ਧਾਰੀਵਾਲ, 19 ਜੂਨ (ਸਵਰਨ ਸਿੰਘ)-ਥਾਣਾ ਧਾਰੀਵਾਲ ਵਿਖੇ ਨਵੇਂ ਆਏ ਐਸ.ਐਚ.ਓ. ਪਰਮਿੰਦਰ ਸਿੰਘ ਦਾ ਨਗਰ ਕੌਂਸਲ ਧਾਰੀਵਾਲ ਦਫ਼ਤਰ ਪਹੁੰਚਣ 'ਤੇ ਪ੍ਰਧਾਨ ਅਸ਼ਵਨੀ ਦੁੱਗਲ ਤੇ ਮੀਤ ਪ੍ਰਧਾਨ ਦੀਪਕ ਕੁਮਾਰ ਰਿੰਟੂ ਦੀ ਅਗਵਾਈ ਹੇਠ ਸਮੁੱਚੇ ਕੌਂਸਲਰਾਂ ਅਤੇ ਨਗਰ ਕੌਂਸਲ ਧਾਰੀਵਾਲ ਦੇ ਸਟਾਫ ਵਲੋਂ ਧਾਰਮਿਕ ਤਸਵੀਰ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪ੍ਰਧਾਨ, ਮੀਤ ਪ੍ਰਧਾਨ ਅਤੇ ਕੌਂਸਲਰਾਂ ਨੇ ਨਵੇਂ ਐਸ.ਐਚ.ਓ. ਪਰਮਿੰਦਰ ਸਿੰਘ ਨੂੰ ਸ਼ਹਿਰ ਧਾਰੀਵਾਲ ਦੀਆਂ ਮੁਸ਼ਕਿਲਾਂ ਅਤੇ ਸਮੱਸਿਆਵਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਉਨ੍ਹਾਂ ਮੰਗ ਕੀਤੀ ਕਿ ਨਹਿਰ ਕਿਨਾਰਿਆਂ 'ਤੇ ਕੀਤੇ ਨਾਜਾਇਜ਼ ਕਬਜ਼ੇ ਵੀ ਹਟਾਏ ਜਾਣ | ਇਸ ਮੌਕੇ ਮੁੱਖ ਮੁਨਸ਼ੀ ਜਗਤਾਰ ਸਿੰਘ, ਕੌਂਸਲਰ ਪਵਨ ਅਬੋਰਲ, ਕੌਂਸਲਰ ਡਾਕਟਰ ਇੰਦਰਿਆਸ ਹੰਸ, ਇੰਦਰਪ੍ਰੀਤ ਸਿੰਘ ਸਾਬੀ ਧਾਲੀਵਾਲ, ਨੌਨੀ ਖੋਸਲਾ, ਨਰਾਇਣ ਮਲਹੋਤਰਾ ਆਦਿ ਹਾਜ਼ਰ ਸਨ |