20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਬਾਬਾ ਦਸੰਦੀ ਸ਼ਾਹ ਯਾਦਗਾਰੀ ਮੇਲਾ ਅਤੇ ਕਬੱਡੀ ਟੂਰਨਾਮੈਂਟ 26 ਨੂੰ -ਮੇਲੇ ਦਾ ਪੋਸਟਰ ਕੀਤਾ ਜਾਰੀ <br/>

ਅਜੀਤ ਡੈਸਕ 20-06-2025
ਊਧਨਵਾਲ, 19 ਜੂਨ (ਪਰਗਟ ਸਿੰਘ)-ਪੰਜਾਬ ਦੇ ਪ੍ਰਮੁੱਖ ਮੇਲਿਆਂ ਵਿਚ ਅਹਿਮ ਸਥਾਨ ਰੱਖਦਾ ਪਿੰਡ ਘੱਸ ਦਾ ਬਾਬਾ ਦਸੰਦੀ ਸ਼ਾਹ ਸਾਲਾਨਾ ਸੱਭਿਆਚਾਰਕ ਮੇਲਾ ਅਤੇ ਕਬੱਡੀ ਟੂਰਨਾਮੈਂਟ 26 ਜੂਨ (12 ਹਾੜ) ਨੂੰ ਕਰਵਾਇਆ ਜਾ ਰਿਹਾ ਹੈ | ਮੇਲੇ ਦਾ ਪੋਸਟਰ ਜਾਰੀ ਕਰਦਿਆਂ ਮੁੱਖ ਪ੍ਰਬੰਧਕ ਨਰੇਸ਼ ਕੁਮਾਰ ਜੋਸ਼ੀ, ਵਿਜੇ ਕੁਮਾਰ ਜੋਸ਼ੀ, ਕਰਤਾਰ ਸਿੰਘ ਯੂ. ਐੱਸ. ਏ. ਅਤੇ ਸਾਬਕਾ ਸਰਪੰਚ ਸਵ. ਰਵੇਲ ਸਿੰਘ ਦੇ ਪਰਿਵਾਰਕ ਮੈਂਬਰਾਂ ਤੇ ਸਮੂਹ ਕਮੇਟੀ ਮੈਂਬਰਾਂ ਨੇ ਕਿਹਾ ਕਿ ਇਸ ਵਾਰ ਮੇਲੇ ਵਿਚ ਪੰਜਾਬ ਦੀ ਦੋਗਾਣਾ ਜੋੜੀ ਭੁਪਿੰਦਰ ਗਿੱਲ ਅਤੇ ਜਸਵਿੰਦਰ ਜੀਤੀ, ਪੰਮਾ ਡੂੰਮੇਵਾਲ, ਨਿੰਮਾ ਸ਼ੌਂਕੀ ਪ੍ਰੀਤੀ ਵਾਲੀਆ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ | ਉਨ੍ਹਾਂ ਕਿਹਾ ਕਿ ਇਸ ਵਾਰ ਵੀ ਨਾਮੀ ਕਬੱਡੀ ਕਲੱਬਾਂ ਦੇ ਸ਼ੋਅ ਮੈਚ ਕਰਵਾਏ ਜਾ ਰਹੇ ਹਨ, ਜਿਨ੍ਹਾਂ 'ਚ ਫਰੰਗੀਪੁਰ ਅਤੇ ਬਾਬਾ ਨਾਮਦੇਵ ਕਲੱਬ ਘੁਮਾਣ, ਗੁਰਦਾਸਪੁਰ ਤੇ ਅੰਮਿ੍ਤਸਰ, ਲੜਕੀਆਂ ਦੇ ਸ਼ੋਅ ਮੈਚ ਗੁਰਦਾਸਪੁਰ ਤੇ ਸਵ. ਹਰਭਜਨ ਸਿੰਘ ਕਲੱਬ ਘੁਮਾਣ ਦੇ ਹੋਣਗੇ | ਇਨ੍ਹਾਂ ਨੂੰ ਪਹਿਲਾ ਨਗਦ ਇਨਾਮ 81 ਹਜ਼ਾਰ ਅਤੇ ਦੂਜਾ 71 ਹਜ਼ਾਰ ਰੁਪਏ ਦੇ ਦਿੱਤੇ ਜਾਣਗੇ | ਮੇਲੇ ਦੇ ਮੁੱਖ ਮਹਿਮਾਨ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਅਤੇ ਕਾਂਗਰਸ ਦੇ ਹਲਕਾ ਇੰਚਾਰਜ ਮਨਦੀਪ ਸਿੰਘ ਰੰਗੜ ਨੰਗਲ ਹੋਣਗੇ | ਇਸ ਮੌਕੇ ਸਤਨਾਮ ਸਿੰਘ ਕੈਨੇਡਾ, ਕਰਤਾਰ ਸਿੰਘ ਯੂ.ਐੱਸ.ਏ., ਅਜੀਤ ਸਿੰਘ ਸੇਵਾਮੁਕਤ ਡੀ.ਐੱਸ.ਪੀ., ਵਰਿੰਦਰ ਸਿੰਘ, ਨਰੇਸ਼ ਹਸਤੀਰ, ਮੁਕੇਸ਼ ਕੁਮਾਰ ਆਸਟਰੀਆ, ਬਾਵਾ ਕੈਨੇਡਾ, ਰਮਨ ਜੋਸ਼ੀ ਆਸਟ੍ਰੇਲੀਆ, ਅਰੁਣ ਜੋਸ਼ੀ ਕੈਨੇਡਾ, ਕੁਲਵੰਤ ਸਿੰਘ, ਸੁੱਚਾ ਸਿੰਘ, ਹੁਸ਼ਨਾਕ ਸਿੰਘ, ਗੁਰਮੀਤ ਸਿੰਘ ਡਾ. ਪੰਮਾ, ਗੋਬਿੰਦ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸ਼ਹੀਦੀ ਪੁਰਬ ਨੂੰ ਸਮਰਪਿਤ ਛਬੀਲ ਲਗਾਈ <br/> ਅਗਲੀ ਖ਼ਬਰ ਬਾਬਾ ਕੁੱਲੀ ਸ਼ਾਹ ਦੀ ਯਾਦ 'ਚ ਕਬੱਡੀ ਕੱਪ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।