | ਇਸ ਮੌਕੇ ਪ੍ਰਧਾਨ ਨੱਥਾ ਰਾਮ ਮੁੱਖ ਸੇਵਾਦਾਰ, ਬਲਵੰਤ ਸਿੰਘ ਕਾਕੂ ਸ਼ਾਹ, ਬਲਦੇਵ ਸਿੰਘ ਸਰਪੰਚ ਬਾਜਪੁਰ, ਖੁਰਦ, ਬੰਟੀ ਬਾਜਪੁਰ, ਸਾਬੀ, ਡਾਕਟਰ ਹੀਰਾ ਸਿੰਘ ਸਿੱਧੂ, ਕਸ਼ਮੀਰ ਸਿੰਘ, ਸਰਪੰਚ ਸੁਰਜਨ ਸਿੰਘ ਦਾਬਾਂਵਾਲ, ਪ੍ਰਦੀਪ ਸਿੰਘ ਸਰਪੰਚ ਪੱਤੀ ਪਕੀਵਾਂ, ਸਾਹਿਬ ਸਿੰਘ ਨਾਸਰਕੇ, ਅਮਰੀਕ ਸਵੀਟ ਸ਼ਾਪ, ਤੋਤਾ ਸਿੰਘ ਬਾਜਪੁਰੀ, ਬੱਲੂ ਮੈਂਬਰ, ਕਰਮਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਖੇਡ ਪ੍ਰੇਮੀ ਹਾਜ਼ਰ ਸਨ |