ਧਾਰੀਵਾਲ, 19 ਜੂਨ (ਸਵਰਨ ਸਿੰਘ)-ਹਿੰਦੂ ਕੰਨਿਆ ਮਹਾਂਵਿਦਿਆਲਿਆ ਧਾਰੀਵਾਲ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ੍ਰੀ ਐੱਨ. ਡੀ. ਆਨੰਦ, ਸੈਕਟਰੀ ਰਾਮੇਸ਼ ਕੋਹਲੀ ਅਤੇ ਕਾਲਜ ਪਿ੍ੰਸੀਪਲ ਡਾ. ਰਜਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਕਾਲਜ ਦੀਆਂ ਵਿਦਿਆਰਥਣਾਂ ਨੇ ਸਰਵਹਿੱਤਕਾਰੀ ਵਿੱਦਿਆ ਮੰਦਿਰ ਸੀਨੀਅਰ ਸੈਕੰਡਰੀ ਸਕੂਲ ਹਾਜੀਪੁਰ ਵਿਚ ਡਾ. ਬੀ.ਆਰ ਅੰਬੇਦਕਰ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ 'ਅਟੱਲ ਇਨੋਵੇਸ਼ਨ ਮਿਸ਼ਨ-2025' ਵਿਚ ਸ਼ਿਰਕਤ ਕੀਤੀ | ਉਨ੍ਹਾਂ ਦੱਸਿਆ ਕਿ ਇਸ ਪ੍ਰਦਰਸ਼ਨੀ ਵਿਚ ਵਿਦਿਆਰਥੀਆਂ ਵਲੋਂ ਅਲੱਗ-ਅਲੱਗ ਪ੍ਰੋਜੈਕਟ ਤਿਆਰ ਕੀਤੇ ਹੋਏ ਸਨ ਜਿਸ ਵਿਚ ਵਾਟਰ ਪੰਪ, ਹੈਲਥ ਕੇਅਰ ਮੋਨੀਟਰ, ਇਲੈਕਟਿ੍ਕ ਸੈਂਸਰ ਡਸਟਬਿਨ, ਇਲੈਕਟਿ੍ਕ ਕਾਰ, ਅਟੱਲ ਟਿੰਕਰਿੰਗ ਲੈਬ-2025, ਥਰੀ-ਡੀ ਪਿ੍ੰਟਰ, ਥਰੀ ਡੀ. ਪੈੱਨ, ਬਲਿਊਟੁੱਥ ਅਤੇ ਸਮਾਰਟ ਇਰੀਗੇਸ਼ਨ ਸਿਸਟਮ ਨਾਲ ਸੰਬੰਧਿਤ ਇਲੈਕਟ੍ਰੌਨਿਕ ਮਾਡਲ ਸ਼ਾਮਿਲ ਸਨ | ਪਿ੍ੰਸੀਪਲ ਡਾ. ਰਜਵਿੰਦਰ ਕੌਰ ਨੇ ਕਿਹਾ ਕਿ ਇਸ ਸਕੂਲ ਵਿਚ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ-ਨਾਲ ਵਿਸ਼ੇ ਤੋਂ ਬਾਹਰੀ ਗਤੀਵਿਧੀਆਂ ਕਰਵਾ ਕੇ ਉਨ੍ਹਾਂ ਦੀ ਅੰਦਰੂਨੀ ਪ੍ਰਤਿਭਾ ਨੂੰ ਨਿਖਾਰਨਾ ਬਹੁਤ ਹੀ ਪ੍ਰਸੰਸਾਮਈ ਕਾਰਜ ਹੈ | ਇਸ ਦੇ ਨਾਲ ਹੀ ਕਾਲਜ ਪ੍ਰਧਾਨ ਸ੍ਰੀ ਐੱਨ. ਡੀ. ਆਨੰਦ ਤੇ ਸ੍ਰੀ ਰਾਜਨ ਗੋਇਲ ਨੇ ਵੱਖ-ਵੱਖ ਪ੍ਰੋਜੈਕਟਾਂ ਦੀ ਸ਼ਾਲਾਘਾ ਕੀਤੀ | ਉਨ੍ਹਾਂ ਕਿਹਾ ਕਿ ਸਾਡੀਆਂ ਵਿਦਿਆਰਥੀਆਂ ਲਈ ਇਹ ਫੇਰੀ ਲਾਭਦਾਇਕ ਰਹੀ, ਕਿਉਂਕਿ ਵਿਦਿਆਰਥਣਾਂ ਨੇ ਵੀ ਬਹੁਤ ਕੁਝ ਸਿੱਖਿਆ | ਇਸ ਮੌਕੇ ਹਾਜੀਪੁਰ ਸਕੂਲ ਦੀ ਪ੍ਰਬੰਧਕ ਕਮੇਟੀ ਸਮੁੱਚਾ ਸਟਾਫ਼ ਤੇ ਕਾਲਜ ਦੇ ਪ੍ਰੋ. ਵੋਗੀਸ, ਮਿਸ ਮਾਧੁਰੀ ਅਤੇ ਮਿਸਟਰ ਰਾਹੁਲ ਵੀ ਹਾਜ਼ਰ ਸਨ |