ਗ੍ਰਾਂਟਾਂ ਦੀ ਕਮੀ ਕਾਰਨ ਕਾਂਗਰਸ ਵੇਲੇ ਸ਼ੁਰੂ ਕੀਤੇ ਅੱਧ ਵਿਚਾਲੇ ਲਟਕੇ ਵਿਕਾਸ ਕਾਰਜਾਂ ਦੀ ਹਾਲਤ ਹੋ ਰਹੀ ਹੈ ਬਦਤਰ ਖ਼ਰਾਬ ਹੋਏ ਸੀਵਰੇਜ ਸਿਸਟਮ ਕਾਰਨ ਪਿੰਡਾਂ 'ਚ ਫ਼ੈਲਣ ਲੱਗੀ ਗੰਦਗੀ <br/>
ਅਜੀਤ ਡੈਸਕ
20-06-2025
ਕੀ ਕਹਿਣਾ ਹੈ ਬੀ. ਡੀ. ਪੀ. ਓ. ਮੈਡਮ ਦਾ - ਪਹਿਲਾਂ ਦੀ ਤਰ੍ਹਾਂ ਬੀ. ਡੀ. ਪੀ.ਓ. ਮੈਡਮ ਫ਼ਤਹਿਗੜ੍ਹ ਚੂੜੀਆਂ ਜੋ ਅਕਸਰ ਬਾਰ-ਬਾਰ ਫ਼ੋਨ ਕਰਨ 'ਤੇ ਵੀ ਫ਼ੋਨ ਨਹੀਂ ਚੁੱਕਦੇ , ਜੇਕਰ ਉਨ੍ਹਾਂ ਨੂੰ ਫ਼ੋਨ ਨਾ ਚੁੱਕਣ ਬਾਰੇ ਪੁੱਛਿਆ ਜਾਂਦਾ ਹੈ ਤਾਂ ਉਹ ਅਕਸਰ ਕਹਿੰਦੇ ਹਨ ਕਿ ਉਨ੍ਹਾਂ ਦੀਆਂ ਉੱਚ ਅਧਿਕਾਰੀਆਂ ਨਾਲ ਮੀਟਿੰਗਾਂ ਚਲਦੀਆਂ ਹਨ | ਉਨ੍ਹਾਂ ਵਲੋਂ ਆ ਕੇ ਪਿੰਡ ਕਾਲਾ ਅਫਗਾਨਾ ਦੇ ਗੰਦੇ ਪਾਣੀ ਦੇ ਨਿਕਾਸ ਸਬੰਧੀ ਮੌਕਾ ਤਾਂ ਜ਼ਰੂਰ ਵੇਖਿਆ ਗਿਆ ਪਰ ਪਾਣੀ ਦੇ ਨਿਕਾਸ ਸਬੰਧੀ ਇਸ ਵਿਵਾਦਤ ਮਸਲੇ ਦੇ ਸਬੰਧ ਵਿਚ ਬਿਨਾਂ ਕੁਝ ਦੱਸੇ ਉਹ ਚਲਦੇ ਬਣੇ | ਇਸ ਮੌਕੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ |