ਕੋਟਲੀ ਸੂਰਤ ਮੱਲ੍ਹੀ, 19 ਜੂਨ (ਕੁਲਦੀਪ ਸਿੰਘ ਨਾਗਰਾ)-ਨੇੜਲੇ ਪਿੰਡ ਦੇਹੜ ਦੇ ਆਗੂ ਪਵਨ ਕੁਮਾਰ ਦੇਹੜ ਜਿਨਾਂ ਨੂੰ ਭਾਰਤੀ ਜਨਤਾ ਪਾਰਟੀ ਵਲੋਂ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ, ਵਲੋਂ ਨੇੜਲੇ ਪਿੰਡ ਦੇਹੜ, ਫੱਤੂਪੁਰ 'ਚ ਮੀਟਿੰਗਾਂ ਕਰ ਕੇ ਲੋਕਾਂ ਨੂੰ ਭਾਰਤੀ ਜਨਤਾ ਪਾਰਟੀ ਦੇ ਹੱਕ 'ਚ ਲਾਮਬੰਦ ਕਰਦਿਆਂ ਦੇਸ਼ ਦੀ ਤਰੱਕੀ ਤੇ ਖੁਸ਼ਹਾਲੀ ਲਈ ਭਾਜਪਾ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਜਾਣਕਾਰੀ ਦਿੱਤੀ | ਇਸ ਮੌਕੇ ਪਵਨ ਕੁਮਾਰ ਦੇਹੜ ਨੇ ਕਿਹਾ ਕਿ ਲੋਕਾਂ ਵਲੋਂ ਭਾਜਪਾ ਨੂੰ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ ਤੇ ਲੋਕ ਕੇਂਦਰ ਦੀ ਮੋਦੀ ਸਰਕਾਰ ਵਲੋਂ ਲੋਕ ਭਲਾਈ ਦੇ ਕੀਤੇ ਜਾ ਰਹੇ ਕੰਮਾਂ ਦੀ ਸ਼ਾਲਾਘਾ ਕਰ ਰਹੇ ਹਨ | ਇਸ ਮੌਕੇ ਪਾਰਟੀ ਵਰਕਰਾਂ ਵਲੋਂ ਉਨ੍ਹਾਂ ਦਾ ਵਿਸ਼ੇਸ ਸਨਮਾਨ ਕਰਦਿਆਂ ਭਾਜਪਾ ਨੂੰ ਪੂਰਾ ਸਮਰਥਣ ਦੇਣ ਦਾ ਵਿਸ਼ਵਾਸ ਦਿਵਾਇਆ ਗਿਆ | ਸ੍ਰੀ ਪਵਨ ਕੁਮਾਰ ਨੇ ਕਿਹਾ ਕਿ ਸ: ਰਵੀਕਰਨ ਸਿੰਘ ਕਾਹਲੋਂ ਦੀ ਰਹਿਨੁਮਾਈ ਹੇਠ ਸਰਕਲ ਅੰਦਰ ਪਿੰਡ-ਪਿੰਡ ਮੀਟਿੰਗਾਂ ਕਰ ਕੇ ਲੋਕਾਂ ਨੂੰ ਭਾਜਪਾ ਨਾਲ ਜੋੜਿਆ ਜਾ ਰਿਹਾ ਹੈ | ਇਸ ਮੌਕੇ ਸੁਰਜੀਤ ਸਿੰਘ ਦੇੇਹੜ, ਪਰਮਿੰਦਰ ਮਹਾਜਨ, ਅਮਨਦੀਪ ਸਿੰਘ, ਪ੍ਰੇਮ ਸਿੰਘ, ਕੁਲਵਿੰਦਰ ਸਿੰਘ ਬਾਜਵਾ, ਮੋਹਨ ਲਾਲ, ਸੰਨੀ ਮਹਾਜਨ, ਬਿੱਟੂ ਮਹਾਜਨ, ਨਿਰਮਲ ਸਿੰਘ, ਗੁਰਸੇਵਕ ਸਿੰਘ, ਮੂਲ ਰਾਜ, ਲਵਪ੍ਰੀਤ, ਦਲਬੀਰ ਸਿੰਘ, ਬੰਗੀ, ਰਾਕੇਸ ਕੁਮਾਰ, ਹੀਰਾ ਲਾਲ, ਅਮਰਜੀਤ ਸਿੰਘ, ਤਰਸੇਮ ਲਾਲ, ਕਸਮੀਰਾ, ਕੁਲਦੀਪ ਸਿੰਘ, ਗੁਰਮੇਜ਼ ਲਾਲ, ਅਮਨਜੋਤ, ਲਾਹੌਰੀ ਮੱਲ, ਰਜਨੀਸ ਕੁਮਾਰ, ਸਮੇਤ ਪਿੰਡ ਵਾਸੀ ਹਾਜ਼ਰ ਸਨ |